12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਐਡਵੋਕੇਟ ਜੇ. ਐਸ. ਢਿੱਲੋਂ ਤਰਨ ਤਾਰਨ ਜ਼ਿਲ੍ਹਾ ਬਾਰ ਐਸੋ. ਦੇ ਪ੍ਰਧਾਨ ਚੁਣੇ

ਐਡਵੋਕੇਟ ਜੇ. ਐਸ. ਢਿੱਲੋਂ ਤਰਨ ਤਾਰਨ ਜ਼ਿਲ੍ਹਾ ਬਾਰ ਐਸੋ. ਦੇ ਪ੍ਰਧਾਨ ਚੁਣੇ

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

ਤਰਨ ਤਾਰਨ, 10 ਸਤੰਬਰ (ਹਰਿੰਦਰ ਸਿੰਘ)—ਤਰਨ ਤਾਰਨ ਜੁਡੀਸ਼ੀਅਲ ਕੰਪਲੈਕਸ ਵਿਖੇ ਤਰਨ ਤਾਰਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਸੀਨੀਅਰ ਐਡਵੋਕੇਟ ਜੇ. ਐਸ. ਢਿੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਐਡਵੋਕੇਟ ਸਤਬੀਰ ਸਿੰਘ ਡਾਇਮੰਡ ਸੈਕਟਰੀ, ਐਡਵੋਕੇਟ ਰਾਬੀਆ ਜੁਆਇੰਟ ਸੈਕਟਰੀ ਤੇ ਐਡਵੋਕੇਟ ਕੰਵਲਜੀਤ ਕੌਰ ਮੀਤ ਪ੍ਰਧਾਨ ਚੋਣ ਜਿੱਤ ਗਏ, ਜਦਕਿ ਇਸ ਤੋਂ ਪਹਿਲਾਂ ਹੀ ਸੱਤ ਐਗਜ਼ੈਕਟਿਵ ਮੈਂਬਰ ਬਿਨਾਂ ਮੁਕਾਬਲਾ ਚੁਣੇ ਗਏ। ਤਰਨ ਤਾਰਨ ਜੁਡੀਸ਼ੀਅਲ ਕੰਪਲੈਕਸ ਵਿਚ ਰਿਟਰਨਿੰਗ ਅਫ਼ਸਰ ਗੁਰਮੰਦਰ ਸਿੰਘ ਵਾਲੀਆ ਤੇ ਹਰਦੀਪ ਸਿੰਘ ਸਹਿਮੀ ਦੀ ਨਿਗਰਾਨੀ ਹੇਠ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਜ਼ਿਲ੍ਹਾ ਬਾਰ ਐਸੋ. ਤਰਨ ਤਾਰਨ ਦੀ ਚੋਣ ਹੋਈ ਅਤੇ 330 ਵਕੀਲਾਂ ਨੇ ਇਸ ਚੋਣ ਵਿਚ ਹਿੱਸਾ ਲਿਆ। ਸ਼ਾਮ ਨੂੰ ਐਲਾਨੇ ਗਏ ਨਤੀਜਿਆਂ ਵਿਚ ਪ੍ਰਧਾਨਗੀ ਦੀ ਚੋਣ ਲੜ ਰਹੇ ਐਡਵੋਕੇਟ ਜੇ.ਐਸ. ਢਿੱਲੋਂ ਨੇ 241 ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡ. ਗੁਰਦੇਵ ਸਿੰਘ ਰੰਧਾਵਾ ਨੂੰ 88 ਵੋਟਾਂ ਮਿਲੀਆਂ। ਇਕ ਵੋਟ ‘ਨੋਟਾ’ ਨੂੰ ਗਈ ਤੇ ਇਕ ਵੋਟ ਰੱਦ ਹੋਈ। ਇਸ ਤਰ੍ਹਾਂ ਐਡਵੋਕੇਟ ਜੇ. ਐਸ. ਢਿੱਲੋਂ 153 ਵੋਟਾਂ ਦੇ ਵੱਡੇ ਫ਼ਰਕ ਨਾਲ ਜੇਤੂ ਰਹੇ। ਸੈਕਟਰੀ ਦੀ ਚੋਣ ਲਈ ਸਤਬੀਰ ਸਿੰਘ ਡਾਇਮੰਡ ਨੇ 228 ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਐਡਵੋਕੇਟ ਬੂਟਾ ਸਿੰਘ ਨੂੰ 100 ਵੋਟਾਂ ਮਿਲੀਆਂ। ਸਤਬੀਰ ਸਿੰਘ ਡਾਇਮੰਡ 128 ਵੋਟਾਂ ਨਾਲ ਜੇਤੂ ਰਹੇ ਅਤੇ ਇਕ ਵੋਟ ‘ਨੋਟਾ’ ਨੂੰ ਮਿਲੀ ਅਤੇ ਇਕ ਵੋਟ ਰੱਦ ਹੋਈ। ਮੀਤ ਪ੍ਰਧਾਨ ਦੀ ਚੋਣ ਵਿਚ ਐਡਵੋਕੇਟ ਕੰਵਲਜੀਤ ਕੌਰ ਨੂੰ 200 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਹਰਪ੍ਰੀਤ ਕੌਰ ਨੂੰ 120 ਵੋਟਾਂ ਪ੍ਰਾਪਤ ਹੋਈਆਂ ਅਤੇ ਕੰਵਲਜੀਤ ਕੌਰ 80 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ, ਜਦਕਿ ‘ਨੋਟਾ’ ਨੂੰ 8 ਵੋਟਾਂ ਪ੍ਰਾਪਤ ਹੋਈਆਂ ਅਤੇ ਦੋ ਵੋਟਾਂ ਰੱਦ ਹੋਈਆਂ। ਜੁਆਇੰਟ ਸਕੱਤਰ ਦੀ ਚੋਣ ਵਿਚ ਰਬਿੰਦਰ ਕੌਰ ਰਾਬੀਆ ਬੇਦੀ ਨੇ 214 ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਰਾਜਬੀਰ ਕੌਰ ਢਿੱਲੋਂ ਨੂੰ 114 ਵੋਟਾਂ ਹਾਸਲ ਹੋਈਆਂ ਅਤੇ ਦੋ ਵੋਟਾਂ ਰੱਦ ਹੋਈਆਂ। ਰਾਬੀਆ ਬੇਦੀ 100 ਵੋਟਾਂ ਨਾਲ ਜੇਤੂ ਰਹੀ। ਆਰ. ਓ. ਗੁਰਮੰਦਰ ਸਿੰਘ ਵਾਲੀਆ ਤੇ ਹਰਦੀਪ ਸਿੰਘ ਸਹਿਮੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਐਗਜੈਕਟਿਵ ਮੈਂਬਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਐਡਵੋਕੇਟ ਜੋਰਾਵਰ ਸਿੰਘ, ਰੋਹਤਕ ਭੰਡਾਰੀ, ਗੁਰਵਿੰਦਰ ਸਿੰਘ, ਗੁਰਮਨ ਕੌਰ, ਪਰਮਿੰਦਰ ਕੌਰ, ਕਿਰਨਦੀਪ ਕੌਰ ਅਤੇ ਸ਼ੁੱਭਮ ਗੁਪਤਾ ਚੁਣੇ ਗਏ। ਜੇਤੂ ਉਮੀਦਵਾਰਾਂ ਵਲੋਂ ਆਪਣੇ ਸਮੱਰਥਕਾਂ ਸਮੇਤ ਲੱਡੂ ਵੰਡ ਕੇ ਅਤੇ ਢੋਲ ਢਮੱਕੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਐਡਵੋਕੇਟ ਅਜੈਪਾਲ ਸਿੰਘ ਸੱਗੂ, ਐਡਵੋਕੇਟ ਜੋਗਾ ਸਿੰਘ ਸੰਧੂ, ਐਡਵੋਕੇਟ ਨਵਜੋਤ ਕੌਰ ਚੱਬਾ, ਹਰਪ੍ਰੀਤ ਸਿੰਘ ਸੰਧਾਵਾਲੀਆ, ਐਨ.ਪੀ.ਐਸ. ਮਨਚੰਦਾ, ਐਡ. ਰਕੇਸ਼ ਰਮਨ ਅਰੋੜਾ, ਐਡ. ਐਸ.ਪੀ. ਸਿੰਘ ਲਹਿਰੀ, ਐਡ. ਪੰਕਜ ਜੋਸ਼ੀ, ਐਡ. ਅਭਿਨੰਦਨ ਗੁਪਤਾ, ਐਡ. ਆਰ. ਪੀ. ਸਿੰਘ ਮੈਣੀ, ਐਡ. ਹਰਸੰਜੀਵਨ ਸਿੰਘ, ਐਡ. ਅੰਕੁਸ਼ ਸੂਦ, ਐਡ. ਮਨਜਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਕੀਲਾਂ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ ‘ਰਾਹ-ਵੀਰਾਂ’ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ ਤੇ ਸਨਮਾਨ - ਡਿਪਟੀ ਕਮਿਸ਼ਨਰ ਅਗਲੀ ਖ਼ਬਰ ਜਨਰਲ ਕੌਂਸਲ ਮੈਂਬਰ ਮਨਜਿੰਦਰ ਸਿੰਘ ਐਮਾ ਨੂੰ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਸਨਮਾਨਿਤ ਕੀਤਾ
Ad Position 24