25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਆਪਣੇ ਪੈਨਸ਼ਨਰਾਂ ਲਈ ਅਹਿਮ ਫ਼ੈਸਲਾ

ਅੰਮ੍ਰਿਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪਾਵਰਕਾਮ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਇੰਜ: ਸੁਰਿੰਦਰ ਕੁਮਾਰ ਬੈਂਸ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਬਣਦੇ ਵਿੱਤੀ ਲਾਭ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਪੈਨਸ਼ਨ ਪੈਕੇਜ ‘ਚ ਲੋੜੀਂਦਾ ਰਿਕਾਰਡ ਅਪਡੇਟ ਕਰਨ ਸੰਬੰਧੀ ਸਮੂਹ ਡੀ. ਡੀ.

Ad Position 21
No active advertisement
ਇੰਜ: ਸੁਰਿੰਦਰ ਕੁਮਾਰ ਬੈਂਸ 26-09-2026
ਅੰਮ੍ਰਿਤਸਰ, 25 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪਾਵਰਕਾਮ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਇੰਜ: ਸੁਰਿੰਦਰ ਕੁਮਾਰ ਬੈਂਸ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਬਣਦੇ ਵਿੱਤੀ ਲਾਭ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਪੈਨਸ਼ਨ ਪੈਕੇਜ ‘ਚ ਲੋੜੀਂਦਾ ਰਿਕਾਰਡ ਅਪਡੇਟ ਕਰਨ ਸੰਬੰਧੀ ਸਮੂਹ ਡੀ.ਡੀ.ਓਜ਼ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਿਿਕ ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਗੁਰਕਿਰਤ ਕਿਰਪਾਲ ਸਿੰਘ, ਆਈ. ਏ. ਐੱਸ., ਪੀ. ਐੱਸ. ਈ. ਬੀ. ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦਰਮਿਆਨ ਹੋਈ ਮੀਟਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਪੈਨਸ਼ਨ ਪੈਕੇਜ ਵਿਚ ਕੁਝ ਪੈਨਸ਼ਨਰਾਂ ਦੀ ਮੌਤ ਦੀ ਮਿਤੀ ਅਤੇ ਕੁਝ ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਰਜ ਨਾ ਹੋਣ ਕਾਰਨ ਬੁਢਾਪਾ ਭੱਤਾ ਅਤੇ ਐਲ.ਟੀ.ਸੀ. ਵਰਗੇ ਬਣਦੇ ਲਾਭਾਂ ਦੀ ਅਦਾਇਗੀ ‘ਚ ਦਿੱਕਤ ਆ ਰਹੀ ਹੈ।ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ਤੇ ਸਾਹਮਣੇ ਆਇਆ ਕਿ 2,109 ਪੈਨਸ਼ਨਰਾਂ ਦੀ ਮੌਤ ਦੀ ਮਿਤੀ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਡਾਟਾ ਅਪਡੇਟ ਨਹੀਂ ਹੈ।ਇਸ ਕਾਰਨ ਕੁਝ ਯੋਗ ਪੈਨਸ਼ਨਰਾਂ ਨੂੰ ਐਲ ਟੀ ਸੀ ਅਤੇ ਬੁਢਾਪਾ ਭੱਤੇ ਸਮੇਤ ਹੋਰ ਬਣਦੇ ਲਾਭ ਪ੍ਰਾਪਤ ਕਰਨ ਵਿਚ ਮੁਸ਼ਕਿਲ ਆ ਰਹੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਸੀ. ਐੱਮ. ਡੀ. ਗੁਰਕਿਰਤ ਕਿਰਪਾਲ ਸਿੰਘ ਵਲੋਂ ਸਮੂਹ ਸੰਬੰਧਤ ਡੀ.ਡੀ.ਓਜ਼ ਨੂੰ ਉਕਤ ਕਾਰਵਾਈ 15 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ, ਤਾਂ ਜੋ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਬਣਦੇ ਵਿੱਤੀ ਲਾਭਾਂ ਦੀ ਅਦਾਇਗੀ ਸੁਚਾਰੂ ਢੰਗ ਨਾਲ ਯਕੀਨੀ ਬਣਾਈ ਜਾ ਸਕੇ
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਦਫ਼ਤਰ ਵਿਖੇ ਕੌਮਾਂਤਰੀ ਫਾਰਮਾਸਿਸਟ ਦਿਵਸ ਮਨਾਇਆ ਅਗਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦਾ ਹਲਕਾ ਪੂਰਬੀ ਤੇ ਹਲਕਾ ਉੱਤਰੀ ’ਚ ਸਵਾਗਤ
Ad Position 24