ਗੋਇੰਦਵਾਲ ਜੇਲ੍ਹ ’ਚ ਹਵਾਲਾਤੀ ਦੀ ਮੌਤ
ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)— ਗੋਇੰਦਵਾਲ ਜੇਲ੍ਹ ਵਿਚ ਐੱਨ. ਡੀ.
ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)— ਗੋਇੰਦਵਾਲ ਜੇਲ੍ਹ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਬੰਦ ਹਵਾਲਾਤੀ ਦੀ ਅਚਾਨਕ ਸਾਹ ਰੁਕਣ ਕਾਰਨ ਮੌਤ ਹੋ ਗਈ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਹਵਾਲਾਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਐਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿਚ ਹੀ ਮੌਤ ਹੋ ਗਈ। ਥਾਣਾ ਗੋਇੰਦਵਾਲ ਵਿਖੇ ਹਰਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਗੁਰਵਾਲੀ ਅੰਮ੍ਰਿਤਸਰ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਵੱਡਾ ਭਰਾ ਜਸਪਾਲ ਸਿੰਘ ਜੋ ਕਿ ਥਾਣਾ ਚਾਟੀਵਿੰਡ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਗੋਇੰਦਵਾਲ ਜੇਲ੍ਹ ਵਿਚ 12 ਸਤੰਬਰ 2026 ਤੋਂ ਜੇਲ੍ਹ ਵਿਚ ਬੰਦ ਸੀ। ਬੀਤੇ 16 ਅਕਤੂਬਰ ਨੂੰ ਜੇਲ੍ਹ ਅੰਦਰ ਅਚਾਨਕ ਉਸਦੇ ਭਰਾ ਦੇ ਸਾਹ ਰੁਕਣ ਕਾਰਨ ਮੌਤ ਹੋ ਗਈ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਉਸਦੇ ਭਰਾ ਨੂੰ ਐਬੂਲੈਂਸ ਰਾਹੀਂ ਬਚਾਉਣ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ ਪਰ ਉਸ ਦੀ ਮੌਤ ਹੋ ਚੁੱਕੀ ਸੀ। ਮੇਰੇ ਭਰਾ ਦੀ ਮੌਤ ਲਈ ਕਿਸੇ ਦਾ ਕੋਈ ਕਸੂਰ ਨਹੀਂ ਹੈ। ਥਾਣਾ ਗੋਇੰਦਵਾਲ ਦੇ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਬੀ.ਐੱਨ.ਐਸ ਦੀ ਧਾਰਾ 194 ਐਕਟ ਤਹਿਤ ਮਾਮਲਾ ਦਰਜ ਕਰਕੇ ਮਿ੍ਰਤਕ ਜਸਪਾਲ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਹੋਇਆ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।