30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) 2 ਨੂੰ ਦਿੱਲੀ ’ਚ ਕਿਸਾਨ ਸਨਮਾਨ ਦਿਵਸ ਮਨਾਏਗੀ- ਕੰਬੋਕੇ

ਖਾਲੜਾ, 29 ਸਤੰਬਰ (ਜੱਜਪਾਲ ਸਿੰਘ ਜੱਜ)-ਭਾਰਤੀ ਕਿਸਾਨ ਯੂਨੀਅਨ (ਅ) ਵਲੋਂ 2 ਅਕਤੂਬਰ 2026 ਨੂੰ ਵਿਜੇ ਘਾਟ ਦਿੱਲੀ ਵਿਖੇ ਯੂਨੀਅਨ ਦੇ ਕੌਮੀ ਪ੍ਰਧਾਨ ਚੌਧਰੀ ਰਿਸ਼ੀਪਾਲ (ਅੰਬਾਵਤਾ) ਦੀ ਅਗਵਾਈ ਹੇਠ ਕਿਸਾਨ ਸਨਮਾਨ ਦਿਵਸ ਮਨਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਅ) ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।

Ad Position 21
No active advertisement
ਅਜੀਤ ਡੈਸਕ 30-09-2026
ਖਾਲੜਾ, 29 ਸਤੰਬਰ (ਜੱਜਪਾਲ ਸਿੰਘ ਜੱਜ)-ਭਾਰਤੀ ਕਿਸਾਨ ਯੂਨੀਅਨ (ਅ) ਵਲੋਂ 2 ਅਕਤੂਬਰ 2026 ਨੂੰ ਵਿਜੇ ਘਾਟ ਦਿੱਲੀ ਵਿਖੇ ਯੂਨੀਅਨ ਦੇ ਕੌਮੀ ਪ੍ਰਧਾਨ ਚੌਧਰੀ ਰਿਸ਼ੀਪਾਲ (ਅੰਬਾਵਤਾ) ਦੀ ਅਗਵਾਈ ਹੇਠ ਕਿਸਾਨ ਸਨਮਾਨ ਦਿਵਸ ਮਨਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਅ) ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਸਿੰਘ ਕੰਬੋਕੇ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਦੇਸ਼ ਭਰ ਤੋਂ ਕਿਸਾਨ ਅਤੇ ਉਨ੍ਹਾਂ ਦੇ ਪ੍ਰਤੀਨਿਧ ਹਿੱਸਾ ਲੈਣਗੇ। ਇਸ ਮੌਕੇ ਕੰਬੋਕੇ ਨੇ ਕਿਹਾ ਕਿ ਇਸੇ ਪ੍ਰੋਗਰਾਮ ਵਿਚ ਤਰਨ ਤਾਰਨ ਜ਼ਿਲ੍ਹੇ ’ਚੋਂ ਕਿਸਾਨ ਕਾਫਲੇ ਦੇ ਰੂਪ ਵਿਚ ਸ਼ਾਮਿਲ ਹੋਣਗੇ। ਇਸ ਪ੍ਰੋਗਰਾਮ ਦੇ ਮੁੱਖ ਮੁੱਦੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਅਤੇ ਕਰਜ਼ਾ ਮੁਕਤੀ ਕਿਸਾਨ ਸਨਮਾਨ ਦਿਵਸ ਦੇ ਮੁੱਖ ਵਿਸ਼ੇ ਹੋਣਗੇ। ਇਸ ਮੌਕੇ ਰਸਾਲ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ ਭਿੱਖੀਵਿੰਡ, ਦਲਜੀਤ ਸਿੰਘ ਗਿਆਨੀ ਉਧੋਕੇ, ਸਿਕੰਦਰ ਸਿੰਘ ਦਰਾਜਕੇ, ਲਖਵਿੰਦਰ ਸਿੰਘ ਕੋਟ ਸਿਵਿਆਂ, ਨਿਸ਼ਾਨ ਸਿੰਘ ਮਾੜੀਮੇਘਾ, ਗੁਰਚਰਨ ਸਿੰਘ ਕੋਟ ਸਿਵਿਆਂ, ਕਮਲਪ੍ਰੀਤ ਸਿੰਘ ਕੋਟ ਸਿਵਿਆਂ, ਗੁਰਿੰਦਰ ਸਿੰਘ ਕੋਟ ਸਿਵਿਆਂ, ਨਛੱਤਰ ਸਿੰਘ ਮਾਣੋਚਾਲ੍ਹ, ਨੰਬਰਦਾਰ ਜਸਵੰਤ ਸਿੰਘ, ਵਿਕਰਮਜੀਤ ਸਿੰਘ ਭਿੱਖੀਵਿੰਡ, ਸੁਖਪ੍ਰੀਤ ਸਿੰਘ ਮਾੜੀ ਸਮਰਾ, ਸੁਖਦੇਵ ਸਿੰਘ ਸੁੱਖ ਮਾੜੀਮੇਘਾ ਆੜ੍ਹਤੀਆ, ਹਰਚਰਨ ਸਿੰਘ ਖਾਲੜਾ, ਹਰਜੀਤ ਕੁਮਾਰ ਖਾਲੜਾ, ਰੇਸ਼ਮ ਸਿੰਘ ਖਾਲੜਾ, ਰਾਣਾ ਪ੍ਰਤਾਪ ਸਿੰਘ ਦਰਾਜਕੇ ,ਹਰਜਿੰਦਰ ਸਿੰਘ ਪਹਿਲਵਾਨਕੇ ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਿੰਦੂ ਸਮਰਾਟ ਅਸ਼ੋਕ ਸਿੰਘਲ ਦੀ ਜਨਮ ਸ਼ਤਾਬਦੀ ਮੌਕੇ ਤਰਨ ਤਾਰਨ ’ਚ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਕਾਂਗਰਸ ਵਲੋਂ ਦਿੱਤੇ ਧਰਨੇ ਵਿਚ ਪਹੁੰਚੀ ਕਾਂਗਰਸ ਲੀਡਰਸ਼ਿਪ, ਆਗੂਆਂ ਅਤੇ ਵਰਕਰਾਂ ਦਾ ਰਾਜਬੀਰ ਸਿੰਘ ਭੁੱਲਰ ਵਲੋਂ ਧੰਨਵਾਦ
Ad Position 24