18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਦੀ ਅਲਪਾਈਨ ਸਕੂਲ ਦੇ ਅਧਿਆਪਿਕਾ ਰਮਨਦੀਪ ਕੌਰ ਤੇ ਜਸਵਿੰਦਰ ਸਿੰਘ ‘ਬੈਸਟ ਟੀਚਰ’ ਬਣੇ

ਤਰਨ ਤਾਰਨ, 17 ਸਤੰਬਰ (ਪਰਮਜੀਤ ਜੋਸ਼ੀ)- ਦੀ ਅਲਪਾਈਨ ਸਕੂਲ ਤਰਨ ਤਾਰਨ ਸਹੋਦਯਾ ਵਲੋਂ ਕਰਵਾਏ ਸਮਾਰੋਹ ਵਿਚ ਦੀ ਅਲਪਾਈਨ ਸਕੂਲ ਤਰਨ ਤਾਰਨ ਦੇ ਰਮਨਦੀਪ ਕੌਰ ਅਤੇ ਜਸਪਿੰਦਰ ਸਿੰਘ ਨੂੰ ‘ਬੈਸਟ ਟੀਚਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਮੋਮੈਂਟੋ ਆਦਿੱਤਿਆ ਸ਼ਰਮਾ ਏ.

Ad Position 21
No active advertisement
ਅਜੀਤ ਡੈਸਕ 18-09-2026
ਤਰਨ ਤਾਰਨ, 17 ਸਤੰਬਰ (ਪਰਮਜੀਤ ਜੋਸ਼ੀ)- ਦੀ ਅਲਪਾਈਨ ਸਕੂਲ ਤਰਨ ਤਾਰਨ ਸਹੋਦਯਾ ਵਲੋਂ ਕਰਵਾਏ ਸਮਾਰੋਹ ਵਿਚ ਦੀ ਅਲਪਾਈਨ ਸਕੂਲ ਤਰਨ ਤਾਰਨ ਦੇ ਰਮਨਦੀਪ ਕੌਰ ਅਤੇ ਜਸਪਿੰਦਰ ਸਿੰਘ ਨੂੰ ‘ਬੈਸਟ ਟੀਚਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਮੋਮੈਂਟੋ ਆਦਿੱਤਿਆ ਸ਼ਰਮਾ ਏ.ਡੀ.ਸੀ. ਤਰਨ ਤਾਰਨ ਅਤੇ ਸੁਖਮਿੰਦਰ ਸਿੰਘ ਐੱਸ.ਪੀ. ਤਰਨ ਤਾਰਨ ਵਲੋਂ ਭੇਂਟ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀ ਸਿੱਖਿਆ ਪ੍ਰਤੀ ਨਿਸ਼ਠਾ, ਪ੍ਰਬੰਧਕੀ ਕਾਬਲੀਅਤ ਅਤੇ ਸਕੂਲ ਵਿਚ ਪੈਦਾ ਕੀਤੇ ਗਏ ਸਕਾਰਾਤਮਕ ਮਾਹੌਲ ਦਾ ਪ੍ਰਤੀਕ ਹੈ। ਇਸ ਉਪਲੱਬਧੀ ਦੇ ਮੌਕੇ ’ਤੇ ਸਕੂਲ ਵਲੋਂ ਇਕ ਵਿਸ਼ੇਸ਼ ਸਭਾ ਕਰਵਾਈ ਗਈ, ਜਿਸ ਵਿਚ ਸਾਰੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ। ਇਸ ਦੌਰਾਨ ਪ੍ਰਿੰਸੀ. ਲਖਵਿੰਦਰ ਕੌਰ ਨੇ ਰਮਨਦੀਪ ਕੌਰ ਅਤੇ ਜਸਪਿੰਦਰ ਸਿੰਘ ਨੂੰ ਮੋਮੈਂਟੋ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਮਨਦੀਪ ਕੌਰ ਅਤੇ ਜਸਪਿੰਦਰ ਸਿੰਘ ਦੀ ਇਹ ਪ੍ਰਾਪਤੀ ਸਾਰੇ ਅਲਪਾਈਨ ਪਰਿਵਾਰ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੀ ਮਿਹਨਤ, ਨਿਸ਼ਠਾ ਅਤੇ ਸਕਾਰਾਤਮਕ ਸੋਚ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ 20 ਨੂੰ ਕੀਤੀ ਜਾ ਰਹੀ ਰੈਲੀ ਸੰਬੰਧੀ ਲੋਕਾਂ ਵਿਚ ਵੱਡਾ ਉਤਸ਼ਾਹ - ਰਵਿੰਦਰ ਪਾਲ ਸਿੰਘ ਅਗਲੀ ਖ਼ਬਰ ਜਨਗਣਨਾ-2027 ਤਹਿਤ ਫੇਜ਼-2 ਦੇ ਕੰਮ ਲਈ ਚਾਰਜ ਅਫ਼ਸਰਾਂ ਦੀ ਟ੍ਰੇਨਿੰਗ ਸ਼ੁਰੂ
Ad Position 24