ਕਾਰ ਸਵਾਰ ਵਲੋਂ ਟੱਕਰ ਮਾਰਨ ’ਤੇ ਇਕ ਔਰਤ ਜ਼ਖ਼ਮੀ, ਇਕ ਛੋਟਾ ਬੱਚਾ ਵੀ ਗੰਭੀਰ ਜ਼ਖ਼ਮੀ
ਤਰਨ ਤਾਰਨ, 13 ਸਤੰਬਰ (ਪਰਮਜੀਤ ਜੋਸ਼ੀ)–ਕਾਰ ਸਵਾਰ ਵਲੋਂ ਟੱਕਰ ਮਾਰਨ ’ਤੇ ਬੈਠੀ ਇਕ ਔਰਤ ਜ਼ਖ਼ਮੀ ਹੋ ਗਈ, ਜਦਕਿ ਉਨ੍ਹਾਂ ਦੇ ਵਿਚਕਾਰ ਬੈਠਾ ਇਕ ਛੋਟਾ ਬੱਚਾ ਵੀ ਗੰਭੀਰ ਸੱਟਾਂ ਲੱਗਣ ਨਾਲ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਤਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਕੰਗ ਨੇ ਦੱਸਿਆ ਕਿ ਮਿਤੀ 6 ਸਤੰਬਰ ਨੂੰ ਉਹ, ਉਸ ਦਾ ਲੜਕਾ ਅਕਾਸ਼ਦੀਪ ਸਿੰਘ ਤੇ ਭਤੀਜਾ ਮਨਕੀਰਤ ਸਿੰਘ ਉਹ ਆਪਣੇ ਮੋਟਰ ਸਾਇਕਲ ਨੰਬਰੀ ਪੀ.
ਤਰਨ ਤਾਰਨ, 13 ਸਤੰਬਰ (ਪਰਮਜੀਤ ਜੋਸ਼ੀ)–ਕਾਰ ਸਵਾਰ ਵਲੋਂ ਟੱਕਰ ਮਾਰਨ ’ਤੇ ਬੈਠੀ ਇਕ ਔਰਤ ਜ਼ਖ਼ਮੀ ਹੋ ਗਈ, ਜਦਕਿ ਉਨ੍ਹਾਂ ਦੇ ਵਿਚਕਾਰ ਬੈਠਾ ਇਕ ਛੋਟਾ ਬੱਚਾ ਵੀ ਗੰਭੀਰ ਸੱਟਾਂ ਲੱਗਣ ਨਾਲ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਤਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਪਿੰਡ ਕੰਗ ਨੇ ਦੱਸਿਆ ਕਿ ਮਿਤੀ 6 ਸਤੰਬਰ ਨੂੰ ਉਹ, ਉਸ ਦਾ ਲੜਕਾ ਅਕਾਸ਼ਦੀਪ ਸਿੰਘ ਤੇ ਭਤੀਜਾ ਮਨਕੀਰਤ ਸਿੰਘ ਉਹ ਆਪਣੇ ਮੋਟਰ ਸਾਇਕਲ ਨੰਬਰੀ ਪੀ.ਬੀ 46-ਐਲ. 3494 ਪਲੈਟੀਨਾ ’ਤੇ ਸਵਾਰ ਹੋ ਕੇ ਟਾਹਲਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤੇ ਜਦੋਂ ਉਹ ਤਰਨ ਤਾਰਨ ਤੋਂ ਬਾਠ ਰੋਡ ’ਤੇ ਨੇੜੇ੍ਹ ਰੰਧਾਵਾ ਗੰਨ ਹਾਊਸ ਪੁੱਜੇ ਤਾਂ ਉਨ੍ਹਾਂ ਦੇ ਸਾਹਮਣੇ ਤੋਂ ਇਕ ਟਰੈਕਟਰ–ਟਰਾਲੀ, ਜਿਸ ਵਿਚ ਰੇਤ ਬੱਜਰੀ ਲੱਦੀ ਹੋਈ ਸੀ ਤੇ ਉਸੇ ਵਕਤ ਤਰਨ ਤਾਰਨ ਵਾਲੇ ਪਾਸੇ ਤੋਂ ਇਕ ਆਈ.ਟਵੰਟੀ ਕਾਰ ਨੰਬਰ ਪੀ.ਬੀ. 27 ਜੇ. 7500, ਜਿਸ ਵਿਚ ਇਕ ਵਿਅਕਤੀ ਸਵਾਰ ਸੀ ਅਤੇ ਜਿਸ ਦੇ ਬਰਾਬਰ ਤਰਨ ਤਾਰਨ ਵਾਲੇ ਪਾਸੇ ਤੋਂ ਤੋਂ ਇਕ ਮਿਨੀ ਬੱਸ ਵੀ ਆ ਰਹੀ ਸੀ ਅਤੇ ਉਸੇ ਵਕਤ ਕਾਰ ਚਾਲਕ ਬੜੀ ਹੀ ਲਾਪਰਵਾਹੀ ਨਾਲ ਆਪਣੀ ਕਾਰ ਬੱਸ ਨੂੰ ਕਰਾਸ ਕਰਨ ਲੱਗਾ ਤਾਂ ਉਸ ਦੀ ਕਾਰ ਬੇਕਾਬੂ ਹੋ ਗਈ ਤਾਂ ਟਰੈਕਟਰ ਟਰਾਲੀ ਵਿਚ ਵੱਜੀ ਅਤੇ ਫਿਰ ਟਰੈਕਟਰ ਵਿਚ ਵੱਜ ਕੇ ਘੁੰਮ ਕੇ ਉਹ ਸਾਡੇ ਮੋਟਰਸਾਈਕਲ ’ਤੇ ਚੜ੍ਹ ਗਈ ਸੀ ਅਤੇ ਇਸ ਹਾਦਸੇ ਵਿਚ ਮੇਰੀ ਬਾਂਹ ਟੁੱਟ ਗਈ ਅਤੇ ਛਾਤੀ ’ਤੇ ਕਾਫੀ ਸੱਟਾਂ ਲੱਗੀਆਂ ਤੇ ਪਸਲੀਆਂ ਵੀ ਟੱਟ ਗਈਆ ਸੀ ਅਤੇ ਉਸ ਭਤੀਜਾ ਮਨਕੀਰਤ ਸਿੰਘ ਜਿਸ ਦੀ ਉਮਰ ਕਰੀਬ 9 ਸਾਲ ਸੀ, ਉਸ ਸਮੇਂ ਇਹ ਸਾਡੇ ਦੋਨਾਂ ਦੇ ਵਿਚਕਾਰ ਬੈਠਾ ਸੀ, ਜਿਸ ਦੇ ਵੀ ਸਰੀਰ ’ਤੇ ਕਾਫੀ ਗੁੱਝੀਆਂ ਸੱਟ ਲੱਗੀਆਂ ਹਨ, ਜੋ ਹੁਣ ਇਸ ਵਕਤ ਗੁਰੂ ਰਾਮਦਾਸ ਵੱਲਾ ਹਸਪਤਾਲ ਅੰਮ੍ਰਿਤਸਰ ਦਾਖ਼ਲ ਹੈ ਅਤੇ ਵੈਂਟੀਲੈਟਰ ’ਤੇ ਲੱਗਾ ਹੈ। ਇਸ ਸੰਬੰਧੀ ਏ.ਐਸ.ਆਈ. ਰਾਜਪਾਲ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਮਾਮਲੇ ਦੀ ਜਾਂਚ ਕਰਦਿਆਂ ਅਣਪਛਾਤੇ ਕਾਰ ਸਵਾਰ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।