ਛੱਤ ਤੋਂ ਮਹਿਜ਼ ਪੰਜ ਫੁੱਟ ਉੱਪਰੋਂ ਲੰਘਦੀਆਂ
11 ਕੇ.ਵੀ. ਤਾਰਾਂ ਦੀ ਲਪੇਟ ’ਚ ਆਇਆ ਬਜ਼ੁਰਗ
10 ਦਿਨ ਆਈ.ਸੀ.ਯੂ ’ਚ ਰਹਿਣ ਮਗਰੋਂ ਮੁੜ ਹਸਪਤਾਲ ਦਾਖ਼ਲ
ਅਮਰਕੋਟ, 23 ਸਤੰਬਰ (ਭੱਟੀ)–ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਘਰਿਆਲਾ ਵਿਚ ਘਰ ਦੀ ਛੱਤ ਤੋਂ ਮਹਿਜ਼ ਕਰੀਬ ਪੰਜ ਫੁੱਟ ਦੀ ਉਚਾਈ ’ਤੇ ਲੰਘ ਰਹੀਆਂ 11 ਕੇ. ਵੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ 65 ਸਾਲਾ ਸੁਖਜੀਤ ਸਿੰਘ ਪੁੱਤਰ ਕਰਨੈਲ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।
ਕ
ਕਰੰਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਸੁਖਜੀਤ ਸਿੰਘ ਦੀ ਹਸਪਤਾਲ ਵਿਚ ਇਲਾਜ ਅਧੀਨ ਅਤੇ ਘਰ ਦੀ ਛੱਤ ਤੋਂ ਲੰਘ ਰਹੀਆਂ 11 ਕੇ.ਵੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ। ਤਸਵੀਰ–ਭੱਟੀ
24-09-2026
ਅਮਰਕੋਟ, 23 ਸਤੰਬਰ (ਭੱਟੀ)–ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਘਰਿਆਲਾ ਵਿਚ ਘਰ ਦੀ ਛੱਤ ਤੋਂ ਮਹਿਜ਼ ਕਰੀਬ ਪੰਜ ਫੁੱਟ ਦੀ ਉਚਾਈ ’ਤੇ ਲੰਘ ਰਹੀਆਂ 11 ਕੇ.ਵੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ 65 ਸਾਲਾ ਸੁਖਜੀਤ ਸਿੰਘ ਪੁੱਤਰ ਕਰਨੈਲ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੀੜਤ ਦੇ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ 2 ਅਗਸਤ ਦੀ ਰਾਤ ਨੂੰ ਉਸਦੇ ਪਿਤਾ ਨੂੰ ਘਰ ਦੀ ਛੱਤ ਉੱਪਰ ਹਾਈ ਵੋਲਟੇਜ ਤਾਰਾਂ ਤੋਂ ਕਰੰਟ ਲੱਗ ਗਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਅਵਤਾਰ ਸਿੰਘ ਅਨੁਸਾਰ ਕਰੰਟ ਲੱਗਣ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਤੁਰੰਤ ਸਿਮਰਨ ਆਈਸੀਯੂ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਕਰੀਬ 10 ਦਿਨ ਆਈ.ਸੀ.ਯੂ ਵਿਚ ਇਲਾਜ ਅਧੀਨ ਰਹੇ। ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਵੀ ਉਨ੍ਹਾਂ ਦੀ ਸਿਹਤ ਵਿਚ ਪੂਰਾ ਸੁਧਾਰ ਨਾ ਹੋਇਆ ਅਤੇ ਉਹ ਲੱਤਾਂ ਤੋਂ ਚੱਲਣ-ਫਿਰਨ ਤੋਂ ਅਸਮਰੱਥ ਹਨ। ਇਸ ਕਾਰਨ ਉਨ੍ਹਾਂ ਨੂੰ ਹੁਣ ਗੁਰੂ ਰਾਮਦਾਸ ਹਸਪਤਾਲ ਵਿਚ ਮੁੜ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਆਈ.ਸੀ.ਯੂ. ਵਿਚ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਛੱਤ ਤੋਂ 11 ਕੇ..ਵੀ ਦੀਆਂ ਹਾਈਵੋਲਟੇਜ ਤਾਰਾਂ ਬਹੁਤ ਘੱਟ ਉਚਾਈ ’ਤੇ ਲੰਘ ਰਹੀਆਂ ਹਨ। ਉਸ ਅਨੁਸਾਰ ਛੱਤ ਅਤੇ ਤਾਰਾਂ ਵਿਚਕਾਰ ਕਰੀਬ ਪੰਜ ਫੁੱਟ ਦਾ ਹੀ ਫ਼ਾਸਲਾ ਹੈ।ਇਨ੍ਹਾਂ ਤਾਰਾਂ ਕਾਰਨ ਉਨ੍ਹਾਂ ਦੇ ਪਰਿਵਾਰ ਦੀ ਜਾਨ ਨੂੰ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਉਸ ਨੇ ਦੱਸਿਆ ਕਿ ਨੇੜਲੇ ਚਾਰ ਹੋਰ ਘਰਾਂ ਦੇ ਉੱਪਰੋਂ ਵੀ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ। ਅਵਤਾਰ ਸਿੰਘ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਘਰਾਂ ਦੇ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦਾ ਮੌਕੇ ’ਤੇ ਨਿਰੀਖਣ ਕਰਵਾ ਕੇ ਇਨ੍ਹਾਂ ਨੂੰ ਸੁਰੱਖਿਅਤ ਥਾਂ ’ਤੇ ਤਬਦੀਲ ਕੀਤਾ ਜਾਵੇ। ਉਸ ਨੇ ਆਪਣੇ ਪਿਤਾ ਦੇ ਇਲਾਜ ਲਈ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਦੀ ਵੀ ਮੰਗ ਕੀਤੀ। ਇਸ ਮਾਮਲੇ ਸਬੰਧੀ ਜਦੋਂ ਪੀ.ਐਸ.ਪੀ.ਸੀ.ਐਲ. ਦੇ ਐਸ.ਈ. ਮੋਹਤਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਇਹ ਸਾਹਮਣੇ ਆਉਂਦਾ ਹੈ ਕਿ ਬਿਜਲੀ ਵਿਭਾਗ ਦੀ ਕਿਸੇ ਗਲਤੀ ਕਾਰਨ ਬਜ਼ੁਰਗ ਨੂੰ ਕਰੰਟ ਲੱਗਿਆ ਹੈ ਤਾਂ ਇਸ ਸਬੰਧੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤੱਥਾਂ ਦੇ ਆਧਾਰ ’ਤੇ ਜਾਂਚ ਕੀਤੀ ਜਾਵੇਗੀ। ਘਰਾਂ ਦੇ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਨੂੰ ਤਬਦੀਲ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਪਰਿਵਾਰ ਆਪਣੇ ਖਰਚੇ ’ਤੇ ਵਿਭਾਗ ਤੋਂ ਇਸ ਕੰਮ ਦਾ ਅਸਟੀਮੇਟ ਪਾਸ ਕਰਵਾ ਕੇ ਤਾਰਾਂ ਨੂੰ ਹੋਰ ਥਾਂ ਤੋਂ ਕਢਵਾ ਸਕਦਾ ਹੈ।