14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੜਕ ਕਿਨਾਰੇ ਫੈਲੀਆਂ ਝਾੜੀਆਂ ਰਾਹਗੀਰਾਂ ਲਈ ਵੱਡੀ ਮੁਸ਼ਕਿਲ

ਹਰੀਕੇ ਪੱਤਣ, 14 ਸਤੰਬਰ (ਸੰਜੀਵ ਕੁੰਦਰਾ)-ਵਿਭਾਗਾਂ ਅਤੇ ਕਰਮਚਾਰੀਆਂ ਦੀ ਅਣਗਹਿਲੀ ਦਾ ਖਮਿਆਜ਼ਾ ਆਮ ਲੋਕ ਅਕਸਰ ਭੁਗਤਦੇ ਹਨ । ਅਜਿਹੀ ਉਦਾਹਰਣ ਹੈ ਕਸਬਾ ਹਰੀਕੇ ਪੱਤਣ ਤੋਂ ਹਰੀਕੇ ਹੈੱਡ ਵਰਕਸ ਨੂੰ ਜਾਂਦੀ ਮੇਨ ਸੜਕ, ਜੋ ਕਿ ਰਾਸ਼ਟਰੀ ਮਾਰਗ 54 (ਪੁਰਾਣਾ) ਦੇ ਨਾਂਅ ਨਾਲ ਜਾਣੀ ਜਾਂਦੀ ਹੈ ਤੇ ਇਸ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਝਾੜੀਆਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਦੋ ਪਹੀਆਂ ਵਾਹਨ ਚਾਲਕ ਨੂੰ ਚੱਲਣ ਲਈ ਜਗ੍ਹਾ ਹੀ ਨਹੀਂ ਬੱਚਦੀ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਹਰੀਕੇ ਪੱਤਣ, 14 ਸਤੰਬਰ (ਸੰਜੀਵ ਕੁੰਦਰਾ)-ਵਿਭਾਗਾਂ ਅਤੇ ਕਰਮਚਾਰੀਆਂ ਦੀ ਅਣਗਹਿਲੀ ਦਾ ਖਮਿਆਜ਼ਾ ਆਮ ਲੋਕ ਅਕਸਰ ਭੁਗਤਦੇ ਹਨ । ਅਜਿਹੀ ਉਦਾਹਰਣ ਹੈ ਕਸਬਾ ਹਰੀਕੇ ਪੱਤਣ ਤੋਂ ਹਰੀਕੇ ਹੈੱਡ ਵਰਕਸ ਨੂੰ ਜਾਂਦੀ ਮੇਨ ਸੜਕ, ਜੋ ਕਿ ਰਾਸ਼ਟਰੀ ਮਾਰਗ 54 (ਪੁਰਾਣਾ) ਦੇ ਨਾਂਅ ਨਾਲ ਜਾਣੀ ਜਾਂਦੀ ਹੈ ਤੇ ਇਸ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਝਾੜੀਆਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਦੋ ਪਹੀਆਂ ਵਾਹਨ ਚਾਲਕ ਨੂੰ ਚੱਲਣ ਲਈ ਜਗ੍ਹਾ ਹੀ ਨਹੀਂ ਬੱਚਦੀ। ਜ਼ਿਕਰਯੋਗ ਹੈ ਕਿ ਇਹ ਸੜਕ ’ਤੇ ਭਾਰੀ ਆਵਾਜਾਈ ਦਿਨ-ਰਾਤ ਚੱਲਦੀ ਰਹਿੰਦੀ ਹੈ ਅਤੇ ਹਰੀਕੇ ਪੱਤਣ ਅਤੇ ਇਲਾਕੇ ਦੇ ਜ਼ਿਆਦਾ ਪਿੰਡਾਂ ਦੇ ਲੋਕ ਇਸ ਰਸਤੇ ਰਾਹੀਂ ਹੀ ਫਿਰੋਜ਼ਪੁਰ, ਫ਼ਰੀਦਕੋਟ, ਮੋਗਾ ਆਦਿ ਵੱਲ ਨੂੰ ਜਾਣ ਵਾਸਤੇ ਇਸ ਰਸਤੇ ਰਾਹੀਂ ਹੀ ਜਾਂਦੇ ਹਨ, ਪਰ ਪਿਛਲੇ ਕਾਫੀ ਸਮੇਂ ਤੋਂ ਇਸ ਸੜਕ ਦੇ ਦੋਵਾਂ ਕਿਨਾਰਿਆਂ ’ਤੇ ਵੱਡੀਆਂ-ਵੱਡੀਆਂ ਝਾੜੀਆਂ ਉੱਗ ਚੁੱਕੀਆਂ ਹਨ। ਇਹ ਝਾੜੀਆਂ ਕੰਢਿਆਂ ਵਾਲੀਆਂ ਹਨ, ਜੋ ਦੋ ਪਹੀਆਂ ਵਾਹਨ ਚਾਲਕਾਂ ਲਈ ਬਹੁਤ ਖ਼ਤਰਨਾਕ ਸਾਬਿਤ ਹੁੰਦੀਆਂ ਹਨ। ਝਾੜੀਆਂ ਕਾਰਨ ਸੜਕ ਦੀ ਚੌੜਾਈ ਹੀ ਕਾਫੀ ਛੋਟੀ ਹੋ ਗਈ ਹੈ। ਇਨ੍ਹਾਂ ਝਾੜੀਆਂ ਨੇ ਸੜਕ ਨੂੰ ਦੋਵਾਂ ਪਾਸਿਆਂ ਤੋਂ ਚਾਰ-ਚਾਰ ਫੁੱਟ ਤੱਕ ਘੇਰ ਲਿਆ ਹੈ। ਝਾੜੀਆਂ ਦੇ ਕਾਰਨ ਸੜਕ ਦੇ ਕਿਨਾਰਿਆਂ ’ਤੇ ਬਣੀ ਚਿੱਟੀ ਪੱਟੀ ਵੀ ਗਾਇਬ ਹੋ ਚੁੱਕੀ ਹੈ। ਜੇਕਰ ਇਨ੍ਹਾਂ ਝਾੜੀਆਂ ਨੂੰ ਸਾਫ ਕੀਤਾ ਜਾਵੇ ਤਾਂ ਸੜਕ ਦੀ ਚੌੜਾਈ 6 ਫੁੱਟ ਤੱਕ ਵੱਧ ਸਕਦੀ ਹੈ। ਹਰੀਕੇ ਨਿਵਾਸੀ ਡਾ. ਮੇਜਰ ਸਿੰਘ, ਰੇਸ਼ਮ ਸਿੰਘ, ਜੱਸਾ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਵਿਭਾਗ ਤੁਰੰਤ ਇਸ ਵੱਲ ਧਿਆਨ ਦੇਵੇ ਅਤੇ ਲਈ ਮੁਸ਼ਕਿਲ ਅਤੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਝਾੜੀਆਂ ਨੂੰ ਤੁਰੰਤ ਕਟਵਾ ਕੇ ਰਾਹਗੀਰਾਂ ਨੂੰ ਰਾਹਤ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਜਲਾਲਾਬਾਦ ਵਿਚ ਚੋਰਾਂ ਦੇ ਹੌਸਲੇ ਬੁਲੰਦ, ਡਾਕਖ਼ਾਨੇ ਵਿਚੋਂ ਪੈਸੇ ਕਢਵਾ ਕੇ ਨਿਕਲ ਰਹੀ ਔਰਤ... ਅਗਲੀ ਖ਼ਬਰ ਮੰਤਰੀ ਈ.ਟੀ.ਓ.ਦੀ ਕੋਠੀ ਦਾ ਘਿਰਾਓ ਕਰਨ ਲਈ ਕਿਸਾਨ ਬੀਬੀਆ ਦਾ ਜਥਾ ਹੋਇਆ ਰਵਾਨਾ
Ad Position 24