ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸਮਾਪਤ
ਤਰਨ ਤਾਰਨ, 5 ਅਕਤੂਬਰ (ਇਕਬਾਲ ਸਿੰਘ ਸੋਢੀ)-ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਅਜੀਤ ਸਿੰਘ ਫ਼ਤਿਹਚੱਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਖਡੂਰ ਸਾਹਿਬ, ਤਰਨ ਤਾਰਨ, ਪੱਟੀ ਅਤੇ ਭਿੱਖੀਵਿੰਡ ਦੇ 90 ਤੋਂ ਵੱਧ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।
ਤਰਨ ਤਾਰਨ, 5 ਅਕਤੂਬਰ (ਇਕਬਾਲ ਸਿੰਘ ਸੋਢੀ)-ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨਜ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਅਜੀਤ ਸਿੰਘ ਫ਼ਤਿਹਚੱਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਖਡੂਰ ਸਾਹਿਬ, ਤਰਨ ਤਾਰਨ, ਪੱਟੀ ਅਤੇ ਭਿੱਖੀਵਿੰਡ ਦੇ 90 ਤੋਂ ਵੱਧ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਜਨਰਲ ਸਕੱਤਰ ਮਨਜੀਤ ਸਿੰਘ ਖਡੂਰ ਸਾਹਿਬ ਨੇ ਮੀਟਿੰਗ ਲਈ ਆਏ ਪੈਨਸ਼ਨਰਾਂ ਨੂੰ ਜੀ ਆਇਆਂ ਆਖਿਆ ਅਤੇ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ। ਪਹਿਲਾਂ ਹਾਜ਼ਰੀ ਪੈਨਸ਼ਨਰਾਂ ਨੇ ਆਪਣੇ ਪੱਟੀ ਤਹਿਸੀਲ ਦੇ ਸਵ. ਪੈਨਸ਼ਨਰ ਸਾਥੀ ਮਹਿੰਦਰ ਸਿੰਘ ਅਤੇ ਬਲਰਾਜ ਕ੍ਰਿਸ਼ਨ ਬਧਵਾਰ (ਦੋਵੇਂ ਸੇਵਾ ਮੁਕਤ ਬਲਾਕ ਸਿੱਖਿਆ ਅਫਸਰ), ਪ੍ਰੇਮ ਪਾਲ ਸ਼ਰਮਾ ਸੇਵਾ ਮੁਕਤ ਮੁੱਖ ਅਧਿਆਪਕ ਅਤੇ ਗੋਪਾਲ ਸਿੰਘ ਠੱਕਰਪੁਰਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਬੁਲਾਰਿਆਂ ਵਿਚੋਂ ਸ਼ਮੀਰ ਸਿੰਘ ਲਾਲਪੁਰਾ ਅਤੇ ਜਗਤਾਰ ਸਿੰਘ ਸਰਲੀ, ਕਾਨੂੰਨੀ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ, ਡਿਪਟੀ ਜਨਰਲ ਸਕੱਤਰ ਡਾਕਟਰ ਵਿਜੇ ਕੁਮਾਰ ਵਿਨਾਇਕ, ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ ਅਤੇ ਟਿੰਜੀ ਵਿਜੇ ਕੁਮਾਰ ਸ਼ਰਮਾ, ਅਰਜਨ ਸਿੰਘ, ਸਰਵਣ ਸਿੰਘ ਰਸੂਲਪੁਰ, ਸਵਰਨ ਸਿੰਘ ਗੋਇੰਦਵਾਲ ਆਦਿ ਨੇ ਪੈਨਸ਼ਨਰਾਂ ਅਤੇ ਤਾਲਮੇਲ ਕਮੇਟੀ ਦੇ ਸਾਂਝੇ ਫਰੰਟ ਦੇ ਆਗੂਆਂ ਨਾਲ ਹੋਈ ਮੀਟਿੰਗ ਬਾਰੇ ਬੋਲਦਿਆਂ ਦੱਸਿਆ ਕਿ ਭਾਵੇਂ ਸਰਕਾਰ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨਾਲ ‘ਡੈੱਡਲੌਕ’ ਤੋੜਨ ਵਾਲੀ ਕੀਤੀ ਗਈ 18 ਸਤੰਬਰ ਦੀ ਮੀਟਿੰਗ ਨੂੰ ਕੁਝ ਹੱਦ ਤੱਕ ਆਪਣੇ ਹੱਕ ’ਚ ਭੁਗਤਾਉਣ ਵਿਚ ਸਫ਼ਲ ਰਹੀ ਹੈ ਅਤੇ ਸਾਨੂੰ ਤੈਅ ਸ਼ੁਦਾ ਏਜੰਡੇ ਮੁਤਾਬਿਕ ਕੋਈ ਵੀ ਨਿਆਂ ਨਹੀਂ ਮਿਲਿਆ, ਪਰ ਇਹ ਕੋਈ ਅੰਤਿਮ ਜਾਂ ਨਿਰਣਾਇਕ ਫ਼ੈਸਲਾ ਨਹੀਂ ਹੈ । ਸਾਂਝੀ ਤਾਲਮੇਲ ਕਮੇਟੀ ਦਾ ਇਹ ਫੈਸਲਾ ਕੀਤਾ ਹੋਇਆ ਹੈ ਕਿ ਅਦਾਲਤ ਦਾ ਜੋ ਅੰਤਿਮ ਫੈਸਲਾ ਹੋਵੇਗਾ, ਉਹੋ ਹੀ ਮੰਨਿਆ ਜਾਵੇਗਾ ਅਤੇ ਅਸੀਂ ਆਪਣੀਆਂ ਮੰਗਾਂ ਮਨਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰੱਖਾਂਗੇ । ਇਸ ਮੌਕੇ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਜੇਤੂ 74 ਸਾਲ ਦੇ ਆਪਣੇ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ ਅਤੇ ਸਟੇਟ ਪੱਧਰੀ ਮੁਕਾਬਲਿਆਂ ਵਿਚ ਬੈਡਮਿੰਟਨ ਅਤੇ ਹੈਮਰ ਥਰੋ ਦੇ ਮੁਕਾਬਲੇ ਵਿਚ 2 ਸੋਨ ਤਗ਼ਮੇ ਜਿੱਤਣ ਵਾਲੇ ਤਹਿਸੀਲ ਇਕਾਈ ਪੱਟੀ ਦੇ ਮੀਤ ਪ੍ਰਧਾਨ ਇੰਜੀਨੀਅਰ ਵਿਜੈ ਕੁਮਾਰ ਸ਼ਰਮਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੈਨਸ਼ਨਰਾਂ ਲਈ ਪ੍ਰੇਰਨਾ ਸਰੋਤ ਕਹਿ ਕੇ ਸਨਮਾਨਿਤ ਕੀਤਾ । ਉਨ੍ਹਾਂ ਅੱਗੇ ਆਖਿਆ ਕਿ 18 ਫ਼ੀਸਦੀ ਵਿਚੋਂ 8 ਫ਼ੀਸਦੀ ਡੀ.ਏ. ਦੇਣ ਨਾਲ ਨਾ ਤਾਂ ਅਸੀਂ ਸਹਿਮਤ ਹਾਂ ਅਤੇ ਨਾ ਹੀ ਸਰਕਾਰ ਦਾ ਖਹਿੜਾ ਛੁੱਟਣਾ ਹੈ । ਅਸੀਂ ਆਪਣੇ ਹੱਕ ਅਤੇ ਨਿਆਂ ਲੈਣ ਲਈ ਦਿਨੋ-ਦਿਨ ਸੰਘਰਸ਼ ਹੋਰ ਤਿੱਖਾ ਕਰਾਂਗੇ ਅਤੇ ਸਰਕਾਰ ਤੋਂ ਨਿਆਂ ਲੈਣ ਲਈ ਉਸ ਦਾ ਨੱਕ ਵਿਚ ਦਮ ਕਰ ਦੇਵਾਂਗੇ । ਇਸ ਸਰਪ੍ਰਸਤ ਸਰਜੀਤ ਸਿੰਘ, ਨਰਿੰਦਰ ਸਿੰਘ, ਪੱਟੀ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁੱਖਾ ਸਿੰਘ, ਖਜ਼ਾਨਚੀ ਕੁਲਦੀਪ ਸਿੰਘ, ਕੁਲਵੰਤ ਸਿੰਘ, ਡਿਪਟੀ ਪ੍ਰੈਸ ਸਕੱਤਰ ਹਰਸੁਖਦੇਵ ਸਿੰਘ, ਚਰਨਜੀਤ ਸਿੰਘ, ਤਰਸੇਮ ਸਿੰਘ, ਬਲਵੰਤ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ, ਅਵਤਾਰ ਸਿੰਘ, ਸੁੱਖਾ ਸਿੰਘ, ਬਲਜੀਤ ਸਿੰਘ, ਹਰਭਜਨ ਸਿੰਘ, ਲਾਲ ਸਿੰਘ, ਪ੍ਰੇਮ ਪ੍ਰਕਾਸ਼, ਬਲਰਾਮ ਕੁਮਾਰ, ਸੰਜੀਵ ਕੁਮਾਰ ਚੌਧਰੀ, ਤਹਿਸੀਲ ਪ੍ਰਧਾਨ ਸੁਰਿੰਦਰ ਸਿੰਘ, ਪਤਵੰਤ ਕੌਰ, ਮਨਜੀਤ ਕੌਰ, ਜਗੀਰ ਕੌਰ, ਹਰਿੰਦਰ ਕੌਰ ਆਦਿ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ।