ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤਰਨ ਤਾਰਨ ਨੇ ਸੋਨ ਤਗਮਾ ਜੇਤੂ ਬਲਜੀਤ ਕੌਰ ਨੂੰ ਕੀਤਾ ਸਨਮਾਨਿਤ
ਤਰਨ ਤਾਰਨ, 6 ਅਕਤੂਬਰ (ਪਰਮਜੀਤ ਜੋਸ਼ੀ)-ਸੋਨ ਤਗਮਾ ਜੇਤੂ ਹਾਕੀ ਟੀਮ ਦੀ ਖਿਡਾਰਣ ਬਲਜੀਤ ਕੌਰ ਨੂੰ ਉਸ ਦੀ ਵੱਡੀ ਪ੍ਰਾਪਤੀ ’ਤੇ ਸਨਮਾਨਿਤ ਕਰਨ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤਰਨ ਤਾਰਨ ਦੀ ਸਮੁੱਚੀ ਟੀਮ ਦਿਲਬਾਗ ਸਿੰਘ ਜੋਧਾ ਦੀ ਅਗਵਾਈ ਵਿਚ ਉਨ੍ਹਾਂ ਦੇ ਘਰ ਪਿੰਡ ਕੱਕਾ ਕੰਡਿਆਲਾ ਵਿਖੇ ਪੁੱਜੀ। ਡਾ.
ਤਰਨ ਤਾਰਨ, 6 ਅਕਤੂਬਰ (ਪਰਮਜੀਤ ਜੋਸ਼ੀ)-ਸੋਨ ਤਗਮਾ ਜੇਤੂ ਹਾਕੀ ਟੀਮ ਦੀ ਖਿਡਾਰਣ ਬਲਜੀਤ ਕੌਰ ਨੂੰ ਉਸ ਦੀ ਵੱਡੀ ਪ੍ਰਾਪਤੀ ’ਤੇ ਸਨਮਾਨਿਤ ਕਰਨ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਤਰਨ ਤਾਰਨ ਦੀ ਸਮੁੱਚੀ ਟੀਮ ਦਿਲਬਾਗ ਸਿੰਘ ਜੋਧਾ ਦੀ ਅਗਵਾਈ ਵਿਚ ਉਨ੍ਹਾਂ ਦੇ ਘਰ ਪਿੰਡ ਕੱਕਾ ਕੰਡਿਆਲਾ ਵਿਖੇ ਪੁੱਜੀ। ਡਾ. ਐਸ.ਪੀ. ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਇਕਾਈ ਵਲੋਂ ਬਲਜੀਤ ਕੌਰ ਨੂੰ ਸਨਮਾਨਿਤ ਕਰਨ ਵਾਲਿਆਂ ਵਿਚ ਸੁਖਵੰਤ ਸਿੰਘ ਧਾਮੀ ਪੈਟਰਨ, ਕੁਲਰਾਜਬੀਰ ਸਿੰਘ ਕੰਗ, ਮਾ. ਗੁਲਬਾਗ ਸਿੰਘ ਕੁਹਾੜਕਾ, ਕੁਲਵਿੰਦਰ ਸਿੰਘ ਪਿੰਕਾ, ਰਾਮ ਸਿੰਘ, ਗੁਰਿੰਦਰ ਸਿੰਘ ਲਾਡੀ, ਮਨਿੰਦਰ ਸਿੰਘ ਰਾਜੂ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਪਵਨ ਕੁਮਾਰ ਬੁਗੀ, ਜਸਵੀਰ ਸਿੰਘ ਲੱਡੂ, ਸਰਬਜੀਤ ਸਿੰਘ ਸਾਭਾ, ਸਿਮਰਜੀਤ ਸਿੰਘ ਲੱਕੀ ਭੁੱਲਰ, ਕੁਲਦੀਪ ਸਿੰਘ, ਪੰਡਿਤ ਗਗਨਦੀਪ ਭਾਰਗਵ ਆਦਿ ਮੈਂਬਰ ਹਾਜ਼ਰ ਸਨ।