ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਚਲਾਈ ਗੋਲੀ, 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)–ਟਰੱਕ ਅੱਗੇ ਲਗਾਉਣ ਤੋਂ ਹੋਏ ਵਿਵਾਦ ਤੋਂ ਬਾਅਦ ਇਕ ਵਿਅਕਤੀ ਉਪਰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣ ਅਤੇ ਕੁੱਟਮਾਰ ਕਰਨ ਵਾਲੇ 7 ਅਤੇ ਹੋਰ ਅਣਪਛਾਤਿਆਂ ਵਿਰੁੱਧ ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਸਿਟੀ ਪੱਟੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਯੋਗੇਸ਼ ਕੁਮਾਰ ਉਰਫ਼ ਬਿੱਲਾ ਪੁੱਤਰ ਜਵਾਹਰ ਲਾਲ ਵਾਸੀ ਵਾਰਡ ਨੰਬਰ 3 ਵੱਡੀ ਮੰਡੀ ਪੱਟੀ ਨੇ ਦੱਸਿਆ ਕਿ ਉਸ ਕੋਲ ਚਾਰ ਟਰੱਕ ਹਨ, ਜੋ ਪੱਟੀ ਟਰੱਕ ਯੂਨੀਅਨ ਵਿਚ ਚੱਲਦੇ ਹਨ ਅਤੇ ਉਸ ਦੇ ਨਾਲ ਹੀ ਉਸ ਦੇ ਭਰਾ ਸੰਜੀਵ ਕੁਮਾਰ ਦੇ ਟਰੱਕ ਯੂਨੀਅਨ ਪੱਟੀ ਵਿਚ ਚੱਲਦੇ ਹਨ।
ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)–ਟਰੱਕ ਅੱਗੇ ਲਗਾਉਣ ਤੋਂ ਹੋਏ ਵਿਵਾਦ ਤੋਂ ਬਾਅਦ ਇਕ ਵਿਅਕਤੀ ਉਪਰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣ ਅਤੇ ਕੁੱਟਮਾਰ ਕਰਨ ਵਾਲੇ 7 ਅਤੇ ਹੋਰ ਅਣਪਛਾਤਿਆਂ ਵਿਰੁੱਧ ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਸਿਟੀ ਪੱਟੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਯੋਗੇਸ਼ ਕੁਮਾਰ ਉਰਫ਼ ਬਿੱਲਾ ਪੁੱਤਰ ਜਵਾਹਰ ਲਾਲ ਵਾਸੀ ਵਾਰਡ ਨੰਬਰ 3 ਵੱਡੀ ਮੰਡੀ ਪੱਟੀ ਨੇ ਦੱਸਿਆ ਕਿ ਉਸ ਕੋਲ ਚਾਰ ਟਰੱਕ ਹਨ, ਜੋ ਪੱਟੀ ਟਰੱਕ ਯੂਨੀਅਨ ਵਿਚ ਚੱਲਦੇ ਹਨ ਅਤੇ ਉਸ ਦੇ ਨਾਲ ਹੀ ਉਸ ਦੇ ਭਰਾ ਸੰਜੀਵ ਕੁਮਾਰ ਦੇ ਟਰੱਕ ਯੂਨੀਅਨ ਪੱਟੀ ਵਿਚ ਚੱਲਦੇ ਹਨ। ਉਨ੍ਹਾਂ ਦੇ ਟਰੱਕਾਂ ਦੀ ਲੱਦਾਈ ਅਤੇ ਲੁਹਾਈ ਦਾ ਕੰਮ ਉਸ ਦਾ ਭਤੀਜਾ ਸ਼ੁੱਭਮ ਸ਼ਰਮਾ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਭਤੀਜਾ ਸ਼ੁੱਭਮ ਸ਼ਰਮਾ ਆਪਣੇ ਭਰੇ ਅਤੇ ਖਾਲੀ ਟਰੱਕਾਂ ਦੀ ਨਾਪਤੋਲ ਭੁੱਲਰ ਧਰਮ ਕੰਡਾ ਖੇਮਕਰਨ ਰੋਡ ਪੱਟੀ ’ਤੇ ਕਰਵਾ ਰਿਹਾ ਸੀ ਤਾਂ ਉਸ ਵਕਤ ਲਵਜੀਤ ਸਿੰਘ ਉਰਫ ਸ਼ਿੰਗਾਰਾ ਪੁੱਤਰ ਪ੍ਰਗਟ ਸਿੰਘ ਵਾਸੀ ਠੱਕਰਪੁਰਾ ਆਪਣੇ ਟਰੱਕ ਨਾਲ ਉਸ ਦੇ ਭਤੀਜੇ ਸ਼ੁੱਭਮ ਦੇ ਟਰੱਕ ਨੂੰ ਪਿੱਛੇ ਪਛਾੜ ਕੇ ਆਪਣਾ ਉਕਤ ਟਰੱਕ ਧੱਕੇ ਨਾਲ ਅੱਗੇ ਲਗਾ ਦਿੱਤਾ ਹੈ। ਜਦੋਂ ਉਸ ਦੇ ਭਤੀਜੇ ਸ਼ੁੱਭਮ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਨਾਂ ਵਿਚ ਤੂੰ–ਤੂੰ ਮੈਂ–ਮੈਂ ਹੋਣ ਲੱਗ ਪਈ, ਜਿਸ ਦੀ ਗੱਲ ਉਸ ਦੇ ਭਤੀਜੇ ਨੇ ਉਸ ਨੂੰ ਦੱਸੀ। ਉਸੇ ਦਿਨ ਸ਼ਾਮ ਨੂੰ ਉਹ ਅਤੇ ਉਸ ਦਾ ਭਤੀਜਾ ਆਪਣੇ ਭਰੇ, ਖਾਲੀ ਟਰੱਕਾਂ ਦੀ ਤੋਲ ਕਰਵਾ ਰਹੇ ਸੀ ਕਿ ਏਨੇੇ ਨੂੰ ਦੁਬਾਰਾ ਲਵਜੀਤ ਸਿੰਘ ਉਰਫ ਸ਼ਿੰਗਾਰਾ ਆਪਣੇ ਸਾਥੀਆਂ ਨਾਲ ਤਿੰਨ–ਚਾਰ ਪ੍ਰਾਈਵੇਟ ਗੱਡੀਆਂ ’ਤੇ ਸਵਾਰ ਹੋ ਕੇ ਆਏ, ਜਿੰਨਾਂ ਵਿਚੋਂ ਲਵਜੀਤ ਸਿੰਘ ਉਰਫ ਸ਼ਿਗਾਰਾ ਨੇ ਆਉਂਦਿਆਂ ਗੱਡੀ ਵਿਚ ਉਤਰ ਕੇ ਲਲਕਾਰਾ ਮਾਰ ਕੇ ਕਿਹਾ ਕਿ ਉਨ੍ਹਾਂ ਨੂੰ ਟਰੱਕ ਅੱਗੇ ਨਾ ਲਗਾਉਣ ਤੋਂ ਰੋਕਣ ਦਾ ਮਜਾ ਚਖਾਉਂਦੇ ਹਾਂ ਤਾਂ ਲਵਜੀਤ ਸਿੰਘ ਉਰਫ ਸ਼ਿੰਗਾਰਾ, ਪ੍ਰਵੇਸ਼ ਕੁਮਾਰ ਉਰਫ ਪੇਸ਼ੀ, ਰੋਹਿਤ, ਸ਼ਕਤੀ ਅਤੇ ਗੋਰੀ ਨੇ ਆਪਣੇ ਦਸਤੀ ਪਿਸਟਲਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ ਉਪਰ ਸਿੱਧੇ ਅਤੇ ਹਵਾਈ ਫਾਇਰ ਕੀਤੇ। ਮੈਂ ਆਪਣੇ ਆਪ ਅਤੇ ਆਪਣੇ ਭਤੀਜੇ ਨੂੰ ਬੜੀ ਮੁਸ਼ਕਿਲ ਨਾਲ ਟਰੱਕ ਦੇ ਓਹਲੇ ਹੋ ਕੇ ਬਚਾਇਆ। ਸਾਡਾ ਦਾ ਰੌਲਾ ਸੁਣ ਕੇ ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਉਕਤ ਹਮਲਾਵਰ ਮੌਕੇ ਤੋਂ ਦੌੜ ਗਏ। ਇਸ ਸੰਬੰਧੀ ਏ.ਐਸ.ਆਈ. ਸਵਿੰਦਰਪਾਲ ਸਿੰਘ ਨੇ ਲਵਜੀਤ ਸਿੰਘ ਉਰਫ਼ ਸ਼ਿੰਗਾਰਾ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਠੱਕਰਪੁਰਾ, ਗੌਰ, ਸ਼ਕਤੀ ਵਾਸੀਆਨ ਮੁਹੱਲਾ ਚੱਠੂਆਂ ਵਾਲਾ ਪੱਟੀ, ਰੋਹਿਤ ਕੁਮਾਰ ਪੁੱਤਰ ਰਕੇਸ਼ ਕੁਮਾਰ ਉਰਫ਼ ਕਮਲ ਵਾਸੀ ਪੱਟੀ, ਅੰਮ੍ਰਿਤ ਵਾਸੀ ਭੱਗੂਪੁਰ, ਪ੍ਰਿੰਸ ਵਾਸੀ ਠੱਕਰਪੁਰਾ, ਪ੍ਰਵੇਸ਼ ਕੁਮਾਰ ਪੁੱਤਰ ਠਾਕੁਰ ਪ੍ਰਸ਼ਾਦ ਵਾਸੀ ਪੱਟੀ ਅਤੇ ਉਨ੍ਹਾਂ ਨਾਲ ਆਏ ਹੋਰ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।