20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਖੇਮਕਰਨ ’ਚ ਦੁਸਹਿਰਾ ਧੂਮਧਾਮ ਨਾਲ ਮਨਾਇਆ

ਖੇਮਕਰਨ, 20 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਖੇਮਕਰਨ ਸ਼ਹਿਰ ਵਿਚ ਸ੍ਰੀ ਰਾਮ ਲੀਲ੍ਹਾ ਕਲੱਬ ਵਲੋਂ ਬੜੀ ਧੂਮਧਾਮ ਨਾਲ ਸਥਾਨਕ ਸਕੂਲ ਦੀ ਗਰਾਊਂਡ ਵਿਚ ਮਨਾਇਆ ਗਿਆ। ਇਸ ਸੰਬੰਧ ’ਚ ਪਹਿਲਾਂ ਕਲੱਬ ਦੇ ਕਲਾਕਾਰਾਂ ਵਲੋਂ ਰਾਮ ਲੀਲ੍ਹਾ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ।

Ad Position 21
No active advertisement
ਜੁਡੀਸ਼ੀਅਲ ਕੋਰਟ ਕੰਪਲੈਕਸ ਖਡੂਰ ਸਾਹਿਬ ਵਿਖੇ ਸੱਚੇ ਸਾਥੀ ਐਨ.ਜੀ.ਓ. ਵਲੋਂ ਚਲਾਏ ਗਏ ਸਫਾਈ ਅਭਿਆਨ ਦਾ ਦ੍ਰਿਸ਼। ਤਸਵੀਰ–ਕੁਲਾਰ 21-10-2026
ਖੇਮਕਰਨ, 20 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਖੇਮਕਰਨ ਸ਼ਹਿਰ ਵਿਚ ਸ੍ਰੀ ਰਾਮ ਲੀਲ੍ਹਾ ਕਲੱਬ ਵਲੋਂ ਬੜੀ ਧੂਮਧਾਮ ਨਾਲ ਸਥਾਨਕ ਸਕੂਲ ਦੀ ਗਰਾਊਂਡ ਵਿਚ ਮਨਾਇਆ ਗਿਆ। ਇਸ ਸੰਬੰਧ ’ਚ ਪਹਿਲਾਂ ਕਲੱਬ ਦੇ ਕਲਾਕਾਰਾਂ ਵਲੋਂ ਰਾਮ ਲੀਲ੍ਹਾ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ । ਦੁਸਹਿਰੇ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਉਚੇਚੇ ਤੌਰ ’ਤੇ ਸ਼ਾਮਿਲ ਹੋਏ ।ਉਨ੍ਹਾਂ ਸਮੂਹ ਸ਼ਹਿਰ ਤੇ ਇਲਾਕੇ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿਤੀ । ਉਨ੍ਹਾਂ ਕਲੱਬ ਨੂੰ 51 ਹਜਾਰ ਰੁਪਏ ਨਗਦ ਸਹਾਇਤਾ ਰਾਸ਼ੀ ਭੇਟ ਕੀਤੀ । ਕਲੱਬ ਵਲੋਂ ਹਲਕਾ ਵਿਧਾਇਕ ਤੋਂ ਇਲਾਵਾ ਹੋਰ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਹੋਇਆਂ ਸਨਮਾਨਿਤ ਕੀਤਾ। ਇਸ ਉਪਰੰਤ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਗਿਆ। ਇਸ ਮੌਕੇ ਚੇਅ. ਗੁਰਦੇਵ ਸਿੰਘ ਲਾਖਣਾ, ਚੇਅ. ਬਲਜੀਤ ਸਿੰਘ ਖਹਿਰਾ, ਨਗਰ ਪੰਚਾਇਤ ਖੇਮਕਰਨ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਗੁਲਾਟੀ, ਆੜ੍ਹਤੀ ਹਰਭਜਨ ਸਿੰਘ ਸੰਧੂ, ਮਨਜੀਤ ਸਿੰਘ ਯੂ..ਕੇ, ਸਰਪੰਚ ਪ੍ਰਗਟ ਸਿੰਘ ਮਹਿੰਦੀਪੁਰ, ਸਰਪੰਚ ਹਰਚਰਨ ਸਿੰਘ, ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਸੁਖਦੇਵ ਸਿੰਘ, ਜਸਪ੍ਰੀਤ ਸਿੰਘ ਕੌਸਲਰ, ਸਰਪੰਚ ਹਰਪਾਲ ਸਿੰਘ ਕਲਸ, ਸਰਪੰਚ ਦਿਲਬਾਗ ਸਿੰਘ, ਸੁਖਚੈਨ ਸਿੰਘ ਹਾਂਡਾ, ਬੱਬੂ ਕੌਸਲਰ, ਸੋਨੂੰ ਕਪੂਰ,ਰਕੇਸ਼ ਮਰਵਾਹਾ, ਕਾਂਗਰਸੀ ਆਗੂ ਗੁਰਬੀਰ ਸਿੰਘ ਖੇੜਾ, ਵਰਿਆਮ ਸਿੰਘ ਚੱਠੂ, ਵਿਕਾਸ ਵਿੱਜ, ਚਾਨਣ ਸਿੰਘ, ਹਰਪਾਲ ਸਿੰਘ ਭੁੱਲਰ, ਕੱਲਬ ਪ੍ਰਧਾਨ ਸੰਦੀਪ ਮਹਿਤਾ, ਜਨਕ ਰਾਜ ਮਹਿਤਾ, ਵਿਜੇ ਗੁਲਾਟੀ, ਰਾਮ ਭੰਡਾਰੀ, ਅਸ਼ਵਨੀ ਸ਼ਰਮਾ, ਬੇਅੰਤ ਸਿੰਘ ਸਾਬਕਾ ਸਰਪੰਚ, ਪਵਨ ਕੁਮਾਰ ਵੇਦੀ, ਡੀ.ਐਸ.ਪੀ. ਭਿੱਖੀਵਿੰਡ ਅਤੁੱਲ ਸੌਨੀ, ਕੰਵਲਜੀਤ ਰਾਏ, ਬਾਜ ਸਿੰਘ ਸੰਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ 2029 ਤੱਕ ਦੀ ਉਡੀਕ ਕਿਉਂ? 1997 ਤੋਂ ਹੁਣ ਤੱਕ ਦੇ ਸਾਰੇ ਡਰੱਗ ਮਾਮਲਿਆਂ ਦੀ ਸੀ.ਬੀ.ਆ... ਅਗਲੀ ਖ਼ਬਰ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਸੱਚੇ ਸਾਥੀ ਐਨ.ਜੀ.ਓ. ਵਲੋਂ ਸਫ਼ਾਈ ਅਭਿਆਨ ਚਲਾਇਆ
Ad Position 24