ਸਿਵਲ ਸਰਜਨ ਦਫ਼ਤਰ ਵਿਖੇ ਕੌਮਾਂਤਰੀ ਫਾਰਮਾਸਿਸਟ ਦਿਵਸ ਮਨਾਇਆ
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ)-ਪੰਜਾਬ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ ਜ਼ਿਲਾ ਅੰਮ੍ਰਿਤਸਰ ਵਲੋਂ ਕੌਮਾਂਤਰੀ ਫਾਰਮਾਸਿਸਟ ਦਿਵਸ ਮੌਕੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਸਿਵਲ ਸਰਜਨ ਦਫਤਰ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਸਿਵਲ ਸਰਜਨ ਅੰਮ੍ਰਿਤਸਰ ਡਾ: ਰਸ਼ਮੀ ਵਿਜ ਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਦੇ ਪ੍ਰੋਫੈਸਰ ਡਾ: ਸੁਭੀਤ ਕੁਮਾਰ ਜੈਨ ਨ ਸ਼ਿਰਕਤ ਕੀਤੀ । ਜਿਨ੍ਹਾਂ ਆਪਣੇ ਕੁੰਜੀਵਤ ਭਾਸ਼ਣ ਰਾਹੀਂ ਫਾਰਮੇਸੀ ਵਰਗ ਦੀ ਦਵਾਈਆਂ ਦੇ ਵਿਤਰਣ, ਸਟੋਰੇਜ ਅਤੇ ਤਿਆਰੀ ਦੇ ਸੰਬੰਧ ਵਿਚ ਸੰਸਾਰ ਪੱਧਰ ਤੇ ਵੱਧ ਰਹੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।
ਅੰਮ੍ਰਿਤਸਰ, 25 ਸਤੰਬਰ (ਰੇਸ਼ਮ ਸਿੰਘ)-ਪੰਜਾਬ ਰਾਜ ਫਾਰਮੇਸੀ ਆਫੀਸਰ ਐਸੋਸੀਏਸ਼ਨ ਜ਼ਿਲਾ ਅੰਮ੍ਰਿਤਸਰ ਵਲੋਂ ਕੌਮਾਂਤਰੀ ਫਾਰਮਾਸਿਸਟ ਦਿਵਸ ਮੌਕੇ ਇਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਸਿਵਲ ਸਰਜਨ ਦਫਤਰ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਸਿਵਲ ਸਰਜਨ ਅੰਮ੍ਰਿਤਸਰ ਡਾ: ਰਸ਼ਮੀ ਵਿਜ ਤੇ ਵਿਸ਼ੇਸ਼ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਭਾਗ ਦੇ ਪ੍ਰੋਫੈਸਰ ਡਾ: ਸੁਭੀਤ ਕੁਮਾਰ ਜੈਨ ਨ ਸ਼ਿਰਕਤ ਕੀਤੀ । ਜਿਨ੍ਹਾਂ ਆਪਣੇ ਕੁੰਜੀਵਤ ਭਾਸ਼ਣ ਰਾਹੀਂ ਫਾਰਮੇਸੀ ਵਰਗ ਦੀ ਦਵਾਈਆਂ ਦੇ ਵਿਤਰਣ, ਸਟੋਰੇਜ ਅਤੇ ਤਿਆਰੀ ਦੇ ਸੰਬੰਧ ਵਿਚ ਸੰਸਾਰ ਪੱਧਰ ਤੇ ਵੱਧ ਰਹੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਸਮਾਰੋਹ ਦੀ ਪ੍ਰਧਾਨਗੀ ਪਲਵਿੰਦਰ ਸਿੰਘ ਧੰਮੂ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਬਾਬਾ ਮਲਕੀਅਤ ਸਿੰਘ ਭੱਟੀ, ਗੁਰਦੇਵ ਸਿੰਘ ਢਿੱਲੋਂ, ਬਲਵਿੰਦਰ ਸਿੰਘ ਕੋਟਲਾ ਨੇ ਸਾਂਝੇ ਰੂਪ ਵਿਚ ਕੀਤੀ। ਜਦੋਂ ਕਿ ਇਸ ਮੌਕੇ ਮਨਜੀਤ ਸਿੰਘ ਰਈਆ, ਬਲਵਿੰਦਰ ਸਿੰਘ ਕੋਟਲਾ, ਰਵਿੰਦਰਪਾਲ ਸਿੰਘ ਭੁੱਲਰ, ਮਲਕੀਅਤ ਸਿੰਘ ਭੱਟੀ, ਅਸ਼ੋਕ ਕੁਮਾਰ ਸ਼ਰਮਾ, ਰਾਜਿੰਦਰ ਸਿੰਘ ਬੋਪਾਰਾਏ, ਲਵਜੀਤ ਸਿੰਘ ਸਿੱਧੂ, ਕਰਨ ਸਿੰਘ ਲੋਪੋਕ ਆਦਿ ਨੇ ਫਾਰਮੇਸੀ ਵਰਗ ਦੀਆਂ ਪ੍ਰਾਪਤੀਆਂ ਅਤੇ ਸਰਕਾਰੀ, ਗੈਰ ਸਰਕਾਰੀ ਖੇਤਰਾਂ ਅੰਦਰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਜ਼ਿਕਰ ਕੀਤਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਰਾਜਿੰਦਰਪਾਲ ਕੌਰ, ਡਾ: ਨੀਲਮ ਭਗਤ, ਜ਼ਿਲ੍ਹਾ ਫਾਰਮੇਸੀ ਅਫਸਰ ਤਲਵਿੰਦਰ ਕੌਰ ਸੰਧੂ, ਮੁੱਖ ਫਾਰਮੇਸੀ ਅਫਸਰ ਸਰਬਜੀਤ ਕੌਰ ਮੀਰਾਂਕੋਟ, ਸੀਨੀਅਰ ਫਾਰਮੇਸੀ ਅਫਸਰ ਪਲਵਿੰਦਰ ਕੌਰ, ਕਮਲਜੋਤੀ, ਰਮਨਜੀਤ ਕੌਰ, ਜੋਤੀ ਸਹਿਗਲ, ਮਮਤਾ ਕੁਮਾਰੀ, ਰਾਜੀਵ ਸ਼ਰਮਾ, ਦਵਿੰਦਰਪਾਲ ਸ਼ਰਮਾ, ਗੁਰਚਰਨ ਸਿੰਘ, ਨਿਰਮਲ ਸਿੰਘ ਚੰਡੇ, ਰਵਿੰਦਰ ਸ਼ਰਮਾ, ਗੁਰਦਿਆਲ ਰਈਆ, ਗੁਰਪ੍ਰੀਤ ਸਿੰਘ ਸੰਧੂ, ਗੁਰਮੇਲ ਸਿੰਘ ਮਾਨਾਵਾਲਾ, ਅਕਸ਼ੈ ਗੁਲੇਰੀਆ, ਸੁਰਿੰਦਰ ਸਿੰਘ ਸਿੱਧੂ, ਕੇਵਲ ਸਿੰਘ ਵੇਰਕਾ, ਹਰਮੀਤ ਸਿੰਘ ਭਿੰਡਰ, ਗੁਰਬਰਿੰਦਰ ਸਿੰਘ ਸ਼ਾਹ, ਜਸਵਿੰਦਰ ਸਿੰਘ ਬਾਜਵਾ, ਵਰਿੰਦਰ ਸਿੰਘ, ਸਿਮਰਨਜੀਤ ਸਿੰਘ, ਕਰਨਬੀਰ ਸਿੰਘ ਵੀ ਹਾਜ਼ਰ ਸਨ।