24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ - ਆਸਲ, ਜੰਡ

ਪੱਟੀ, 24 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਸੀਲ ਪੱਟੀ ਦੀ ਹਫਤਾਵਾਰੀ ਮੀਟਿੰਗ ਤਹਸੀਲ ਪ੍ਰਧਾਨ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਆਸਲ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ।

Ad Position 21
No active advertisement
ਅਜੀਤ ਡੈਸਕ 25-09-2026
ਪੱਟੀ, 24 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਸੀਲ ਪੱਟੀ ਦੀ ਹਫਤਾਵਾਰੀ ਮੀਟਿੰਗ ਤਹਸੀਲ ਪ੍ਰਧਾਨ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦੇ ਹੋਏ ਜਗਤਾਰ ਸਿੰਘ ਆਸਲ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ 18 ਫੀਸਦੀ ਡੀ.ਏ. ਵਿਚੋਂ ਬਾਕੀ ਬਚਦਾ 10 ਫੀਸਦੀ ਡੀ.ਏ. ਦਾ ਐਲਾਨ ਵੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਹਰ ਤਰ੍ਹਾਂ ਦੇ ਬਕਾਏ ਜਲਦੀ ਅਤੇ ਇੱਕੋ ਕਿਸ਼ਤ ਵਿਚ ਦਿੱਤੇ ਜਾਣ, ਕੱਚੇ ਮੁਲਾਜ਼ਮ ਅਤੇ ਆਊਟਸੋਰਸ ਮੁਲਾਜ਼ਮ ਪੱਕੇ ਕੀਤੇ ਜਾਣ, ਹਾਈਕੋਰਟ ਦਾ ਹੁਕਮ ਲਾਗੂ ਕੀਤਾ ਜਾਵੇ, 2.59 ਦਾ ਗੁਣਾਕ ਲਾਗੂ ਕੀਤਾ ਜਾਵੇ। ਪ੍ਰਧਾਨ ਹਰਜਿੰਦਰ ਸਿੰਘ ਜੰਡ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਵੋਟਾਂ ਆਉਣ ਵਾਲੀਆਂ ਹਨ। ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤੇ ਜਾਣਗੇ। ਮੀਟਿੰਗ ਨੂੰ ਪ੍ਰਿੰਸੀਪਲ ਮੰਗਤ ਰਾਮ ਜੋਸ਼ੀ, ਹਰਭਜਨ ਸਿੰਘ, ਮੋਹਣ ਸਿੰਘ ਸੁਪਰਡੈਂਟ, ਗੁਰਬਚਨ ਸਿੰਘ ਦੁਬਲੀ, ਦਲੇਰ ਸਿੰਘ ਪਟਵਾਰੀ, ਸੁਰਜੀਤ ਲਾਲ ਪਾਸੀ ਨੇ ਸੰਬੋਧਨ ਕੀਤਾ। ਮੀਟਿੰਗ ਵਿਚ ਸਰਪਰਸਤ ਗੋਪਾਲ ਸਿੰਘ, ਚਾਨਣ ਸਿੰਘ, ਗੁਰਦੀਪ ਸਿੰਘ ਪਟਵਾਰੀ, ਸਰਜੀਤ ਸਿੰਘ ਮਾਨ, ਸੁੱਖਾ ਸਿੰਘ, ਕੁਲਵਿੰਦਰ ਸਿੰਘ, ਬੀਰ ਮਸੀਹ, ਸੁਨੀਤਾ ਜੈਨ, ਜਸਵੰਤ ਸਿੰਘ ਪਟਵਾਰੀ, ਕਸ਼ਮੀਰ ਸਿੰਘ, ਇੰਦਰਜੀਤ ਕੌਰ, ਵੀਰੋ, ਸੁਰਜੀਤ ਕੌਰ, ਹਰਕਵਲਜੀਤ ਕੌਰ, ਦਰਸ਼ਨ ਸਿੰਘ ਲੈਕਚਰਾਰ, ਸਰਬਜੀਤ ਸਿੰਘ, ਕਸ਼ਮੀਰ ਸਿੰਘ, ਚਰਨ ਸਿੰਘ, ਹਰਭਜਨ ਸਿੰਘ ਹਰੀਕੇ, ਸੁਖਦੇਵ ਸਿੰਘ, ਲਖਬੀਰ ਸਿੰਘ, ਸੁਖਵਿੰਦਰ ਸਿੰਘ, ਦਇਆ ਸਿੰਘ, ਦੀਪ ਸਿੰਘ, ਨਿਰੰਜਨ ਸਿੰਘ, ਓਮ ਪ੍ਰਕਾਸ਼, ਕੁਲਦੀਪ ਸਿੰਘ, ਸ਼ਾਮਿਲ ਹੋਏ। ਮੀਟਿੰਗ ਦੇ ਅਖੀਰ ਤੇ ਪ੍ਰਧਾਨ ਹਰਜਿੰਦਰ ਸਿੰਘ ਜੰਡ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੁਸਾਇਟੀ ਵਲੋਂ ਸ਼ਹੀਦਾਂ ਦੇ ਅਸਥਾਨ ’ਤੇ ਪਿੰਡ ਸਭਰਾ ਵਿਖੇ ਦਸਤਾਰ ਦੁਮਾਲਾ ਅਤੇ ਕਵਿਤਾ ਮੁਕਾਬਲੇ 29 ਨੂੰ ਅਗਲੀ ਖ਼ਬਰ ਚੰਦ ਸਿੰਘ ਫਤਿਹਪੁਰੀ ਦਾ ਵਿਛੋੜਾ ਅਤੀ ਦੁਖਦਾਈ - ਦਲਵਿੰਦਰ ਸਿੰਘ
Ad Position 24