06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਿਟੀਜ਼ਨ ਕੌਂਸਲ ਵਲੋਂ ਲੋੜਵੰਦ ਕੰਨਿਆਵਾਂ ਦੀਆਂ ਸ਼ਾਦੀਆਂ 15 ਨੂੰ

ਤਰਨ ਤਾਰਨ, 5 ਅਕਤੂਬਰ (ਇਕਬਾਲ ਸਿੰਘ ਸੋਢੀ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਵਲੋਂ ਹਰ ਸਾਲ ਦੀ ਤਰ੍ਹਾਂ 15 ਨਵੰਬਰ 2026 ਨੂੰ ਲੋੜਵੰਦ ਕੰਨਿਆਵਾਂ ਦੀਆਂ ਸ਼ਾਦੀਆਂ ਗੁਰਦੁਆਰਾ ਬੀਬੀ ਭਾਨੀ ਜੀ ਦਾ ਖ਼ੂਹ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਰਿਟਾ : ਲੈਕਚਰਾਰ ਨੇ ਦੱਸਿਆ ਕਿ ਸ਼ਾਦੀਆਂ ਵਿਚ ਚਾਹ-ਪਾਣੀ, ਲੰਗਰ ਆਦਿ ਦੇ ਪ੍ਰਬੰਧ ਤੋਂ ਇਲਾਵਾ ਬੱਚੀਆਂ ਨੂੰ ਉਨ੍ਹਾਂ ਦੀ ਵਰਤੋਂ ਲਈ ਘਰੇਲੂ ਜ਼ਰੂਰੀ ਸਾਮਾਨ, ਜਿਸ ਵਿਚ ਡਬਲ ਬੈੱਡ, ਅਲਮਾਰੀ, ਭਾਂਡੇ, ਕੱਪੜੇ, ਪੱਖਾ ਆਦਿ ਤੋਂ ਇਲਾਵਾ ਹੋਰ ਵੀ ਜ਼ਰੂਰੀ ਸਾਮਾਨ ਦਿੱਤਾ ਜਾਵੇਗਾ।

Ad Position 21
No active advertisement
ਸੁਖਵੰਤ ਸਿੰਘ ਧਾਮੀ, ਕੁਲਵਿੰਦਰ ਸਿੰਘ ਲਵਲੀ 06-10-2026
ਤਰਨ ਤਾਰਨ, 5 ਅਕਤੂਬਰ (ਇਕਬਾਲ ਸਿੰਘ ਸੋਢੀ)-ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਵਲੋਂ ਹਰ ਸਾਲ ਦੀ ਤਰ੍ਹਾਂ 15 ਨਵੰਬਰ 2026 ਨੂੰ ਲੋੜਵੰਦ ਕੰਨਿਆਵਾਂ ਦੀਆਂ ਸ਼ਾਦੀਆਂ ਗੁਰਦੁਆਰਾ ਬੀਬੀ ਭਾਨੀ ਜੀ ਦਾ ਖ਼ੂਹ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਰਿਟਾ : ਲੈਕਚਰਾਰ ਨੇ ਦੱਸਿਆ ਕਿ ਸ਼ਾਦੀਆਂ ਵਿਚ ਚਾਹ-ਪਾਣੀ, ਲੰਗਰ ਆਦਿ ਦੇ ਪ੍ਰਬੰਧ ਤੋਂ ਇਲਾਵਾ ਬੱਚੀਆਂ ਨੂੰ ਉਨ੍ਹਾਂ ਦੀ ਵਰਤੋਂ ਲਈ ਘਰੇਲੂ ਜ਼ਰੂਰੀ ਸਾਮਾਨ, ਜਿਸ ਵਿਚ ਡਬਲ ਬੈੱਡ, ਅਲਮਾਰੀ, ਭਾਂਡੇ, ਕੱਪੜੇ, ਪੱਖਾ ਆਦਿ ਤੋਂ ਇਲਾਵਾ ਹੋਰ ਵੀ ਜ਼ਰੂਰੀ ਸਾਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਲੋੜਵੰਦ ਪਰਿਵਾਰ ਨੇ ਆਪਣੀ ਲੜਕੀ ਦਾ ਕੰਨਿਆ ਦਾਨ ਸੰਸਥਾ ਵਲੋਂ ਕਰਵਾਉਣਾ ਹੋਵੇ ਤਾਂ ਉਹ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ 15 ਅਕਤੂਬਰ ਤੱਕ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਾ. ਸੁਖਦੇਵ ਸਿੰਘ ਲੌਹਕਾ, ਹਰਵਿੰਦਰ ਸਿੰਘ, ਨਰਿੰਦਰ ਸਿੰਘ (ਦੋਨੋਂ ਸੇਵਾ ਮੁਕਤ ਬੈਂਕ ਮੈਨੇਜ਼ਰ), ਲੈਕਚਰਾਰ ਕੁਲਵਿੰਦਰ ਸਿੰਘ ਲਵਲੀ ਜਨਰਲ ਸਕੱਤਰ, ਜੀਤ ਸਿੰਘ ਸਰਾਫ ਮੀਤ ਪ੍ਰਧਾਨ, ਮੁਖਤਿਆਰ ਸਿੰਘ ਕਨਵੀਨਰ, ਗੁਲਜਾਰ ਸਿੰਘ ਭੁੱਟੋ, ਜਸਦੀਪ ਸਿੰਘ, ਡਾ. ਨਿਰਮਲਜੀਤ ਸਿੰਘ ਵਰਪਾਲ, ਅਵਤਾਰ ਸਿੰਘ ਤਨੇਜਾ, ਮਾਸਟਰ ਅਰੂੜ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੰਗਲੀ ਜੀਵਾਂ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ ਅਗਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਸਰਕਾਰੀ ਖਰੀਦ ਜ਼ੋਰਾਂ ’ਤੇ, 1.25 ਲੱਖ ਗੱਟਿਆਂ ਦੀ ਖਰੀਦ
Ad Position 24