14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੁਰਮਤਿ ਪ੍ਰਚਾਰ ਕੇਂਦਰ ਤਰਨ ਤਾਰਨ ਵਲੋਂ ਪਿੰਡ ਪਲਾਸੌਰ ਵਿਖੇ ਕਰਵਾਏ ਧਾਰਮਿਕ ਮੁਕਾਬਲੇ

ਤਰਨ ਤਾਰਨ, 13 ਸਤੰਬਰ (ਹਰਿੰਦਰ ਸਿੰਘ)- ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਕੇਂਦਰ ਤਰਨ ਤਾਰਨ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕੰਬੋਅ ਪੱਤੀ ਪਿੰਡ ਪਲਾਸੌਰ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਦਸਤਾਰ ਦੁਮਾਲਾ, ਸੁੰਦਰ ਲਿਖਾਈ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨਗਰ ਅਤੇ ਇਸ ਦੇ ਆਸ-ਪਾਸ ਦੇ ਤਕਰੀਬਨ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਮੁਕਾਬਲਿਆਂ ਦੀ ਸ਼ੁਰੂਆਤ ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ ਵਲੋਂ ਅਰਦਾਸ ਅਤੇ ਗੁਰੂ ਜੀ ਦੀ ਬਖਸ਼ਿਸ਼ ਹੁਕਮਨਾਮੇ ਦੇ ਰੂਪ ਵਿਚ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਤਰਨ ਤਾਰਨ, 13 ਸਤੰਬਰ (ਹਰਿੰਦਰ ਸਿੰਘ)- ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਕੇਂਦਰ ਤਰਨ ਤਾਰਨ ਵਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕੰਬੋਅ ਪੱਤੀ ਪਿੰਡ ਪਲਾਸੌਰ ਵਿਖੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਦਸਤਾਰ ਦੁਮਾਲਾ, ਸੁੰਦਰ ਲਿਖਾਈ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨਗਰ ਅਤੇ ਇਸ ਦੇ ਆਸ-ਪਾਸ ਦੇ ਤਕਰੀਬਨ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਮੁਕਾਬਲਿਆਂ ਦੀ ਸ਼ੁਰੂਆਤ ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ ਵਲੋਂ ਅਰਦਾਸ ਅਤੇ ਗੁਰੂ ਜੀ ਦੀ ਬਖਸ਼ਿਸ਼ ਹੁਕਮਨਾਮੇ ਦੇ ਰੂਪ ਵਿਚ ਕੀਤੀ ਗਈ। ਦਸਤਾਰ ਦੁਮਾਲਾ ਮੁਕਾਬਲਾ ਦੋ ਗਰੁੱਪਾਂ, ਗੁਰਬਾਣੀ ਕੰਠ ਮੁਕਾਬਲਾ ਚਾਰ ਗਰੁੱਪਾਂ ਅਤੇ ਸੁੰਦਰ ਲਿਖਾਈ ਮੁਕਾਬਲਾ ਤਿੰਨ ਗਰੁੱਪਾਂ ਵਿਚ ਕਰਵਾਇਆ ਗਿਆ। ਦਸਤਾਰ ਮੁਕਾਬਲੇ ਦੇ ਪਹਿਲੇ ਗਰੁੱਪ ਵਿਚੋਂ ਵਰਿੰਦਰ ਸਿੰਘ ਨੇ ਪਹਿਲਾਂ ਸੁਖਮਨਦੀਪ ਸਿੰਘ ਨੇ ਦੂਸਰਾ ਵਰਿੰਦਰ ਸਿੰਘ ਨੇ ਤੀਸਰਾ, ਦੇਵ ਰੰਧਾਵਾ ਨੇ ਪਹਿਲਾ ਮਨਪ੍ਰੀਤ ਸਿੰਘ ਨੇ ਦੂਸਰਾ ਵੰਸ਼ਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਗੁਰਬਾਣੀ ਕੰਠ ਮੁਕਾਬਲੇ ਦੇ ਪਹਿਲੇ ਗਰੁੱਪ ਵਿਚੋਂ ਸਰਗੁਣ ਕੌਰ ਨੇ ਪਹਿਲਾ ਅਮਨਦੀਪ ਕੌਰ ਨੇ ਦੂਸਰਾ ਗੁਰਸ਼ਰਨਦੀਪ ਕੌਰ ਨੇ ਤੀਸਰਾ, ਦੂਸਰੇ ਗਰੁੱਪ ਵਿਚੋਂ ਅਭੈਜੋਤ ਸਿੰਘ ਨੇ ਪਹਿਲਾਂ ਸੁਖਮਨਦੀਪ ਸਿੰਘ ਨੇ ਦੂਸਰਾ ਅਨਮੋਲ ਸਿੰਘ ਨੇ ਤੀਸਰਾ, ਤੀਸਰੇ ਗਰੁੱਪ ਵਿਚੋਂ ਮਨਜੀਤ ਸਿੰਘ ਨੇ ਪਹਿਲਾਂ ਰਾਜਬੀਰ ਸਿੰਘ ਨੇ ਦੂਸਰਾ ਪਹਿਲਪ੍ਰੀਤ ਕੌਰ ਨੇ ਤੀਸਰਾ ਅਤੇ ਚੌਥੇ ਗਰੁੱਪ ਵਿਚੋਂ ਜਸ਼ਨਦੀਪ ਸਿੰਘ ਨੇ ਪਹਿਲਾਂ ਵੰਸ਼ਦੀਪ ਸਿੰਘ ਨੇ ਦੂਸਰਾ ਅਤੇ ਹਰਸੀਰਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਦੇ ਪਹਿਲੇ ਗਰੁੱਪ ਵਿਚੋਂ ਗੁਰਲੀਨ ਕੌਰ ਨੇ ਪਹਿਲਾ ਸਰਗੁਣ ਨੇ ਦੂਸਰਾ ਹਰਸੀਰਤ ਕੌਰ ਨੇ ਤੀਸਰਾ, ਦੂਸਰੇ ਗਰੁੱਪ ਵਿਚੋਂ ਪਲਕਦੀਪ ਕੌਰ ਨੇ ਪਹਿਲਾ ਕਿਰਨਦੀਪ ਕੌਰ ਨੇ ਦੂਸਰਾ ਪਰਮਪ੍ਰੀਤ ਕੌਰ ਨੇ ਤੀਸਰਾ ਅਤੇ ਤੀਸਰੇ ਗਰੁੱਪ ਵਿਚੋਂ ਪਾਇਲਪ੍ਰੀਤ ਕੌਰ ਨੇ ਪਹਿਲਾ ਹਰਸੀਰਤ ਕੌਰ ਨੇ ਦੂਸਰਾ ਪਲਕਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕਰਕੇ ਨਗਰ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਹਰੇਕ ਗਰੁੱਪ ਵਿੱਚੋਂ ਪਹਿਲੇ ਸਥਾਨ ਵਾਲਿਆਂ ਨੂੰ ਖਾਸ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਗੁਰਮਤਿ ਪ੍ਰਚਾਰ ਕੇਂਦਰਾਂ ਦੇ ਇੰਚਾਰਜ ਭਾਈ ਅਵਤਾਰ ਸਿੰਘ, ਭਾਈ ਜਗਜੀਤ ਸਿੰਘ ਅਹਿਮਦਪੁਰ, ਭਾਈ ਗੁਰਪ੍ਰੀਤ ਸਿੰਘ ਜੋਤੀ ਸ਼ਾਹ, ਭਾਈ ਨਿਰਮਲ ਸਿੰਘ ਸੁਰ ਸਿੰਘ ਨੇ ਸ਼ਮੂਲੀਅਤ ਕੀਤੀ। ਭਾਈ ਦਵਿੰਦਰ ਸਿੰਘ ਕੈਰੋਂ ਪ੍ਰਚਾਰਕ ਗੁਰਮਤਿ ਪ੍ਰਚਾਰ ਕੇਂਦਰ ਤਰਨ ਤਾਰਨ ਨੇ ਇਸ ਕਾਰਜ ਨੂੰ ਸੰਪੂਰਨ ਬਣਾਉਣ ਵਾਲੇ ਨਗਰ ਦੇ ਪਤਵੰਤੇ ਸੱਜਣਾਂ, ਗੁਰਦੁਆਰਾ ਪ੍ਰਬੰਧਕ ਕਮੇਟੀ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ। ਦਸਤਾਰ ਮੁਕਾਬਲੇ ਵਿਚ ਜਜਮੈਂਟ ਦੀ ਸੇਵਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਪੰਜਾਬ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਪੱਟੀ ਵਲੋਂ ਨਿਭਾਈ ਗਈ। ਇਸ ਮੌਕੇ ਹਰਜਿੰਦਰ ਸਿੰਘ, ਡਾ. ਜਗਤਾਰ ਸਿੰਘ, ਨਿਰਮਲ ਸਿੰਘ, ਜਗਦੀਸ਼ ਸਿੰਘ, ਸਤਪਾਲ ਸਿੰਘ, ਅਵਤਾਰ ਸਿੰਘ, ਤਰਸੇਮ ਸਿੰਘ, ਬੀਰ ਸਿੰਘ, ਬਲਵਿੰਦਰ ਸਿੰਘ, ਗ੍ਰੰਥੀ ਸੁਖਜਿੰਦਰ ਸਿੰਘ, ਸੁਖਵਿੰਦਰ ਸਿੰਘ, ਰਛਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਦੇ ਬਿਨਾਂ ਮੁਕਾਬਲੇ ਜੇਤੂ ਐਡਵੋਕੇਟ ਹਰਜਿੰਦਰ ਸਿੰਘ ਸੋਖੀ ਦਾ ਸਨਮਾਨ ਅਗਲੀ ਖ਼ਬਰ ਸਚਿਨ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ ਹੋਵੇਗੀ ਮਜਬੂਤ-ਰਸ਼ਪਾਲ ਸਿੰਘ ਖਹਿਰਾ
Ad Position 24