21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਸੂਬਾ ਪ੍ਰਧਾਨ ਜਗਦੀਪ ਸਿੰਘ ਬਿੱਟੂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਗੋਇੰਦਵਾਲ ਸਾਹਿਬ, 20 ਅਕਤੂਬਰ (ਸਕੱਤਰ ਸਿੰਘ ਅਟਵਾਲ)-ਆਲ ਇੰਡੀਆ ਕਾਂਗਰਸ ਕਮੇਟੀ ਦੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਮੁੱਖ ਦਫ਼ਤਰ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਆਲ ਇੰਡੀਆ ਕਾਂਗਰਸ ਕਮੇਟੀ (ਯੂਨਿਟ ਪੰਜਾਬ) ਸੋਨੀਆ ਬ੍ਰਿਗੇਡ ਦੇ ਸੂਬਾ ਪ੍ਰਧਾਨ ਜਗਦੀਪ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿਚ ਪਾਰਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਲਵਿੰਦਰ ਸਿੰਘ ਰਾਏ ਗੋਇੰਦਵਾਲ ਸਾਹਿਬ ਨੂੰ ਪੰਜਾਬ ਸੋਨੀਆ ਬ੍ਰਿਗੇਡ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਮਾਝਾ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-10-2026
ਗੋਇੰਦਵਾਲ ਸਾਹਿਬ, 20 ਅਕਤੂਬਰ (ਸਕੱਤਰ ਸਿੰਘ ਅਟਵਾਲ)-ਆਲ ਇੰਡੀਆ ਕਾਂਗਰਸ ਕਮੇਟੀ ਦੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਮੁੱਖ ਦਫ਼ਤਰ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਆਲ ਇੰਡੀਆ ਕਾਂਗਰਸ ਕਮੇਟੀ (ਯੂਨਿਟ ਪੰਜਾਬ) ਸੋਨੀਆ ਬ੍ਰਿਗੇਡ ਦੇ ਸੂਬਾ ਪ੍ਰਧਾਨ ਜਗਦੀਪ ਸਿੰਘ ਬਿੱਟੂ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿਚ ਪਾਰਟੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਲਵਿੰਦਰ ਸਿੰਘ ਰਾਏ ਗੋਇੰਦਵਾਲ ਸਾਹਿਬ ਨੂੰ ਪੰਜਾਬ ਸੋਨੀਆ ਬ੍ਰਿਗੇਡ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਮਾਝਾ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਰਘਬੀਰ ਸਿੰਘ ਵਿਰਕ ਗੋਇੰਦਵਾਲ ਸਾਹਿਬ ਨੂੰ ਜਨਰਲ ਸਕੱਤਰ ਪੰਜਾਬ, ਹਰਵਿੰਦਰ ਸਿੰਘ ਲਾਡੀ ਬਾਠ ਨੂੰ ਮੀਤ ਪ੍ਰਧਾਨ ਪੰਜਾਬ, ਸਾਬਕਾ ਬਲਾਕ ਪ੍ਰਧਾਨ ਸਰਪੰਚ ਮੇਜਰ ਸਿੰਘ ਮੰਮਣਕੇ ਨੂੰ ਸੀਨੀਅਰ ਮੀਤ ਪ੍ਰਧਾਨ ਮਾਝਾ ਜ਼ੋਨ, ਹਰਦੇਵ ਸਿੰਘ ਮੰਮਣਕੇ ਨੂੰ ਜਨਰਲ ਸਕੱਤਰ ਮਾਝਾ ਜ਼ੋਨ, ਸਾਬਕਾ ਚੇਅ. ਮਹਿੰਦਰ ਸਿੰਘ ਕੰਬੋਜ ਨੂੰ ਸੀਨੀਅਰ ਮੀਤ ਪ੍ਰਧਾਨ ਮਾਝਾ ਜ਼ੋਨ ਅਤੇ ਸਾਬਕਾ ਸਰਪੰਚ ਮੋਹਣ ਸਿੰਘ ਬੱਲਾ ਨੂੰ ਬਲਾਕ ਪ੍ਰਧਾਨ ਖਡੂਰ ਸਾਹਿਬ ਦੀ ਜ਼ਿੰਮੇਵਾਰੀ ਸੌਂਪੀ ਗਈ। ਜ਼ਿਲ੍ਹਾ ਪੱਧਰੀ ਨਿਯੁਕਤੀਆਂ ਦੌਰਾਨ ਸਾਬਕਾ ਸਰਪੰਚ ਮਨਜਿੰਦਰ ਸਿੰਘ ਗੁੱਜਰਪੁਰ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਸਰਪੰਚ ਮੇਜਰ ਸਿੰਘ ਭੈਲ ਨੂੰ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਮਨੀ ਆੜ੍ਹਤੀਆ ਚੋਹਲਾ ਸਾਹਿਬ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਸਾਬਕਾ ਥਾਣੇਦਾਰ ਮਨਮੋਹਨ ਸਿੰਘ ਚੋਹਲਾ ਸਾਹਿਬ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਪਰਮਿੰਦਰ ਸਿੰਘ ਧੂੰਦਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਰਣਬੀਰ ਸਿੰਘ ਰਾਣਾ ਆੜ੍ਹਤੀਆ ਭੈਲ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਤੇ ਨੌਜਵਾਨ ਆਗੂ ਯਾਦਵਿੰਦਰ ਸਿੰਘ ਨਵੇਂ ਵੜਿਆਂ ਨੂੰ ਜ਼ਿਲ੍ਹਾ ਤਰਨ ਤਾਰਨ ਦਾ ਜਨਰਲ ਸਕੱਤਰ ਲਗਾਇਆ ਗਿਆ। ਇਸੇ ਤਰ੍ਹਾਂ ਬਾਵਾ ਸਿੰਘ ਫ਼ੌਜੀ (ਦਲਾਵਲਪੁਰ) ਨੂੰ ਜਨਰਲ ਸਕੱਤਰ ਬਲਾਕ ਚੋਹਲਾ ਸਾਹਿਬ, ਸੀਨੀਅਰ ਪੱਤਰਕਾਰ ਡਾ. ਸਤਵਿੰਦਰ ਸਿੰਘ ਬੁੱਘਾ ਨੂੰ ਬਲਾਕ ਖਡੂਰ ਸਾਹਿਬ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੀਨੀਅਰ ਆਗੂ ਪੂਰਨ ਸਿੰਘ ਮੱਟੂ ਅਤੇ ਬੀਬੀ ਨਿਰਮਲ ਕੌਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਮੀਤ ਪ੍ਰਧਾਨ ਬਲਾਕ ਖਡੂਰ ਸਾਹਿਬ, ਬੀਬੀ ਰਵਿੰਦਰ ਕੌਰ ਰਾਣੀ ਫ਼ਤਿਆਬਾਦ ਅਤੇ ਸੁਖਦੇਵ ਸਿੰਘ ਨੰਬਰਦਾਰ ਫ਼ਤਿਆਬਾਦ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮਾਹਣਾ ਸਿੰਘ ਧੂੰਦਾ ਤੇ ਚਮਕੌਰ ਸਿੰਘ ਧੂੰਦਾ ਨੂੰ ਬਲਾਕ ਖਡੂਰ ਸਾਹਿਬ ਦਾ ਮੀਤ ਪ੍ਰਧਾਨ ਅਤੇ ਕੁਲਵੰਤ ਸਿੰਘ ਮੁਹੱਲਾ ਚੰਡੀਗੜ੍ਹ ਨੂੰ ਬਲਾਕ ਖਡੂਰ ਸਾਹਿਬ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਸਤਵੰਤ ਸਿੰਘ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਲੁਧਿਆਣਾ ਸੁਖਵਿੰਦਰ ਸਿੰਘ, ਕਰਨਲ ਮੁਖਤਿਆਰ ਸਿੰਘ ਘੁਮਾਣ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਿਰਮਲ ਸਿੰਘ ਤਲਵੰਡੀ, ਪੰਜਾਬ ਦੇ ਜਨਰਲ ਸਕੱਤਰ ਨਵੀਨ ਕੌਸ਼ਿਕ ਅਤੇ ਯੂਥ ਆਗੂ ਹਰਪ੍ਰੀਤ ਸਿੰਘ ਦਾ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮੰਚ ਸੰਚਾਲਨ ਦੀ ਸੇਵਾ ਸਿੱਕੀ ਦੇ ਪੀ.ਏ. ਰਣਜੀਤ ਸਿੰਘ ਪੁਆਰ ਵੱਲੋਂ ਬਾਖ਼ੂਬੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸੱਚੇ ਸਾਥੀ ਐਨ.ਜੀ.ਓ. ਵਲੋਂ ਸਫ਼ਾਈ ਅਭਿਆਨ ਚਲਾਇਆ ਅਗਲੀ ਖ਼ਬਰ ਕਿਸਾਨ ਆਗੂ ਬਲਜੀਤ ਸਿੰਘ ਪੰਡੋਰੀ ਸਿੱਧਵਾਂ ਅਕਾਲ ਚਲਾਣਾ ਕਰ ਗਏ
Ad Position 24