30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਹਿੰਦੂ ਸਮਰਾਟ ਅਸ਼ੋਕ ਸਿੰਘਲ ਦੀ ਜਨਮ ਸ਼ਤਾਬਦੀ ਮੌਕੇ ਤਰਨ ਤਾਰਨ ’ਚ ਪ੍ਰੋਗਰਾਮ ਕਰਵਾਇਆ

ਤਰਨ ਤਾਰਨ, 29 ਸਤੰਬਰ (ਪਰਮਜੀਤ ਜੋਸ਼ੀ)— ਹਿੰਦੂ ਸਮਰਾਟ ਸਵਰਗੀ ਅਸ਼ੋਕ ਸਿੰਘਲ ਦੀ ਜਨਮ ਸ਼ਤਾਬਦੀ ਦੇਸ਼ ਭਰ ਵਿਚ ਮਨਾਈ ਜਾ ਰਹੀ ਹੈ। ਇਸ ਤਹਿਤ ਤਰਨ ਤਾਰਨ ਜ਼ਿਲ੍ਹੇ ਦਾ ਪ੍ਰੋਗਰਾਮ ਹਰਿੰਦਰ ਅਗਰਵਾਲ ਅਤੇ ਚੰਦਰ ਅਗਰਵਾਲ ਦੇ ਨਿਵਾਸ ਸਥਾਨ ’ਤੇ ਕਰਵਾਇਆ ਗਿਆ।

Ad Position 21
No active advertisement
ਹਿੰਦੂ ਸਮਰਾਟ ਅਸ਼ੋਕ ਸਿੰਘਲ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਤਰਨ ਤਾਰਨ ਵਿਖੇ ਕਰਵਾਏ ਗਏ ਪ੍ਰੋਗਰਾਮ ਦਾ ਦ੍ਰਿਸ਼। ਤਸਵੀਰਾਂ–ਲਵਲੀ 30-09-2026
ਤਰਨ ਤਾਰਨ, 29 ਸਤੰਬਰ (ਪਰਮਜੀਤ ਜੋਸ਼ੀ)— ਹਿੰਦੂ ਸਮਰਾਟ ਸਵਰਗੀ ਅਸ਼ੋਕ ਸਿੰਘਲ ਦੀ ਜਨਮ ਸ਼ਤਾਬਦੀ ਦੇਸ਼ ਭਰ ਵਿਚ ਮਨਾਈ ਜਾ ਰਹੀ ਹੈ। ਇਸ ਤਹਿਤ ਤਰਨ ਤਾਰਨ ਜ਼ਿਲ੍ਹੇ ਦਾ ਪ੍ਰੋਗਰਾਮ ਹਰਿੰਦਰ ਅਗਰਵਾਲ ਅਤੇ ਚੰਦਰ ਅਗਰਵਾਲ ਦੇ ਨਿਵਾਸ ਸਥਾਨ ’ਤੇ ਕਰਵਾਇਆ ਗਿਆ। ਪ੍ਰੋਗਰਾਮ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਗਊ ਰੱਖਿਆ ਲਈ ਕੇਂਦਰੀ ਪ੍ਰਧਾਨ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਕਾਸ਼ੀ ਦੇ ਪ੍ਰੋਫੈਸਰ ਡਾ. ਗੁਰੂਪ੍ਰਸਾਦ ਨੇ ਅਸ਼ੋਕ ਸਿੰਘਲ ਦੀ ਜੀਵਨੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਸ਼ੋਕ ਸਿੰਘਲ ਨੇ ਲਗਪਗ 70 ਸਾਲਾਂ ਤੱਕ ਸੰਘ ਪ੍ਰਚਾਰਕ ਰਹਿ ਕੇ ਦੇਸ਼ ਦੇ ਹਿੰਦੂ ਸਮਾਜ ਨੂੰ ਸੰਗਠਿਤ ਕੀਤਾ ਅਤੇ ਸ਼੍ਰੀ ਵੈਸ਼ਣੋ ਦੇਵੀ ਤੀਰਥ ਬੋਰਡ ਦੇ ਨਾਲ ਮਿਲ ਕੇ ਰਾਮ ਸੇਤੂ ਨੂੰ ਬਚਾਉਣ, ਗਊ ਰੱਖਿਆ, ਏਕਤਾ ਅਭਿਆਨ, ਵੱਖ-ਵੱਖ ਜਾਤੀਆਂ, ਸੰਪਰਦਾਵਾਂ ਅਤੇ ਭਾਈਚਾਰਿਆਂ ਦੇ ਸਾਰੇ ਸੰਤਾਂ ਨੂੰ ਇਕ ਪਲੇਟਫਾਰਮ ’ਤੇ ਲਿਆਂਦਾ। ਇਸ ਮੌਕੇ ਪਰਮੋਧ ਜੀ ਸੀਨੀਅਰ ਸੰਘ ਪ੍ਰਚਾਰਕ ਉੱਤਰੀ ਭਾਰਤ ਸਮਾਜਿਕ ਸਦਭਾਵਨਾ ਮੁਖੀ ਨੇ ਕਿਹਾ ਕਿ ਅਸ਼ੋਕ ਸਿੰਘਲ ਨੇ ਪੂਰੇ ਭਾਰਤ ਦੀਆਂ ਸਾਰੀਆਂ ਜਾਤਾਂ ਅਤੇ ਭਾਈਚਾਰਿਆਂ ਦੇ ਸੰਤਾਂ ਅਤੇ ਸ਼ੰਕਰਾਚਾਰੀਆ ਨੂੰ ਪਹਿਲਾਂ ਰਾਸ਼ਟਰ ਦੀ ਭਾਵਨਾ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਦੇਵੋ ਭਵ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸੁਰਜਨ ਦੇ ਜਨਮ ਦਿਹਾੜੇ ਸੰਬੰਧੀ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) 2 ਨੂੰ ਦਿੱਲੀ ’ਚ ਕਿਸਾਨ ਸਨਮਾਨ ਦਿਵਸ ਮਨਾਏਗੀ- ਕੰਬੋਕੇ
Ad Position 24