ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਤਰਨ ਤਾਰਨ ਵਲੋਂ ਨੈਸ਼ਨਲ ਪਬਲਿਕ ਸਕੂਲ ਦੇ ਦੋ ਅਧਿਆਪਕਾਂ ਦਾ ‘ਬੈਸਟ ਟੀਚਰ’ ਐਵਾਰਡ ਨਾਲ ਸਨਮਾਨ
ਨੌਸ਼ਹਿਰਾ ਪੰਨੂੰਆਂ, 23 ਸਤੰਬਰ (ਦੀਪਕ ਮੈਣੀ)-ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਤਰਨ ਤਾਰਨ ਹਰ ਸਾਲ ਸਿੱਖਿਆ ਦੇ ਖੇਤਰ ਦੇ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੇ ਹਨ। ਅਧਿਆਪਕ ਦਿਵਸ ਤੇ ਸਹੋਦਿਆ ਤਰਨ ਤਾਰਨ ਵਲੋਂ ਤਰਨ ਤਾਰਨ ਜ਼ਿਲ੍ਹੇ ਦੇ ਸਾਰੇ ਸੀ.
ਸ
ਸਨਮਾਨਿਤ ਅਧਿਆਪਕ ਗੌਰਵ ਦੇਵਗਨ ਤੇ ਅਧਿਆਪਕਾ ਅਮਨਪ੍ਰੀਤ ਕੌਰ ਨਾਲ ਸਕੂਲ ਦੀ ਪ੍ਰਿੰਸੀਪਲ ਵਨੀਤ ਕੌਰ। ਤਸਵੀਰ: ਮੈਣੀ
24-09-2026
ਨੌਸ਼ਹਿਰਾ ਪੰਨੂੰਆਂ, 23 ਸਤੰਬਰ (ਦੀਪਕ ਮੈਣੀ)-ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਤਰਨ ਤਾਰਨ ਹਰ ਸਾਲ ਸਿੱਖਿਆ ਦੇ ਖੇਤਰ ਦੇ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੇ ਹਨ। ਅਧਿਆਪਕ ਦਿਵਸ ਤੇ ਸਹੋਦਿਆ ਤਰਨ ਤਾਰਨ ਵਲੋਂ ਤਰਨ ਤਾਰਨ ਜ਼ਿਲ੍ਹੇ ਦੇ ਸਾਰੇ ਸੀ.ਬੀ.ਐਸ.ਈ. ਸਕੂਲਾਂ ਦੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਹ ਪ੍ਰੋਗਰਾਮ ਗੁਰੂ ਨਾਨਕ ਦੇਵ ਅਕੈਡਮੀ ਵਿਚ ਹੋਇਆ, ਜਿਸ ਵਿਚ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਦੇ ਪ੍ਰੈਜੀਡੈਂਟ ਸ੍ਰੀਮਤੀ ਗੁਰਚਰਨ ਕੌਰ ਅਤੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ। ਇਸ ਮੌਕੇ ਮੇਜ਼ਬਾਨ ਸਕੂਲ ਅਤੇ ਪ੍ਰੈਜੀਡੈਂਟ ਸ੍ਰੀਮਤੀ ਗੁਰਚਰਨ ਕੌਰ ਨੇ ਅਧਿਆਪਕਾਂ ਅਤੇ ਜ਼ਿਲ੍ਹੇ ਦੇ ਪ੍ਰਿੰਸੀਪਲਾਂ ਦਾ ਵੀ ਸਨਮਾਨ ਕੀਤਾ। ਨੈਸ਼ਨਲ ਪਬਲਿਕ ਸਕੂਲ ਨੌਸ਼ਹਿਰਾ ਪੰਨੂੰਆਂ ਦੇ ਦੋ ਅਧਿਆਪਕਾਂ, ਸਾਇੰਸ ਅਧਿਆਪਕ ਗੌਰਵ ਦੇਵਗਨ ਅਤੇ ਕਿੰਡਰਗਾਰਟਨ ਅਧਿਆਪਕਾ ਅਮਨਪ੍ਰੀਤ ਕੌਰ ਨੂੰ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਅਤੇ ਸਮਰਪਣ ਲਈ ਸਨਮਾਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵਨੀਤ ਕੌਰ ਨੂੰ ਮੇਜ਼ਬਾਨ ਸਕੂਲ ਨੇ ਸਨਮਾਨਿਤ ਕੀਤਾ। ਇਸ ਸਨਮਾਨ ਨਾਲ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸਕੂਲ ਪ੍ਰਬੰਧਕਾਂ ਵਲੋਂ ਦੋਵਾਂ ਅਧਿਆਪਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਵਿਚ ਵੀ ਸਿੱਖਿਆ ਦੇ ਖੇਤਰ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ, ਲਗਨ ਅਤੇ ਸਮਰਪਣ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਨੀਂਹ ਰੱਖਦੇ ਹਨ। ਉਨ੍ਹਾਂ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਗੌਰਵ ਦੇਵਗਨ ਅਤੇ ਅਮਨਪ੍ਰੀਤ ਕੌਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਨਮਾਨ ਨਾਲ ਨੈਸ਼ਨਲ ਪਬਲਿਕ ਸਕੂਲ ਦਾ ਮਾਣ ਹੋਰ ਵਧਿਆ ਹੈ।