24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸੇਰੋਂ ਖੰਡ ਮਿੱਲ ਮੋਰਚੇ ਦੇ 127ਵੇਂ ਦਿਨ ਮਾਨ ਸਰਕਾਰ ਦੇ ਝੂਠੇ ਸਬਜ਼ਬਾਗਾਂ ਦੀ ਨਿੰਦਾ

ਨੌਸ਼ਹਿਰਾ ਪੰਨੂੰਆਂ, 24 ਸਤੰਬਰ (ਦੀਪਕ ਮੈਣੀ)- ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸੇਰੋਂ ਖੰਡ ਮਿੱਲ ਦੀ ਜ਼ਮੀਨ ਵਿਚ ਇਲਾਕੇ ਦੇ ਲੋਕਾਂ ਦੇ ਹੋਏ ਵੱਡੇ ਇਕੱਠ ਵਿਚ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਦੇ ਵਿਖਾਏ ਝੂਠੇ ਸਬਜ਼ਬਾਗਾਂ ਦੇ ਉਲਟ ਜਾ ਕੇ ਮਾਨ ਸਰਕਾਰ ਵਲੋਂ ਕਿਸਾਨਾਂ ਦੇ 60 ਫੀਸਦੀ ਸ਼ੇਅਰਾਂ ਵਾਲੀ ਖੰਡ ਮਿੱਲ ਦੀ 98 ਏਕੜ ਜ਼ਮੀਨ ਦੀ ਮਾਲਕੀ ਬਦਲਣ ਦੀ ਲੋਕ ਵਿਰੋਧੀ ਨੀਤੀ ਦੀ ਪੋਲ ਖੋਲ੍ਹਣ ਲਈ ਸਯੁੰਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 21 ਮਈ ਤੋਂ ਖੰਡ ਮਿੱਲ ਦੀ ਹੋਂਦ ਬਚਾਉਣ ਲਈ ਲਗਾਏ ਪੱਕੇ ਮੋਰਚੇ ਦੇ 127ਵੇਂ ਦਿਨ ਵੀਰਵਾਰ ਨੂੰ ਮੋਰਚੇ ਵਿਚ ਹਾਜ਼ਰ ਕਿਸਾਨ ਆਗੂਆਂ ਨੇ ਮਾਨ ਸਰਕਾਰ ਵਲੋਂ ਲੋਕਾਂ ਦੇ ਟੈਕਸਾਂ ਦਾ ਅਰਬਾਂ ਰੁਪਇਆ ਖਰਚ ਕੇ ਲਗਾਤਾਰ ਕੀਤੀ ਜਾ ਰਹੀ ਸਿਰੇ ਦੀ ਝੂਠੀ ਇਸ਼ਤਿਹਾਰਬਾਜ਼ੀ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਮੌਕੇ ਨਛੱਤਰ ਸਿੰਘ ਪੰਨੂੰ , ਇੰਦਰਜੀਤ ਸਿੰਘ ਮਰਹਾਣਾ, ਰਤਨ ਸਿੰਘ ਢੰਡ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਜੱਸਾ ਸਿੰਘ ਕੱਦਗਿੱਲ ਅਤੇ ਹੋਰ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਮਾਨ ਸਰਕਾਰ ਕੀਤੇ ਵਾਅਦੇ ਮੁਤਾਬਿਕ ਖੰਡ ਮਿੱਲ ਚਾਲੂ ਕਰੇ, ਨਹੀਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹੋਰ ਮੁੱਦਿਆਂ ਦੇ ਨਾਲ-ਨਾਲ ਖੰਡ ਮਿੱਲ ਚਾਲੂ ਕਰਨ ਦੇ ਮੁੱਦੇ ਦੀ ਗੂੰਜ ਵੀ ਪਿੰਡ-ਪਿੰਡ ਸੁਣਾਈ ਦੇਵੇਗੀ।

Ad Position 21
No active advertisement
ਅਜੀਤ ਡੈਸਕ 25-09-2026
ਨੌਸ਼ਹਿਰਾ ਪੰਨੂੰਆਂ, 24 ਸਤੰਬਰ (ਦੀਪਕ ਮੈਣੀ)- ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਸੇਰੋਂ ਖੰਡ ਮਿੱਲ ਦੀ ਜ਼ਮੀਨ ਵਿਚ ਇਲਾਕੇ ਦੇ ਲੋਕਾਂ ਦੇ ਹੋਏ ਵੱਡੇ ਇਕੱਠ ਵਿਚ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਦੇ ਵਿਖਾਏ ਝੂਠੇ ਸਬਜ਼ਬਾਗਾਂ ਦੇ ਉਲਟ ਜਾ ਕੇ ਮਾਨ ਸਰਕਾਰ ਵਲੋਂ ਕਿਸਾਨਾਂ ਦੇ 60 ਫੀਸਦੀ ਸ਼ੇਅਰਾਂ ਵਾਲੀ ਖੰਡ ਮਿੱਲ ਦੀ 98 ਏਕੜ ਜ਼ਮੀਨ ਦੀ ਮਾਲਕੀ ਬਦਲਣ ਦੀ ਲੋਕ ਵਿਰੋਧੀ ਨੀਤੀ ਦੀ ਪੋਲ ਖੋਲ੍ਹਣ ਲਈ ਸਯੁੰਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ 21 ਮਈ ਤੋਂ ਖੰਡ ਮਿੱਲ ਦੀ ਹੋਂਦ ਬਚਾਉਣ ਲਈ ਲਗਾਏ ਪੱਕੇ ਮੋਰਚੇ ਦੇ 127ਵੇਂ ਦਿਨ ਵੀਰਵਾਰ ਨੂੰ ਮੋਰਚੇ ਵਿਚ ਹਾਜ਼ਰ ਕਿਸਾਨ ਆਗੂਆਂ ਨੇ ਮਾਨ ਸਰਕਾਰ ਵਲੋਂ ਲੋਕਾਂ ਦੇ ਟੈਕਸਾਂ ਦਾ ਅਰਬਾਂ ਰੁਪਇਆ ਖਰਚ ਕੇ ਲਗਾਤਾਰ ਕੀਤੀ ਜਾ ਰਹੀ ਸਿਰੇ ਦੀ ਝੂਠੀ ਇਸ਼ਤਿਹਾਰਬਾਜ਼ੀ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਮੌਕੇ ਨਛੱਤਰ ਸਿੰਘ ਪੰਨੂੰ , ਇੰਦਰਜੀਤ ਸਿੰਘ ਮਰਹਾਣਾ, ਰਤਨ ਸਿੰਘ ਢੰਡ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਜੱਸਾ ਸਿੰਘ ਕੱਦਗਿੱਲ ਅਤੇ ਹੋਰ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਮਾਨ ਸਰਕਾਰ ਕੀਤੇ ਵਾਅਦੇ ਮੁਤਾਬਿਕ ਖੰਡ ਮਿੱਲ ਚਾਲੂ ਕਰੇ, ਨਹੀਂ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹੋਰ ਮੁੱਦਿਆਂ ਦੇ ਨਾਲ-ਨਾਲ ਖੰਡ ਮਿੱਲ ਚਾਲੂ ਕਰਨ ਦੇ ਮੁੱਦੇ ਦੀ ਗੂੰਜ ਵੀ ਪਿੰਡ-ਪਿੰਡ ਸੁਣਾਈ ਦੇਵੇਗੀ। ਇਸ ਮੌਕੇ ਰਾਜਗੋਬਿੰਦ ਸਿੰਘ ਜਮਾਲਪੁਰ, ਜਸਬੀਰ ਸਿੰਘ ਨਿੱਝਰਪੁਰਾ, ਕਾ. ਚਰਨ ਸਿੰਘ ਤਰਨ ਤਾਰਨ, ਅਮਰੀਕ ਸਿੰਘ ਸੇਰੋਂ, ਬਲਦੇਵ ਸਿੰਘ ਸੇਰੋਂ , ਪਿਆਰਾ ਸਿੰਘ ਸਰਪੰਚ ਦੁੱਗਲਵਾਲਾ, ਬਲਦੇਵ ਸਿੰਘ ਪੰਚ ਦੁੱਗਲਵਾਲਾ, ਮਨਜੀਤ ਸਿੰਘ ਮਰਹਾਣਾ, ਕੇਹਰ ਸਿੰਘ ਮੁਗਲਚੱਕ, ਮੇਹਰ ਸਿੰਘ ਸ਼ਖੀਰਾ, ਮੰਗਲ ਸਿੰਘ ਮੁਗਲਚੱਕ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕਰਨਬੀਰ ਸਿੰਘ ਗੰਡੀਵਿੰਡ, ਛੋਟੇ ਬੱਚੇ ਕਰਮਨ ਫਤਹਿ ਸਿੰਘ ਤੇ ਬੇਟੀ ਅਗਮਦੀਪ ਕੌਰ ਨੇ ਚੱਲ ਰਹੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹਰੀਕੇ ਪੱਤਣ ਦੀਆਂ ਅਧੂਰੀਆਂ ਛੱਡੀਆਂ ਸੜਕਾਂ ਦਾ ਕੰਮ ਮੁਕੰਮਲ ਹੋਇਆ ਅਗਲੀ ਖ਼ਬਰ ਭਿੱਖੀਵਿੰਡ ਬਲਾਕ ਦੇ ਸਰਪੰਚ ਕਹਿੰਦੇ ‘ਜੀ ਰਾਮ ਜੀ’ ਦਾ ਕੰਮ ਬੰਦ, ਪਰ 25 ਪਿੰਡਾਂ ਦੇ ਸੈਂਕੜੇ ਮਜ਼ਦੂਰਾਂ ਦੀ ਬਣੀ ਜੁਲਾਈ...
Ad Position 24