14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਬਚਿੱਤਰ ਸਿੰਘ ਢਿੱਲੋਂ ਦਾ ਦਿਹਾਂਤ

ਨੌਸ਼ਹਿਰਾ ਪੰਨੂੰਆਂ, 12 ਸਤੰਬਰ (ਦੀਪਕ ਮੈਣੀ)—ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਰਹੇ ਬਚਿੱਤਰ ਸਿੰਘ ਢਿੱਲੋਂ ਦਾ ਸ਼ਨੀਵਾਰ ਨੂੰ ਅਚਾਨਕ ਪਿੰਡ ਸੇਰੋਂ ਸਥਿਤ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਸੇਰੋਂ ਵਿਖੇ ਕਰ ਦਿੱਤਾ ਗਿਆ।

Ad Position 21
repet_subhas-goyals [Copy P29]
ਬਚਿੱਤਰ ਸਿੰਘ ਢਿੱਲੋਂ 13-09-2026
ਨੌਸ਼ਹਿਰਾ ਪੰਨੂੰਆਂ, 12 ਸਤੰਬਰ (ਦੀਪਕ ਮੈਣੀ)—ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਰਹੇ ਬਚਿੱਤਰ ਸਿੰਘ ਢਿੱਲੋਂ ਦਾ ਸ਼ਨੀਵਾਰ ਨੂੰ ਅਚਾਨਕ ਪਿੰਡ ਸੇਰੋਂ ਸਥਿਤ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਸੇਰੋਂ ਵਿਖੇ ਕਰ ਦਿੱਤਾ ਗਿਆ। ਵਰਣਯੋਗ ਹੈ ਕਿ ਬਚਿੱਤਰ ਸਿੰਘ ਸੇਰੋਂ 2008-09 ਵਿਚ ਭਾਰਤੀ ਕਬੱਡੀ ਟੀਮ ਦੇ ਕਪਤਾਨ ਰਹੇ ਹਨ ਅਤੇ ਉਨ੍ਹਾਂ ਨੇ ਕਈ ਇੰਟਰਨੈਸ਼ਨਲ ਪੱਧਰ ’ਤੇ ਕਬੱਡੀ ਮੈਚ ਖੇਡੇ ਹਨ। ਉਹ ਭਾਰਤੀ ਕਬੱਡੀ ਟੀਮ ਦੇ ਸਟਾਰ ਰੇਡਰਾ ਵਿਚੋਂ ਇਕ ਗਿਣੇ ਜਾਂਦੇ ਸਨ। ਉਨ੍ਹਾਂ ਦਾ ਵਿਆਹ ਤਰਨ ਤਾਰਨ ਦੀ ਸਾਬਕਾ ਐੱਸ.ਡੀ.ਐੱਮ. ਅਨੂਪ੍ਰੀਤ ਕੌਰ ਨਾਲ ਹੋਇਆ ਸੀ ਪਰ ਕੁਝ ਸਮੇਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਨੇ ਹੁਣ 2 ਸਾਲ ਪਹਿਲਾਂ ਦੂਸਰਾ ਵਿਆਹ ਕਰਵਾਇਆ ਸੀ ਪਰ ਉਨ੍ਹਾਂ ਦੀ ਕੋਈ ਔਲਾਦ ਨਹੀ ਸੀ। ਖੇਡ ਜਗਤ ਨਾਲ ਸੰਬੰਧਿਤ ਬਹੁਤ ਸਾਰੀਆਂ ਹਸਤੀਆਂ ਨੇ ਬਚਿੱਤਰ ਸਿੰਘ ਢਿੱਲੋਂ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਘਰ ਵਿਚ ਦਾਖ਼ਲ ਹੋ ਕੇ ਹਮਲਾ ਕਰਨ ਦੇ ਦੋਸ਼, ਦੂਜੀ ਧਿਰ ਨੇ ਵੀ ਲੜਾਈ ਵਿਚ ਜ਼ਖ਼ਮੀ ਕਰਨ ਦੇ ਲਾਏ ਦੋਸ਼ ਅਗਲੀ ਖ਼ਬਰ ਬਿਜਲੀ ਸਪਲਾਈ ਠੱਪ ਹੋਣ ਖ਼ਿਲਾਫ਼ ਕਿਸਾਨ ਆਗੂਆਂ ਐਕਸੀਐਨ ਤਰਨ ਤਾਰਨ ਨੂੰ ਦਿੱਤਾ ਮੰਗ ਪੱਤਰ
Ad Position 24