ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਹਿੰਦੀ ਦਿਵਸ ਸਮਾਰੋਹ ਮਨਾਇਆ
ਤਰਨ ਤਾਰਨ, 14 ਸਤੰਬਰ (ਹਰਿੰਦਰ ਸਿੰਘ)—ਮੇਰੀ ਖੁਸ਼ਨਸੀਬੀ ਹੈ ਕਿ ਆਪਣੀ ਪੁਰਾਣੀ ਵਿਦਿਅਕ ਭੂਮੀ ਵਿਖੇ ਜੰਮੀ ਕਲਾ ਸੁਮਨ ਰੰਗ ਮੰਚ ਦੇ ਡਾਇਰੈਕਟਰ ਅਤੇ ਮੇਰੇ ਸੇਵਾਮੁਕਤ ਅਧਿਆਪਕ ਆਰ. ਐਸ.
ਤਰਨ ਤਾਰਨ, 14 ਸਤੰਬਰ (ਹਰਿੰਦਰ ਸਿੰਘ)—ਮੇਰੀ ਖੁਸ਼ਨਸੀਬੀ ਹੈ ਕਿ ਆਪਣੀ ਪੁਰਾਣੀ ਵਿਦਿਅਕ ਭੂਮੀ ਵਿਖੇ ਜੰਮੀ ਕਲਾ ਸੁਮਨ ਰੰਗ ਮੰਚ ਦੇ ਡਾਇਰੈਕਟਰ ਅਤੇ ਮੇਰੇ ਸੇਵਾਮੁਕਤ ਅਧਿਆਪਕ ਆਰ.ਐਸ. ਚੰਦੇਲ ਵਲੋਂ ਬੀਤੇ 56 ਸਾਲਾਂ ਤੋਂ ਮਨਾਏ ਜਾ ਰਹੇ। ਇਸ ਵਾਰ ਵੀ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਸਾਲ ਦੇ ਹਿੰਦੀ ਦਿਵਸ ਸਮਾਰੋਹ ’ਚ ਸ਼ਾਮਿਲ ਹੋਕੇ ਮੈਂ ਆਪਣੇ ਨੂੰ ਬੜਾ ਖੁਸ਼ਨਸੀਬ ਮਹਿਸੂਸ ਕਰ ਰਿਹਾ ਹਾਂ। ਇਹ ਸ਼ਬਦ ਹਿੰਦੀ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਅਤੇ ਜਲੰਧਰ ਦੂਰਦਰਸ਼ਨ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਡਾ. ਓਮ ਗੌਰੀਦੱਤ ਸ਼ਰਮਾ ਨੇ ਤਰਨ ਤਾਰਨ ਦੇ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਲਾ ਸੁਮਨ ਰੰਗਮੰਚ ਵਲੋਂ ਕਰਵਾਏ ਗਏ ਸਮਾਗਮ ਅਤੇ ਵੰਦੇ ਮਾਤਰਮ ਦੀ 150 ਵੀਂ ਵਰ੍ਹੇਗੰਢ ਨੂੰ ਸਮਰਪਤ ਹਿੰਦੀ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਹੋਏ ਕਹੇ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਵਾਇਸ ਪ੍ਰਿੰਸੀਪਲ ਰਾਜਿੰਦਰ ਕੁਮਾਰ ਸ਼ਰਮਾ ਵਲੋਂ ਸ਼ਮਾਂ ਰੌਸ਼ਨ ਕੀਤੀ ਗਈ। ਪ੍ਰੋਗਰਾਮ ਦਾ ਸ਼ੱੁਭ ਅਰੰਭ ਰਾਸ਼ਟਰੀ ਗੀਤ ਵੰਦੇ ਮਾਤਰਮ ਤੋਂ ਸ਼ੁਰੂ ਕਰਾਉਂਦਿਆਂ ਹੋਏ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਜ਼ਿਲ੍ਹੇ ਦੇ ਵਧੇਰੇ ਸਕੂਲੀ ਵਿਦਿਆਰਥੀਆਂ ਵਿਚਾਲੇ ਹਿੰਦੀ ਸੁਲੇਖ, ਹਿੰਦੀ ਨਿਬੰਧ, ਹਿੰਦੀ ਭਾਸ਼ਣ ਅਤੇ ਹਿੰਦੀ ਕਵੀਤਾਵਾਂ ਦੇ ਮੁਕਾਬਲੇ ਕਰਰਵਾਏ। ਪ੍ਰੋਗਰਾਮ ਵਿਚ ਖਾਲਸਾ ਕਾਲਜ ਅੰਮ੍ਰਿਤਸਰ , ਤਰਨ ਤਾਰਨ ਦੇ ਸਰਕਾਰੀ ਐਮੀਨੈਂਸ ਸੀਨੀਅਰ ਸੈਕੰਡਰੀ ਸਕੂਲ, ਕਿਊਪਿਡਸ ਸਕੂਲ, ਮਾਤਾ ਗੰਗਾ ਗਰਲਸ ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ, ਸਰਵ ਹਿਤਕਾਰੀ ਵਿਦਿੱਆ ਮੰਦਰ, ਗੁਰੂ ਹਰਗੋਬਿੰਦ ਨੈਸ਼ਨਲ ਮਾਡਰਨ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ ਮੁਰਾਦਪੁਰਾ ਸ਼ਾਮਿਲ ਹੋਏ।