ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਮੀਟਿੰਗ
ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)–ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ ਜਸਪਾਲ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜਥੇਬੰਦੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਵਿਖੇ ਇਫਕੋ ਦੇ ਫ਼ੀਲਡ ਅਫਸਰ ਚਰਨਪ੍ਰੀਤ ਸਿੰਘ ਵਿਰੁੱਧ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿਚ ਹਾਜ਼ਰ ਹੋਏ ਅਤੇ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਗਏ।
ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)–ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ ਜਸਪਾਲ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜਥੇਬੰਦੀ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਦੇ ਦਫ਼ਤਰ ਵਿਖੇ ਇਫਕੋ ਦੇ ਫ਼ੀਲਡ ਅਫਸਰ ਚਰਨਪ੍ਰੀਤ ਸਿੰਘ ਵਿਰੁੱਧ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿਚ ਹਾਜ਼ਰ ਹੋਏ ਅਤੇ ਕੀਤੀ ਗਈ ਸ਼ਿਕਾਇਤ ਦੇ ਸਬੰਧ ਵਿਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਗਏ। ਇਸ ਤੋਂ ਇਲਾਵਾ ਜ਼ਿਲ੍ਹਾ ਆਡਿਟ ਅਫਸਰ ਨੂੰ ਮਿਲ ਕੇ ਜੋ ਸਭਾਵਾਂ ਦਾ ਟੈਕਸ ਆਡਿਟ ਲਈ ਜ਼ਿਲੇ ਤੋਂ ਬਾਹਰ ਦੇ ਸੀ.ਏ. ਨਿਯੁਕਤ ਕੀਤੇ ਗਏ ਹਨ, ਉਸ ਨਾਲ ਸਭਾਵਾਂ ਦੇ ਕਰਮਚਾਰੀਆਂ ਨੂੰ ਆਉਣ ਜਾਣ ਬਾਰੇ ਅਤੇ ਵਾਧੂ ਖ਼ਰਚਾ ਸਹਿਣਾ ਪੈ ਰਿਹਾ ਹੈ, ਇਸ ਲਈ ਆਡਿਟ ਅਫ਼ਸਰ ਨੂੰ ਬੇਨਤੀ ਕੀਤੀ ਗਈ ਕਿ ਸੀ.ਏ. ਤਰਨ ਤਾਰਨ ਜ਼ਿਲ੍ਹੇ ਵਿਚੋਂ ਹੀ ਨਿਯੁਕਤ ਕੀਤੇ ਜਾਣ ਅਤੇ ਉਨ੍ਹਾਂ ਪਾਸੋਂ ਹੀ ਸਭਾਵਾਂ ਦਾ ਟੈਕਸ ਆਡਿਟ ਕਰਵਾਇਆ ਜਾਵੇ। ਇਸ ਤੋਂ ਇਲਾਵਾ ਇਫਕੋ ਤਰਨ ਤਾਰਨ ਦੇ ਵਿਚ ਲੰਬੇ ਸਮੇ ਤੋਂ ਆਤਮਾ ਰਾਮ ਮੱਕੜ ਜੋ ਕਿ ਨੌਕਰੀ ਤੋਂ ਸੇਵਾਮੁਕਤ ਹੋਣ ਦੇ ਬਾਵਜੂਦ ਇਫਕੋ ਦੀਆਂ ਖਾਦਾਂ ਦੀ ਸਪਲਾਈ ਇਸਦੇ ਰਾਹੀਂ ਇਫਕੋ ਵਲੋਂ ਕਰਵਾਈ ਜਾ ਰਹੀ ਹੈ ਇਹ ਸਭਾਵਾਂ ਨੂੰ ਖਾਦਾਂ ਦੇਣ ਦੀ ਬਜਾਏ ਬਾਹਰ ਪ੍ਰਾਈਵੇਟ ਮਾਰਕੀਟ ਵਿਚ ਖਾਦਾਂ ਸਪਲਾਈ ਕਰ ਰਿਹਾ ਹੈ, ਇਸ ਨਾਲ ਸਭਾਵਾਂ ਦੇ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਇਫਕੋ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਤਮਾ ਰਾਮ ਮੱਕੜ ਵਿਰੁੱਧ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਭਾਵਾਂ ਦੇ ਮੈਂਬਰਾਂ ਨੂੰ ਇਨਸਾਫ ਮਿਲ ਸਕੇ। ਮੀਟਿੰਗ ਵਿਚ ਸਾਬਕਾ ਸੂਬਾ ਪ੍ਰਧਾਨ ਪ੍ਰਗਟ ਸਿੰਘ, ਸਾਬਕਾ ਜ਼ਿਲ੍ਹਾ ਪ੍ਰਧਾਨ ਤਾਰਾ ਚੰਦ, ਫ਼ਤਿਹ ਸਿੰਘ ਜਨਰਲ ਸਕੱਤਰ, ਰਘਬੀਰ ਸਿੰਘ ਮੀਤ ਪ੍ਰਧਾਨ, ਕੁਲਦੀਪ ਸਿੰਘ ਬਲਾਕ ਪ੍ਰਧਾਨ ਤਰਨ ਤਾਰਨ, ਬਲਵੰਤ ਸਿੰਘ ਚੋਹਲਾ ਸਾਹਿਬ, ਬਲਜੀਤ ਸਿੰਘ ਬਲਾਕ ਪੱਟੀ, ਸੁਖਵਿੰਦਰ ਸਿੰਘ, ਪ੍ਰਭਜੀਤ ਸਿੰਘ ਬਲਾਕ ਭਿੱਖੀਵਿੰਡ, ਹਰਪ੍ਰੀਤ ਸਿੰਘ ਬਾਕੀਪੁਰ, ਰਜਿੰਦਰ ਕੁਮਾਰ ਉਬੋਕੇ, ਤਿਲਕ ਰਾਜ ਸ਼ਰਮਾਾ ਅਤੇ ਹੋਰ ਕਰਮਚਾਰੀ ਹਾਜ਼ਰ ਸਨ।