ਭਾਰਤੀ ਜੀਵਨ ਬੀਮਾ ਨਿਗਮ ਦੇ ਸੀ.ਐੱਲ. ਆਈ.ਏ. ਗੁਰਪਾਲ ਸਿੰਘ ਦਾ ਸਨਮਾਨ
ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)—ਭਾਰਤੀ ਜੀਵਨ ਬੀਮਾ ਨਿਗਮ ਦੇ ਸੀਨੀਅਰ ਡਵੀਜਨਲ ਮੈਨੇਜਰ ਵਿਜੇ ਸੱਤਪਾਲ ਦੀ ਪ੍ਰਧਾਨਗੀ ਹੇਠ ਸਮਾਗਮ ਸਤਿਕਾਰ ਪੈਲੇਸ ਤਰਨ ਤਾਰਨ ਵਿਖੇ ਹੋਇਆ। ਜਿਸ ਵਿਚ ਤਰਨ ਤਾਰਨ ਬ੍ਰਾਂਚ ਦੇ ਏਜੰਟ ਅਤੇ ਅਧਿਕਾਰੀ ਸ਼ਾਮਿਲ ਹੋਏ।
ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)—ਭਾਰਤੀ ਜੀਵਨ ਬੀਮਾ ਨਿਗਮ ਦੇ ਸੀਨੀਅਰ ਡਵੀਜਨਲ ਮੈਨੇਜਰ ਵਿਜੇ ਸੱਤਪਾਲ ਦੀ ਪ੍ਰਧਾਨਗੀ ਹੇਠ ਸਮਾਗਮ ਸਤਿਕਾਰ ਪੈਲੇਸ ਤਰਨ ਤਾਰਨ ਵਿਖੇ ਹੋਇਆ। ਜਿਸ ਵਿਚ ਤਰਨ ਤਾਰਨ ਬ੍ਰਾਂਚ ਦੇ ਏਜੰਟ ਅਤੇ ਅਧਿਕਾਰੀ ਸ਼ਾਮਿਲ ਹੋਏ। ਇਸ ਸਮਾਗਮ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਭਾਰਤੀ ਜੀਵਨ ਬੀਮਾ ਨਿਗਮ ਦੇ ਵੱਖ-ਵੱਖ ਏਜੰਟਾਂ ਨੂੰ ਮੁੱਖ ਤੌਰ ’ਤੇ ਅੰਮ੍ਰਿਤਸਰ ਤੋਂ ਪਹੁੰਚੇ ਐੱਸ.ਡੀ.ਐੱਮ. ਵਿਜੇ ਸੱਤਪਾਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਧੀਆ ਕੰਮ ਕਰਨ ਵਾਲੇ ਸੀ.ਐੱਲ.ਆਈ.ਏ. ਗੁਰਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਕਰਮ ਸ਼ਰਮਾ ਚੀਫ ਮੈਨੇਜਰ ਤਰਨ ਤਾਰਨ ਬ੍ਰਾਂਚ, ਦਿਵੇਸ਼ ਜੀ ਬ੍ਰਾਂਚ ਮੈਨੇਜਰ, ਕਲੋਤਰਾ ਜੀ, ਮੈਣੀ ਸਾਹਿਬ, ਸੇਵਾ ਰਾਮ, ਸ਼ਿੰਦਾ ਸਿੰਘ, ਗਗਨਦੀਪ ਕੌਰ ਆਦਿ ਤੋਂ ਇਲਾਵਾ ਹੋਰ ਏਜੰਟ ਵੀ ਹਾਜ਼ਰ ਸਨ। ਇਸ ਮੌਕੇ ਐੱਸ.ਡੀ.ਐੱਮ. ਵਿਜੇ ਸਤਪਾਲ ਨੇ ਕਿਹਾ ਕਿ ਭਾਰਤੀ ਜੀਵਨ ਬੀਮਾ ਨਿਗਮ ਤੁਹਾਡੇ ਯਤਨਾਂ ਸਦਕਾ ਉੱਚੀਆਂ ’ਤੇ ਜਾ ਰਹੀ ਹੈ ਅਤੇ ਸਾਡੇ ਵੀ ਫਰਜ ਬਣਦਾ ਹੈ ਕਿ ਅਸੀਂ ਤੁਹਾਨੂੰ ਬਣਦਾ ਮਾਣ ਸਨਮਾਨ ਦਈਏ।