14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਧੋਖਾਧੜੀ ਨਾਲ ਜਾਇਦਾਦ ਹੜੱਪਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ

ਤਰਨ ਤਾਰਨ, 12 ਸਤੰਬਰ (ਪਰਮਜੀਤ ਜੋਸ਼ੀ)— ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਧੋਖੇ ਨਾਲ ਜਾਇਦਾਦ ਹੜੱਪਣ ਅਤੇ ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ 2 ਔਰਤਾਂ ਸਮੇਤ ਇਕ ਵਿਅਕਤੀ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਮਹਿੰਦਰ ਕੌਰ ਪਤਨੀ ਮੁਖਤਾਰ ਸਿੰਘ ਵਾਸੀ ਰੂੜੇਆਸਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਹਰਜਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਰੂੜੇਆਸਲ, ਹਰਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ, ਜਸਵਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਵਾਸੀਅਨ ਨੇ ਉਸ ਨੂੰ ਆਪਣੇ ਕਿਰਾਏ ਦੀ ਕੋਠੀ ਪਿੰਡ ਜੋਧਪੁਰ ਲਿਜਾ ਕੇ ਜ਼ਮੀਨ ਦੇ ਕਾਗਜਾਤ ’ਤੇ ਜਬਰੀ ਅੰਗੂਠੇ ਲਗਾ ਕੇ ਮੁਖਤਾਰਨਾਮਾ ਤਿਆਰ ਕਰਵਾ ਲਿਆ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਜੇਕਰ ਤੂ ਕਿਸੇ ਨੂੰ ਦੱਸਿਆ ਤਾਂ ਅਸੀ ਤੈਨੂੰ ਜਾਨੋਂ ਮਾਰ ਦਿਆਂਗੇ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਤਰਨ ਤਾਰਨ, 12 ਸਤੰਬਰ (ਪਰਮਜੀਤ ਜੋਸ਼ੀ)— ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਧੋਖੇ ਨਾਲ ਜਾਇਦਾਦ ਹੜੱਪਣ ਅਤੇ ਔਰਤ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ 2 ਔਰਤਾਂ ਸਮੇਤ ਇਕ ਵਿਅਕਤੀ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਮਹਿੰਦਰ ਕੌਰ ਪਤਨੀ ਮੁਖਤਾਰ ਸਿੰਘ ਵਾਸੀ ਰੂੜੇਆਸਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਹਰਜਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਰੂੜੇਆਸਲ, ਹਰਵਿੰਦਰ ਸਿੰਘ ਪੁੱਤਰ ਪ੍ਰਗਟ ਸਿੰਘ, ਜਸਵਿੰਦਰ ਕੌਰ ਪਤਨੀ ਹਰਵਿੰਦਰ ਸਿੰਘ ਵਾਸੀਅਨ ਨੇ ਉਸ ਨੂੰ ਆਪਣੇ ਕਿਰਾਏ ਦੀ ਕੋਠੀ ਪਿੰਡ ਜੋਧਪੁਰ ਲਿਜਾ ਕੇ ਜ਼ਮੀਨ ਦੇ ਕਾਗਜਾਤ ’ਤੇ ਜਬਰੀ ਅੰਗੂਠੇ ਲਗਾ ਕੇ ਮੁਖਤਾਰਨਾਮਾ ਤਿਆਰ ਕਰਵਾ ਲਿਆ ਅਤੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਜੇਕਰ ਤੂ ਕਿਸੇ ਨੂੰ ਦੱਸਿਆ ਤਾਂ ਅਸੀ ਤੈਨੂੰ ਜਾਨੋਂ ਮਾਰ ਦਿਆਂਗੇ। ਉਕਤ ਵਿਅਕਤੀਆਂ ਨੇ ਧੋਖਾਧੜੀ ਨਾਲ ਉਸ ਦੀ ਜਾਇਦਾਦ ਹੜੱਪਣ ਲਈ ਗਲਤ ਕਾਗਜ ਤਿਆਰ ਕਰਕੇ ਉਸ ਨੂੰ ਪ੍ਰੇਸ਼ਾਨ ਕੀਤਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਠੱਪ ਹੋਣ ਖ਼ਿਲਾਫ਼ ਕਿਸਾਨ ਆਗੂਆਂ ਐਕਸੀਐਨ ਤਰਨ ਤਾਰਨ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਟਰਾਲੀ ਚੋਰ ਬੈਨਰ ਲਗਾਉਣ ਦੀ ਸ਼ੁਰੂਆਤ
Ad Position 24