21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬੀ.ਐੱਸ.ਐੱਫ. ਅਤੇ ਖਾਲੜਾ ਪੁਲਿਸ ਨੇ 2 ਪਿਸਟਲ ਅਤੇ ਕਾਰਤੂਸ ਬਰਾਮਦ ਕੀਤੇ

ਖਾਲੜਾ, 20 ਸਤੰਬਰ (ਜੱਜਪਾਲ ਸਿੰਘ ਜੱਜ)— ਥਾਣਾ ਖਾਲੜਾ ਅਤੇ ਬੀ. ਐੱਸ.

Ad Position 21
No active advertisement
ਅਜੀਤ ਡੈਸਕ 21-09-2026
ਖਾਲੜਾ, 20 ਸਤੰਬਰ (ਜੱਜਪਾਲ ਸਿੰਘ ਜੱਜ)— ਥਾਣਾ ਖਾਲੜਾ ਅਤੇ ਬੀ.ਐੱਸ.ਐੱਫ ਨੇ ਸਾਂਝੇ ਆਪ੍ਰੇਸ਼ਨ ਦੌਰਾਨ 2 ਪਿਸਟਲ, 8 ਮੈਗਜੀਨ ਅਤੇ 42 ਕਾਰਤੂਸ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਖਾਲੜਾ ਦੇ ਏ.ਐੱਸ.ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀ.ਐੱਸ.ਐੱਫ ਕਰਮਚਾਰੀਆਂ ਦੱਸਿਆ ਕਿ ਪਿੰਡ ਡਲੀਰੀ ਕੋਲ ਇਕ ਪੀਲੇ ਰੰਗ ਦੇ ਪੈਕੇਟ ਪਿਆ ਹੈ, ਜਿਸ ਵਿਚੋਂ ਪਿਸਟਲ ਦੇ 4 ਮੈਗਜੀਨ ਅਤੇ 7 ਕਾਰਤੂਸ ਬਰਾਮਦ ਹੋਏ ਹਨ। ਇਸੇ ਤਰ੍ਹਾਂ ਉਨ੍ਹਾਂ ਨੂੰ ਬੀ.ਐੱਸ.ਐੱਫ. ਕਰਮਚਾਰੀਆਂ ਨੇ ਸੂਚਨਾ ਦਿੱਤੀ ਕਿ ਪਿੰਡ ਵਾਂ ਤਾਰਾ ਸਿੰਘ ਦੇ ਨਿਕਾਸੀ ਨਾਲੇ ਕੋਲ ਇਕ ਪੈਕੇਟ ਪਿਆ ਹੈ ਤਾਂ ਉਹ ਤੁਰੰਤ ਪੁਲਿਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਪੈਕੇਟ ਨੂੰ ਜਦੋਂ ਖੋਲ ਕੇ ਚੈਕ ਕੀਤਾ ਤਾਂ ਉਸ ਵਿਚੋਂ ਇਕ ਪਿਸਟਲ ਲੋਕਲ ਮੇਡ ਸਮੇਤ ਖਾਲੀ ਮੈਗਜੀਨ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਬੀ.ਐੱਸ.ਐੱਫ. ਕਰਮਚਾਰੀਆਂ ਵਲੋਂ ਸੂਚਨਾ ਦਿੱਤੀ ਗਈ ਕਿ ਪਿੰਡ ਕਲਸੀਆਂ ਪਿੰਡ ਦੇ ਛੱਪੜ ਨਜ਼ਦੀਕ ਇਕ ਪੈਕੇਟ ਪਿਆ ਹੈ ਤਾਂ ਉਨ੍ਹਾਂ ਉਥੇ ਪਹੁੰਚ ਕੇ ਜਦੋਂ ਪਏ ਹੋਏ ਪੈਕੇਟ ਨੂੰ ਖੋਲ ਕੇ ਚੈਕ ਕੀਤਾ ਤਾਂ ਇਸ ਵਿਚੋਂ ਇਕ ਪਿਸਟਲ 30 ਬੋਰ ਸਮੇਤ 4 ਮੈਗਜੀਨ ਅਤੇ 35 ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਮਿਲਟਰੀ ਇੰਜੀਨੀਅਰ ਸਰਵਿਸ ਨੌਕਰੀ ਦਿਵਾਉਣ ਦੇ ਨਾਂਅ ’ਤੇ ਕਰੋੜਾਂ ਦੀ ਠੱਗੀ ਅਗਲੀ ਖ਼ਬਰ ਗ੍ਰਾਮ ਪੰਚਾਇਤ ਮਾਣੋਚਾਹਲ ਕਲਾਂ ਨੇ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ
Ad Position 24