ਦਾਣਾ ਮੰਡੀ ਖਡੂਰ ਸਾਹਿਬ ’ਚ ਝੋਨੇ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਅੱਗੇ ਦਿੱਤਾ ਧਰਨਾ
ਖਡੂਰ ਸਾਹਿਬ, 24 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)– ਪਿਛਲੇ ਕੁਝ ਦਿਨਾਂ ਤੋਂ ਦਾਣਾ ਮੰਡੀ ਖਡੂਰ ਸਾਹਿਬ ਵਿਚ ਆਪਣੀ ਝੋਨੇ ਦੀ ਖ੍ਰੀਦ ਨਾ ਹੋਣ ਕਰਕੇ ਜਿਥੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਅੱਜ ਉਥੇ ਆੜ੍ਹਤੀਆ ਐਸੋਸੀਏਸ਼ਨ ਦਾਣਾ ਮੰਡੀ ਖਡੂਰ ਸਾਹਿਬ ਅਤੇ ਦਾਣਾ ਮੰਡੀ ਮੀਆਂਵਿੰਡ, ਜਲਾਲਾਬਾਦ ਆਦਿ ਮੰਡੀਆਂ ਦੇ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਦਫਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ 43 ਲੱਖ ਬੋਰੀ ਝੋਨਾ ਖ੍ਰੀਦ ਕਰਨਾ ਅਜੇ ਬਾਕੀ ਹੈ ਪਰ ਅਧਿਕਾਰੀਆਂ ਵਲੋਂ ਖ੍ਰੀਦ ਪੂਰੀ ਹੋਣ ਦਾ ਬਹਾਨਾ ਬਣਾਕੇ ਅੜ੍ਹਤੀਆਂ ਅਤੇ ਕਿਸਾਨਾਂ ਨੂੰ ਜਾਣਬੁਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ।
ਮ
ਮਾਰਕੀਟ ਕਮੇਟੀ ਖਡੂਰ ਸਾਹਿਬ ਅੱਗੇ ਆੜ੍ਹਤੀਆ ਐਸੋਸੀਏਸ਼ਨ ਦਾਣਾ ਮੰਡੀ ਖਡੂਰ ਸਾਹਿਬ, ਜਲਾਲਾਬਾਦ, ਮੀਆਂਵਿੰਡ ਦੇ ਆੜ੍ਹਤੀਏ ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ। ਤਸਵੀਰ–ਕੁਲਾਰ
25-10-2026
ਖਡੂਰ ਸਾਹਿਬ, 24 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)– ਪਿਛਲੇ ਕੁਝ ਦਿਨਾਂ ਤੋਂ ਦਾਣਾ ਮੰਡੀ ਖਡੂਰ ਸਾਹਿਬ ਵਿਚ ਆਪਣੀ ਝੋਨੇ ਦੀ ਖ੍ਰੀਦ ਨਾ ਹੋਣ ਕਰਕੇ ਜਿਥੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਅੱਜ ਉਥੇ ਆੜ੍ਹਤੀਆ ਐਸੋਸੀਏਸ਼ਨ ਦਾਣਾ ਮੰਡੀ ਖਡੂਰ ਸਾਹਿਬ ਅਤੇ ਦਾਣਾ ਮੰਡੀ ਮੀਆਂਵਿੰਡ, ਜਲਾਲਾਬਾਦ ਆਦਿ ਮੰਡੀਆਂ ਦੇ ਆੜ੍ਹਤੀਆਂ ਨੇ ਮਾਰਕੀਟ ਕਮੇਟੀ ਖਡੂਰ ਸਾਹਿਬ ਦੇ ਦਫਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ 43 ਲੱਖ ਬੋਰੀ ਝੋਨਾ ਖ੍ਰੀਦ ਕਰਨਾ ਅਜੇ ਬਾਕੀ ਹੈ ਪਰ ਅਧਿਕਾਰੀਆਂ ਵਲੋਂ ਖ੍ਰੀਦ ਪੂਰੀ ਹੋਣ ਦਾ ਬਹਾਨਾ ਬਣਾਕੇ ਅੜ੍ਹਤੀਆਂ ਅਤੇ ਕਿਸਾਨਾਂ ਨੂੰ ਜਾਣਬੁਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿਹਾ ਕਿ ਜਿੰਨਾ ਚਿਰ ਮੰਡੀਆਂ ਵਿਚੋ ਦਾਣਾ ਦਾਣਾ ਨਾ ਖ੍ਰੀਦਿਆ ਗਿਆ ਅਸੀਂ ਚੁਪ ਨਹੀਂ ਬੈਠਾਗੇਂ। ਇਸ ਮੌਕੇ ਪ੍ਰਿਤਪਾਲ ਸਿੰਘ ਆੜ੍ਹਤੀਏ ਨੇ ਕਿਹਾ ਕਿ ਮਾਰਕਫੈੱਡ, ਵੇਅਰਹਾਊਸ ਤੇ ਪਨਸਪ ਦੇ ਇੰਸਪੈਕਟਰਾਂ ਵਲੋਂ ਸਾਡੀ ਜਿਣਸ ਸਰਕਾਰੀ ਖ੍ਰੀਦ ਵਿਚ ਨਹੀਂ ਪਾਈ ਜਾ ਰਹੀ ਅਤੇ ਅੱਗੋਂ ਕਹਿੰਦੇ ਹਨ ਕਿ ਖ੍ਰੀਦ ਬੰਦ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਡੀਆਂ ਵਿਚੋਂ ਦਾਣਾ ਦਾਣਾ ਖ੍ਰੀਦਣ ਦੇ ਬਿਆਨ ਦੇ ਰਹੇ ਹਨ ਅਤੇ ਦੂਜੇ ਪਾਸੇ ਕਿਸਾਨ ਮੰਡੀਆਂ ਵਿਚ ਰੁਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਖ੍ਰੀਦ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ, ਪ੍ਰਿਤਪਾਲ ਸਿੰਘ ਖਹਿਰਾ, ਪ੍ਰੇਮ ਸਿੰਘ ਮੁਗਲਾਣੀ, ਗੁਰਜੰਟ ਸਿੰਘ ਰਾਮਪੁਰ, ਪੰਜਾਬ ਸਿੰਘ ਖਡੂਰ ਸਾਹਿਬ, ਸਕੱਤਰ ਸਿੰਘ, ਸਤਨਾਮ ਸਿੰਘ ਆਲਮਪੁਰ, ਗੁਰਮੇਜ ਸਿੰਘ, ਨਰਿੰਦਰ ਕੁਮਾਰ, ਸਰਮਾ, ਹੀਰਾ ਸਿੰਘ ਮੁਗਲਾਣੀ, ਦਿਲਾਵਰ ਸਿੰਘ, ਦਸਮੇਸ਼ ਸਿੰਘ, ਰਾਜਮਿੰਦਰ ਸਿੰਘ ਮੀਆਂ ਵਿੰਡ, ਗੁਰਮੀਤ ਸਿੰਘ, ਜਸਵਿੰਦਰ ਸਿੰਘ ਮੀਆਂ ਵਿੰਡ, ਗੁਰਪਾਲ ਸਿੰਘ ਆਦਿ ਹਾਜਰ ਸਨ।