ਸ੍ਰੀ ਰਾਮ ਲੀਲ੍ਹਾ ਕਲੱਬ ਖੇਮਕਰਨ ਦੇ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਮੁੜ ਸਰਬ ਸੰਮਤੀ ਨਾਲ ਚੁਣੇ
ਖੇਮਕਰਨ, 10 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖੇਮਕਰਨ ਦੀ ਮੀਟਿੰਗ ਪੁਰਾਤਨ ਮੰਦਰ ਸ੍ਰੀ ਦੇਵੀ ਦੁਆਰਾ ਖੇਮਕਰਨ ਵਿਚ ਹੋਈ, ਜਿਸ ਵਿਚ ਵੱਡੀ ਗਿਣਤੀ ’ਚ ਕਲੱਬ ਦੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ’ਚ ਕਲੱਬ ਦੇ ਸਮੂਹ ਮੈਂਬਰਾ ਵਲੋਂ ਕਲੱਬ ਦੀ ਨਵੀਂ ਚੋਣ ਕਰਨ ਲਈ ਵਿਚਾਰ ਵਟਾਂਦਰਾ ਕਰਦੇ ਹੋਏ ਸੰਦੀਪ ਕੁਮਾਰ ਮਹਿਤਾ ਨੂੰ ਮੁੜ ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖੇਮਕਰਨ ਦਾ ਪ੍ਰਧਾਨ ਚੁਣਿਆ ਗਿਆ।
ਸ
ਸ੍ਰੀ ਰਾਮ ਲੀਲ੍ਹਾ ਡ੍ਰਾਮਾਟ੍ਰਿਕ ਕਲੱਬ ਖੇਮਕਰਨ ਦੀ ਹੋਈ ਮੀਟਿੰਗ ’ਚ ਨਵੇਂ ਬਣੇ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਮੈਂਬਰ । ਤਸਵੀਰ: ਬਿੱਲਾ
11-09-2026
ਖੇਮਕਰਨ, 10 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖੇਮਕਰਨ ਦੀ ਮੀਟਿੰਗ ਪੁਰਾਤਨ ਮੰਦਰ ਸ੍ਰੀ ਦੇਵੀ ਦੁਆਰਾ ਖੇਮਕਰਨ ਵਿਚ ਹੋਈ, ਜਿਸ ਵਿਚ ਵੱਡੀ ਗਿਣਤੀ ’ਚ ਕਲੱਬ ਦੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ’ਚ ਕਲੱਬ ਦੇ ਸਮੂਹ ਮੈਂਬਰਾ ਵਲੋਂ ਕਲੱਬ ਦੀ ਨਵੀਂ ਚੋਣ ਕਰਨ ਲਈ ਵਿਚਾਰ ਵਟਾਂਦਰਾ ਕਰਦੇ ਹੋਏ ਸੰਦੀਪ ਕੁਮਾਰ ਮਹਿਤਾ ਨੂੰ ਮੁੜ ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਖੇਮਕਰਨ ਦਾ ਪ੍ਰਧਾਨ ਚੁਣਿਆ ਗਿਆ। ਕਲੱਬ ਦੇ ਦੁਬਾਰਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੰਦੀਪ ਕੁਮਾਰ ਮਹਿਤਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਹ ਬਤੌਰ ਪ੍ਰਧਾਨ ਰਾਮਲੀਲਾ ਅਤੇ ਦੁਸਹਿਰੇ ਦੇ ਤਿਓਹਾਰ ਨੂੰ ਮਨਾਉਣ ਵਾਸਤੇ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਤਨਦੇਹੀ ਨਾਲ ਕੰਮ ਕਰਨਗੇ ਤੇ ਸੇਵਾ ਭਾਵਨਾ ਦੇ ਮੰਤਵ ਨਾਲ ਉਹ ਨੌਜਵਾਨਾ ਨੂੰ ਧਰਮ ਅਤੇ ਸੰਸਕ੍ਰਿਤੀ ਨਾਲ ਜੋੜਨ ਦਾ ਉਪਰਾਲਾ ਵੀ ਕਰਨਗੇ। ਮੀਟਿੰਗ ਦੇ ਅੰਤ ’ਚ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਨਵੇਂ ਪ੍ਰਧਾਨ ਸੰਦੀਪ ਕੁਮਾਰ ਮਹਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਸੰਦੀਪ ਕੁਮਾਰ ਮਹਿਤਾ ਪਿਛਲੇ ਤਿੰਨ ਸਾਲਾਂ ਤੋਂ ਸ੍ਰੀ ਰਾਮ ਲੀਲਾ ਕਲੱਬ ਦੀ ਪ੍ਰਧਾਨਗੀ ਸੇਵਾ ਭਾਵਨਾ ਵਜੋਂ ਕਰ ਰਹੇ ਹਨ ਅਤੇ ਕਲੱਬ ਦੀ ਬਿਹਤਰੀ ਵਾਸਤੇ ਅਤੇ ਧਾਰਮਿਕ ਖੇਤਰ ਵਿਚ ਨੌਜਵਾਨਾਂ ਵਾਸਤੇ ਪ੍ਰੇਰਨਾ ਸਰੋਤ ਸਾਬਿਤ ਹੋਏ ਹਨ। ਇਸ ਮੌਕੇ ’ਤੇ ਜਨਕ ਰਾਜ ਮਹਿਤਾ, ਵਿਜੇ ਕੁਮਾਰ ਗੁਲਾਟੀ, ਸੋਨੂੰ ਕਪੂਰ, ਅਸ਼ਵਨੀ ਕੁਮਾਰ ਸ਼ਰਮਾ, ਰਾਮ ਭੰਡਾਰੀ, ਸੁਮਿਤ ਅਰੋੜਾ, ਰਾਮ ਚੋਪੜਾ, ਅਮਨ ਪੁਰੀ, ਸੁਖਰਾਜ ਸ਼ਰਮਾ, ਅਨਮੋਲ ਅਬਰੋਲ, ਦਵਿੰਦਰ ਭੰਡਾਰੀ, ਵਿਕਾਸ ਮਹਿਤਾ, ਬੰਟੀ ਸ਼ਰਮਾ, ਗਗਨ ਸੋੰਢੀ, ਨਿਤੀਸ਼ ਕੱਕੜ, ਦਿਲਬਾਗ ਸਿੰਘ, ਪੰਡਿਤ ਸੁਨੀਲ ਕੁਮਾਰ ਅਤੇ ਰਕੇਸ਼ ਸ਼ਰਮਾ ਮੀਤ ਪ੍ਰਧਾਨ ਸ੍ਰੀ ਸਨਾਤਨ ਧਰਮ ਸਭਾ ਖੇਮਕਰਨ ਹਾਜ਼ਰ ਸਨ।