17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੱਟੀ ਵਿਖੇ ਧਾਰਮਿਕ ਜਾਗਰਣ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ

ਪੱਟੀ, 17 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)–ਵੈਸ਼ਣੋ ਭਜਣ ਮੰਡਲੀ ਪੱਟੀ ਰਿਕਸ਼ਾ ਯੂਨੀਅਨ ਪੱਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੱਟੀ ਦੇ ਬੱਸ ਸਟੈਂਡ ਵਿਖੇ ਮਾਂ ਭਗਵਤੀ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਪਰਮਾਤਮਾ ਦਾ ਗੁਣਗਾਨ ਕੀਤਾ ਅਤੇ ਧਾਰਮਿਕ ਮਾਹੌਲ ਵਿਚ ਆਪਣੀ ਹਾਜ਼ਰੀ ਲਗਵਾਈ।

Ad Position 21
No active advertisement
ਜਾਗਰਣ ਦੌਰਾਨ ਬੀਬਾ ਪ੍ਰਨੀਤ ਕੋਰ ਕੈਰੋਂ ਤੇ ਕੈਰੋਂ ਟੀਮ ਮੈਂਬਰ। ਤਸਵੀਰ–ਖਹਿਰਾ 18-10-2026
ਪੱਟੀ, 17 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)–ਵੈਸ਼ਣੋ ਭਜਣ ਮੰਡਲੀ ਪੱਟੀ ਰਿਕਸ਼ਾ ਯੂਨੀਅਨ ਪੱਟੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪੱਟੀ ਦੇ ਬੱਸ ਸਟੈਂਡ ਵਿਖੇ ਮਾਂ ਭਗਵਤੀ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਪਰਮਾਤਮਾ ਦਾ ਗੁਣਗਾਨ ਕੀਤਾ ਅਤੇ ਧਾਰਮਿਕ ਮਾਹੌਲ ਵਿਚ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਧਰਮ ਪਤਨੀ ਬੀਬਾ ਪਰਨੀਤ ਕੌਰ ਕੈਰੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਜੋਤੀ ਪ੍ਰਚੰਡ ਕਰਕੇ ਧਾਰਮਿਕ ਜਾਗਰਣ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਕੈਰੋਂ ਟੀਮ ਦੇ ਮੈਂਬਰ ਵੀ ਹਾਜ਼ਰ ਰਹੇ। ਧਾਰਮਿਕ ਜਾਗਰਣ ਦੌਰਾਨ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਅਤੇ ਆਸਥਾ ਨਾਲ ਭਾਗ ਲਿਆ। ਸਮਾਗਮ ਦਾ ਮਾਹੌਲ ਭਗਤੀ ਮਈ ਰਿਹਾ ਅਤੇ ਭਜਨ ਗਾਇਕਾਂ ਨੇ ਸੰਗਤਾਂ ਨੂੰ ਧਾਰਮਿਕ ਭਜਨਾਂ ਰਾਹੀਂ ਪਰਮਾਤਮਾ ਦੀ ਮਹਿਮਾ ਦਾ ਗੁਣਗਾਨ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਬੀਬਾ ਪਰਨੀਤ ਕੌਰ ਕੈਰੋਂ ਦੀ ਸ਼ਮੂਲੀਅਤ ਨੇ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਇਆ। ਅਜਿਹੇ ਧਾਰਮਿਕ ਸਮਾਗਮ ਜਿੱਥੇ ਲੋਕਾਂ ਨੂੰ ਆਪਣੇ ਧਰਮ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਦੇ ਹਨ, ਉੱਥੇ ਹੀ ਆਪਸੀ ਪਿਆਰ, ਸਾਂਝ ਅਤੇ ਭਾਈਚਾਰਕ ਏਕਤਾ ਨੂੰ ਵੀ ਮਜ਼ਬੂਤ ਕਰਦੇ ਹਨ। ਪੱਟੀ ਵਿਖੇ ਕਰਵਾਇਆ ਗਿਆ ਇਹ ਧਾਰਮਿਕ ਜਾਗਰਣ ਸ਼ਰਧਾ ਅਤੇ ਆਸਥਾ ਦਾ ਪ੍ਰਤੀਕ ਬਣਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਦੇ ਨਾਲ-ਨਾਲ ਬੀਬਾ ਪਰਨੀਤ ਕੌਰ ਕੈਰੋਂ ਅਤੇ ਕੈਰੋਂ ਟੀਮ ਦੇ ਮੈਂਬਰਾਂ ਦੀ ਸ਼ਮੂਲੀਅਤ ਵੀ ਖ਼ਾਸ ਰਹੀ। ਜਿਸ ਵਿਚ ਸਤਪਾਲ ਅਰੋੜਾ ਸਾਬਕਾ ਐਮ.ਸੀ, ਸੰਗਤ ਬਾਠ , ਸ਼ਕਤੀ ਪ੍ਰਧਾਨ ਕ੍ਰਾਂਤੀ ਸੇਨਾ , ਰਮਨ ਕੁਮਾਰ ਕੌਂਸਲਰ, ਮਨੀਸ਼ ਵਰਮਾ, ਰਾਮਦੀਪ ਸੋਨੂ ਪ੍ਰਧਾਨ, ਹੰਸਰਾਜ ਲਾਡੀ ਕੌਂਸਲਰ, ਵਿਕਰਮਜੀਤ ਸਿੰਘ ਸੋਹਲ, ਅਮਨ ਰਾੜੀਆ, ਚਾਨਨ ਸਿੰਘ ਬੁੱਟਰ, ਅਬੇ ਪ੍ਰਤਾਪ ਸਿੰਘ, ਜੋਧਵੀਰ ਸਿੰਘ, ਵਿਜੇ ਬਿੱਲਾ, ਲੱਕੀ ਪੰਡਿਤ, ਅਮਨ ਭਾਰਤ ਭੱਲਾ, ਡਾਕਟਰ ਅਸ਼ੋਕ ਕੁਮਾਰ ਬੱਬਲਾ ਮਰਵਾਹਾ, ਪਰਮਜੀਤ ਸਿੰਘ ਭੱਟੀ, ਵਿੱਕੀ ਦੇਵਗਨ, ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਰਮਨ ਕੁਮਾਰ ਕੌਂਸਲਰ, ਅਮਰੀਕ ਐਮ.ਬੀ.ਏ, ਲਵਲੀ ਅਰੋੜਾ ਕੌਂਸਲਰ, ਹੰਸਰਾਜ ਲਾਡੀ ਕੌਂਸਲਰ, ਅਜੇ ਕੁਮਾਰ ਕੌਂਸਲਰ, ਰਮਦੀਪ ਸਿੰਘ ਸੋਨੂ ਪ੍ਰਧਾਨ, ਚਾਨਣ ਸਿੰਘ ਬੁੱਟਰ, ਵਿਕਰਮਜੀਤ ਸਿੰਘ ਵਿੱਕੀ ਸੋਹਲ,ਕੁਲਵੰਤ ਸਿੰਘ ਕਲਸੀ, ਗੁਰਦੇਵ ਸਿੰਘ ਚੀਮਾ ਰਾਮਗੜੀਆ ਪ੍ਰਧਾਨ, ਸ਼ਕਤੀ ਪ੍ਰਧਾਨ ਕ੍ਰਾਂਤੀ ਸੇਨਾ, ਮਨਦੀਪ ਸਿੰਘ ਮੰਨਾ, ਲਖਵਿੰਦਰ ਸਿੰਘ ਭੁੱਟੋ, ਗੁਲਸ਼ਨ ਕੁਮਾਰ, ਖੰਡਾ, ਦੀਪਕ ਚੌਧਰੀ ,ਵਿੱਕੀ ਦੇਵਗਨ,ਅਮਨ ਰਾੜੀਆ, ਬਿੱਟਾ, ਮੇਜਰ ਸਿੰਘ ,ਜੋਧਵੀਰ ਸਿੰਘ, ਅਭੇ ਪ੍ਰਤਾਪ ਸਿੰਘ ਢਿੱਲੋਂ, ਮਾਸਟਰ ਰਜਿੰਦਰ, ਮਾਸਟਰ ਰਜੇਸ਼ ਕੁਮਾਰ, ਅਰਸ਼ ਭਾਟੀਆ, ਸੁਖਚੈਨ ਸਿੰਘ, ਸਕਰੀ ,ਗੁਰਲਾਲ ਸਿੰਘ, ਅਜੇ ਕੁਮਾਰ ਮੱਠੂ, ਡਾਕਟਰ ਅਸ਼ੋਕ ਕੁਮਾਰ, ਬਲਵੰਤ ਰਾਏ, ਰੋਹਨੀ, ਅਮਿਤ ਕੁਮਾਰ , ਚੰਦਨ ਕੁਮਾਰ ਲਾਡੀ ਅਤੇ ਜਾਗਰਨ ਕਮੇਟੀ ਹਾਜਰ ਸਨ। ਜਾਗਰਨ ਕਮੇਟੀ ਮੈਂਬਰਾਂ ਵਲੋ ਆਏ ਸੰਗਤ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਮਾਝਾ ਖੇਤਰ ਦੇ ਮੁਕਾਬਲਿਆਂ ਵਿਚ ਨੈਸ਼ਨਲ ਪਬਲਿਕ ਸਕੂਲ ਨੇ ਗੱਡੇ ਜਿੱਤ ਦੇ ਝੰਡੇ ਅਗਲੀ ਖ਼ਬਰ ਯੰਗਮੈਨ ਰਾਮਾ-ਕ੍ਰਿਸ਼ਨਾ ਕਲੱਬ ਪੱਟੀ ਵਲੋਂ ਸ੍ਰੀ ਰਾਮਲੀਲ੍ਹਾ ਦਾ ਮੰਚਨ ਸ਼ੁਰੂ
Ad Position 24