21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਆਯੁਸ਼ਮਾਨ ਅਰੋਗਿਆ ਕੇਂਦਰ ਚੂਸਲੇਵੜ ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ

ਪੱਟੀ, 20 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਆਯੂਸ਼ ਮੰਤਰਾਲੇ ਵਲੋਂ ਲੋਕਾਂ ਨੂੰ ਆਯੂਰਵੇਦ ਤੇ ਹੋਮਿਓਪੈਥੀ ਇਲਾਜ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਲਗਾਏ ਜਾ ਰਹੇ 10 ਆਯੁਸ਼ ਕੈਂਪਾਂ ਦੀ ਲੜੀ ਤਹਿਤ ਆਯੂਸ਼ਮਾਨ ਅਰੋਗਿਆ ਕੇਂਦਰ ਚੂਸਲੇਵੜ (ਪੱਟੀ) ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ.

Ad Position 21
No active advertisement
ਆਯੂਸ਼ਮਾਨ ਅਰੋਗਿਆ ਕੇਂਦਰ ਚੂਸਲੇਵੜ ਵਿਖੇ ਲਗਾਏ ਮੁਫ਼ਤ ਆਯੂਸ਼ ਕੈਂਪ ਦੇ ਦ੍ਰਿਸ਼। ਤਸਵੀਰ–ਕਾਲੇਕੇ 21-09-2026
ਪੱਟੀ, 20 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਆਯੂਸ਼ ਮੰਤਰਾਲੇ ਵਲੋਂ ਲੋਕਾਂ ਨੂੰ ਆਯੂਰਵੇਦ ਤੇ ਹੋਮਿਓਪੈਥੀ ਇਲਾਜ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਲਗਾਏ ਜਾ ਰਹੇ 10 ਆਯੁਸ਼ ਕੈਂਪਾਂ ਦੀ ਲੜੀ ਤਹਿਤ ਆਯੂਸ਼ਮਾਨ ਅਰੋਗਿਆ ਕੇਂਦਰ ਚੂਸਲੇਵੜ (ਪੱਟੀ) ਵਿਖੇ ਮੁਫ਼ਤ ਆਯੂਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਆਯੁਰਵੇਦਿਕ/ਯੂਨਾਨੀ ਅਫ਼ਸਰ ਡਾ. ਸੰਦੀਪ ਸ਼੍ਰੀਧਰ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾ. ਰੁਪਿੰਦਰ ਕੌਰ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਆਯੁਰਵੇਦਿਕ ਅਤੇ ਹੋਮਿਓਪੈਥਿਕ ਮਾਹਿਰ ਡਾਕਟਰਾਂ ਵਲੋਂ ਵੱਡੀ ਗਿਣਤੀ ਵਿਚ ਪਹੁੰਚੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਮੌਕੇ ਆਯੂਰਵੇਦਿਕ ਵਿਭਾਗ ਵਲੋਂ 375 ਅਤੇ ਹੋਮਿਓਪੈਥਿਕ ਵਿਭਾਗ ਵਲੋਂ 352, ਕੁੱਲ 727 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਜਾਂਚ ਉਪਰੰਤ ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਆਯੂਰਵੇਦਿਕ ਅਤੇ ਹੋਮਿਓਪੈਥਿਕ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਕੈਂਪ ਦਾ ਉਦਘਾਟਨ ਅਮਰ ਸਿੰਘ ਗਿੱਲ, ਪੰਚਾਇਤ ਮੈਂਬਰ ਗੁਰਮੀਤ ਸਿੰਘ, ਬਾਬਾ ਅਜੀਤ ਸਿੰਘ ਅਤੇ ਹਰਵਿੰਦਰ ਸਿੰਘ ਵਲੋਂ ਕੀਤਾ ਗਿਆ। ਕੈਂਪ ਨੂੰ ਸਫ਼ਲ ਬਣਾਉਣ ਵਿਚ ਆਯੂਰਵੇਦਿਕ ਵਿਭਾਗ ਵਲੋਂ ਡਾ. ਮਨਵਿੰਦਰ ਕੌਰ, ਡਾ. ਚਾਰੂ ਅਰੋੜਾ, ਰਾਜਿੰਦਰ, ਅਨੀਤਾ, ਅਮਰਜੀਤ ਕੌਰ ਅਤੇ ਹੋਮਿਓਪੈਥਿਕ ਵਿਭਾਗ ਵਲੋਂ ਡਾ. ਜਤਿੰਦਰ ਸਿੱਧੂ, ਡਾ. ਮੀਨਾਕਸ਼ੀ ਮੱਟੂ, ਬਲਜੀਤ ਕੌਰ ਅਤੇ ਹਰਜੀਤ ਕੌਰ ਫਾਰਮਾਸਿਸਟ ਨੇ ਆਪਣੀਆਂ ਸੇਵਾਵਾਂ ਨਿਭਾਈਆਂ।
Ad Position 22
No active advertisement
ਪਿਛਲੀ ਖ਼ਬਰ ਐਮਾਂ ਕਲਾਂ ਤੋਂ ਅਕਾਲੀ ਵਰਕਰਾਂ ਦਾ ਵੱਡਾ ਕਾਫ਼ਲਾ ਪੰਜਾਬ ਬਚਾਉ ਰੈਲੀ ਵਿਚ ਸ਼ਾਮਿਲ ਹੋਇਆ ਅਗਲੀ ਖ਼ਬਰ ਪੱਟੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਅੱਜ - ਡੀ.ਸੀ.
Ad Position 24