04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਏ.ਟੀ.ਐੱਮ. ਬਦਲ ਕੇ ਪੈਸੇ ਕਢਵਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ

ਤਰਨ ਤਾਰਨ, 3 ਅਕਤੂਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਪੁਲਿਸ ਨੇ ਏ. ਟੀ.

Ad Position 21
No active advertisement
ਅਜੀਤ ਡੈਸਕ 04-10-2026
ਤਰਨ ਤਾਰਨ, 3 ਅਕਤੂਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਪੁਲਿਸ ਨੇ ਏ.ਟੀ.ਐੱਮ. ਬਦਲ ਕੇ ਧੋਖਾ ਨਾਲ ਲੋਕਾਂ ਦੇ ਪੈਸੇ ਕਢਵਾਉਣ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਭਿੱਖੀਵਿੰਡ ਵਿਖੇ ਸੁਖਚੈਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਕਾਲੇ ਨੇ ਸ਼ਿਕਾਇਤ ਦਰਜ ਕਰਵਾਈ ਕਿ 23 ਸਤੰਬਰ ਨੂੰ ਉਸਦਾ ਲੜਕਾ ਜਸ਼ਨਪ੍ਰੀਤ ਸਿੰਘ ਪੰਜਾਬ ਨੈਸ਼ਨਲ ਬੈਂਕ ਭਿੱਖੀਵਿੰਡ ਦੇ ਏ.ਟੀ.ਐੱਮ ਵਿਚੋਂ ਪੈਸੇ ਕਢਵਾਉਣ ਗਿਆ ਸੀ, ਜਿਥੇ ਇਕ ਅਣਪਛਾਤੇ ਵਿਅਕਤੀ ਨੇ ਉਸ ਦੇ ਲੜਕੇ ਪਾਸੋਂ ਉਸ ਦਾ ਏ.ਟੀ.ਐੱਮ. ਬਦਲ ਦਿੱਤਾ ਅਤੇ ਕੁਝ ਸਮੇਂ ਬਾਅਦ ਉਸਦੇ ਲੜਕੇ ਪਾਸ ਮੋਬਾਈਲ ਵਿਚ ਪੈਸੇ ਨਿਕਲਣ ਸੰਬੰਧੀ ਵੱਖ-ਵੱਖ ਮੈਜੇਸ ਆਏ ਅਤੇ ਕੁੱਲ 60 ਹਜ਼ਾਰ ਰੁਪਏ ਨਿਕਲ ਗਏ। ਉਨ੍ਹਾਂ ਵਲੋਂ ਜਦੋਂ ਆਪਣੇ ਤੌਰ ’ਤੇ ਭਾਲ ਕੀਤੀ ਗਈ ਤਾਂ ਪਤਾ ਲੱਗਾ ਹੈ ਕਿ ਉਸਦੇ ਲੜਕੇ ਪਾਸੋਂ ਏ.ਟੀ.ਐੱਮ. ਬਬਦਲ ਕੇ ਪੈਸੇ ਕਢਵਾਉਣ ਵਾਲਾ ਸੰਦੀਪ ਪੁੱਤਰ ਰੋਸ਼ਨ ਵਾਸੀ ਮਸੂਦਪੁਰ ਹਰਿਆਣਾ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਿਸ ਵਿਚੋਂ 15 ਏ.ਟੀ.ਐੱਮ. ਕਾਰਡ ਬਰਾਮਦ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਅਦਾਰਾ ‘ਅਜੀਤ’ ਦੇ ਪੱਤਰਕਾਰ ਰਹੇ ਪ੍ਰਤਾਪ ਸਿੰਘ ਵੈਰੋਵਾਲ ਨਹੀ ਰਹੇ ਪੱਤਰਕਾਰਾਂ ਤੇ ਸਿਆਸੀ ਆਗੂਆਂ ਨੇ ਅਫ਼ਸੋਸ ਪ੍ਰਗਟ ਕੀ... ਅਗਲੀ ਖ਼ਬਰ ਕੁੱਟਮਾਰ ਕਰਨ ’ਤੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24