08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਬਜ਼ੀ ਮੰਡੀ ਵੱਲ੍ਹਾ ਵਿਖੇ ਗੰਡੇ ਤੇ ਫਲਾਂ ਦੇ ਸ਼ੈੱਡਾਂ ’ਚ ਲਾਈਟਾਂ ਲਗਵਾਈਆਂ

ਨਵਾਂ ਪਿੰਡ, 7 ਸਤੰਬਰ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲ੍ਹਾ ਅੰਮ੍ਰਿਤਸਰ ਸਮੂਹ ’ਚ ਗੰਡਿਆਂ ਦੇ ਸ਼ੈੱਡ ਨੰਬਰ 5 ਤੇ ਫਲਾਂ ਦੇ 6 ਨੰਬਰ ’ਚ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ (ਰਜਿ.) ਸਬਜ਼ੀ ਮੰਡੀ ਵਲੋਂ ਭਾਰੀ ਜਦੋ-ਜਹਿਦ ਤੋਂ ਬਾਅਦ ਅਰਧ ਸੈਂਕੜਾ ਦੇ ਲਗ-ਪਗ ਲਾਈਟਾਂ ਲਗਵਾਈਆਂ ਗਈਆਂ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਨਵਾਂ ਪਿੰਡ, 7 ਸਤੰਬਰ (ਜਸਪਾਲ ਸਿੰਘ)-ਸਬਜ਼ੀ ਮੰਡੀ ਵੱਲ੍ਹਾ ਅੰਮ੍ਰਿਤਸਰ ਸਮੂਹ ’ਚ ਗੰਡਿਆਂ ਦੇ ਸ਼ੈੱਡ ਨੰਬਰ 5 ਤੇ ਫਲਾਂ ਦੇ 6 ਨੰਬਰ ’ਚ ਫਰੂਟ ਐਂਡ ਵੈਜ਼ੀਟੇਬਲ ਮਰਚੈਂਟ ਐਸੋਸੀਏਸ਼ਨ (ਰਜਿ.) ਸਬਜ਼ੀ ਮੰਡੀ ਵਲੋਂ ਭਾਰੀ ਜਦੋ-ਜਹਿਦ ਤੋਂ ਬਾਅਦ ਅਰਧ ਸੈਂਕੜਾ ਦੇ ਲਗ-ਪਗ ਲਾਈਟਾਂ ਲਗਵਾਈਆਂ ਗਈਆਂ ਹਨ । ਜ਼ਿਕਰਯੋਗ ਹੈ ਮੰਡੀ ਵਿਖੇ ਦਰਪੇਸ਼ ਮੁਸਕਲਾਂ ’ਚੋਂ ਇਕ ਲਾਈਟਾਂ ਵੀ ਸਨ, ਜਿਸਦੀ ਐਸੋਸੀਏਸ਼ਨ ਦੀ ਮੰਗ ਨੂੰ ‘ਅਜੀਤ’ ਵਿਸ਼ੇਸ਼ ਵਲੋਂ ਪ੍ਰਮੁੱਖਤਾ ਵਜੋਂ ਉਬਾਰਿਆ ਜਾਂਦਾ ਰਿਹਾ ਹੈ। ਇਸ ਨੂੰ ਲੈ ਕੇ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਬੱਤਰਾ, ਚੇਅਰਮੈਨ ਰਾਜਦੀਪ ਸਿੰਘ ਉੱਪਲ, ਸਕੱਤਰ ਜਤਿੰਦਰ ਖੁਰਾਣਾ ਤੇ ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਨਿਜ਼ਾਮਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਉਪਰੋਕਤ ਸ਼ੈੱਡਾਂ ’ਚ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਏਥੇ ਕੰਮ ਕਰਦੇ ਕਰਮੀਆਂ ਤੇ ਆੜ੍ਹਤੀਆਂ ਨੂੰ ਕਾਫੀ ਮੁਸ਼ਕਲਾਂ ’ਚੋਂ ਗੁਜ਼ਰਨਾ ਪੈਂਦਾ ਸੀ। ਇਨ੍ਹਾਂ ’ਚ ਲਾਈਟਾਂ ਲੱਗ ਜਾਣ ਨਾਲ ਉਨ੍ਹਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ। ਇਸਦੇ ਲਈ ਉਨ੍ਹਾਂ ਵਲੋਂ ਮੰਡੀ ਬੋਰਡ ਅਧਿਕਰੀਆਂ, ਮੀਡੀਆ ਤੇ ਵਿਸ਼ੇਸ਼ ਕਰ ‘ਅਜੀਤ’ ਦਾ ਧੰਨਵਾਦ ਕਰਦਿਆਂ ਉਨ੍ਹਾਂ ਮੰਡੀ ਅਧਿਕਾਰੀਆਂ ਤੋਂ ਮੰਡੀ ਵਿਖੇ ਹੋਰਾਂ ਮੁਸ਼ਕਲਾਂ ਜਿਸ, ’ਚ ਸਫ਼ਾਈ, ਪਾਣੀ ਦਾ ਨਿਕਾਸ ਤੇ ਚਾਰਦੀਵਾਰੀ ਆਦਿ ਕੀਤੇ ਜਾਣ ਦੀ ਜ਼ੋਰਦਾਰ ਮੰਗ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਇਕ ਨਵੇਂ ਪੰਜਾਬ ਦੀ ਹੋ ਰਹੀ ਹੈ ਸ਼ੁਰੂਆਤ - ਮਜੀਠੀਆ ਭੀਲੋਵਾਲ... ਅਗਲੀ ਖ਼ਬਰ ਹਲਕਾ ਜੰਡਿਆਲਾ ’ਚ ‘ਵਾਰਿਸ ਪੰਜਾਬ ਦਾ’ ਲਗਾਤਾਰ ਅੱਗੇ ਵਧ ਰਿਹਾ ਕਾਫਲਾ -ਕੋਟਲਾ ਭਰਾ
Ad Position 24