14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਘਰ ਵਿਚ ਦਾਖ਼ਲ ਹੋ ਕੇ ਹਮਲਾ ਕਰਨ ਦੇ ਦੋਸ਼, ਦੂਜੀ ਧਿਰ ਨੇ ਵੀ ਲੜਾਈ ਵਿਚ ਜ਼ਖ਼ਮੀ ਕਰਨ ਦੇ ਲਾਏ ਦੋਸ਼

ਪੱਟੀ, 12 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)– ਸ਼ਹਿਰ ਦੀ ਵਾਰਡ ਨੰਬਰ 1 ਵਿਚ ਘਰ ਦੀ ਛੱਤ ਦਾ ਲੈਟਰ ਪਾਉਣ ਦੀ ਤਿਆਰੀ ਦੌਰਾਨ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿੱਚ ਦੋਵਾਂ ਪਾਸਿਆਂ ਵਲੋਂ ਇੱਕ-ਦੂਜੇ ’ਤੇ ਹਮਲਾ ਕਰਨ ਅਤੇ ਸੱਟਾਂ ਮਾਰਨ ਦੇ ਦੋਸ਼ ਲਗਾਏ ਗਏ ਹਨ। ਸੰਦੀਪ ਕੌਰ ਪਤਨੀ ਸ਼ੇਰ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਮਜੀਤ ਸਿੰਘ ਬਾਬਾ ਪੁੱਤਰ ਅਰਜਨ ਸਿੰਘ ਵਾਸੀ ਅਤੇ ਕੁਝ ਹੋਰ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਹਮਲਾ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਪੱਟੀ, 12 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)– ਸ਼ਹਿਰ ਦੀ ਵਾਰਡ ਨੰਬਰ 1 ਵਿਚ ਘਰ ਦੀ ਛੱਤ ਦਾ ਲੈਟਰ ਪਾਉਣ ਦੀ ਤਿਆਰੀ ਦੌਰਾਨ ਦੋ ਧਿਰਾਂ ਵਿਚਾਲੇ ਹੋਏ ਝਗੜੇ ਵਿੱਚ ਦੋਵਾਂ ਪਾਸਿਆਂ ਵਲੋਂ ਇੱਕ-ਦੂਜੇ ’ਤੇ ਹਮਲਾ ਕਰਨ ਅਤੇ ਸੱਟਾਂ ਮਾਰਨ ਦੇ ਦੋਸ਼ ਲਗਾਏ ਗਏ ਹਨ। ਸੰਦੀਪ ਕੌਰ ਪਤਨੀ ਸ਼ੇਰ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਮਜੀਤ ਸਿੰਘ ਬਾਬਾ ਪੁੱਤਰ ਅਰਜਨ ਸਿੰਘ ਵਾਸੀ ਅਤੇ ਕੁਝ ਹੋਰ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਹਮਲਾ ਕੀਤਾ। ਉਨ੍ਹਾਂ ਦੱਸਿਆ ਕਿ ਘਰ ਦਾ ਘਰੇਲੂ ਸਾਮਾਨ ਅਤੇ ਪਾਣੀ ਵਾਲੀ ਟੈਂਕੀ ਤੋੜ ਦਿੱਤੀ ਗਈ ਅਤੇ ਉਸਨੂੰ ਤੇ ਉਸਦੇ ਪਤੀ ਸ਼ੇਰ ਸਿੰਘ ਨੂੰ ਸਿਰ ਵਿਚ ਸੱਟਾਂ ਮਾਰ ਕੇ ਜ਼ਖ਼ਮੀ ਕੀਤਾ ਗਿਆ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰਦਿਆਂ ਸੰਦੀਪ ਕੌਰ ਨੇ ਇਨਸਾਫ਼ ਦੀ ਮੰਗ ਕੀਤੀ। ਦੂਜੇ ਪਾਸੇ ਪ੍ਰਮਜੀਤ ਸਿੰਘ ਬਾਬਾ ਨੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਰਾਤ ਕਰੀਬ 9.30 ਵਜੇ ਉਸ ਦਾ ਲੜਕਾ ਸ਼ਿਵ ਘਰ ਦਾ ਬਾਹਰਲਾ ਦਰਵਾਜ਼ਾ ਬੰਦ ਕਰਕੇ ਵਾਪਸ ਆ ਰਿਹਾ ਸੀ ਤਾਂ ਕੰਡਿਆਲਾ ਚੌਕ ਵਿਚ ਫ਼ਤਹਿ, ਮੰਨਾ ਅਤੇ ਜਸ਼ਨ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ। ਉਸਨੇ ਕਿਹਾ ਕਿ ਝਗੜੇ ਦਾ ਪਤਾ ਲੱਗਣ ’ਤੇ ਜਦੋਂ ਉਹ ਮਾਮਲਾ ਸੁਲਝਾਉਣ ਲਈ ਗਿਆ ਤਾਂ ਉਸ ’ਤੇ ਵੀ ਹਮਲਾ ਕਰਕੇ ਗੰਭੀਰ ਸੱਟਾਂ ਮਾਰੀਆਂ ਗਈਆਂ। ਦੋਵਾਂ ਧਿਰਾਂ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਵਿਖੇ ਮਨਾਇਆ ਅਗਲੀ ਖ਼ਬਰ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਬਚਿੱਤਰ ਸਿੰਘ ਢਿੱਲੋਂ ਦਾ ਦਿਹਾਂਤ
Ad Position 24