31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਖੰਡ ਮਿੱਲ ਦੀ ਜ਼ਮੀਨ ਹੜੱਪਣ ਖ਼ਿਲਾਫ਼ ਗਰਜਿਆ ਸੰਯੁਕਤ ਕਿਸਾਨ ਮੋਰਚਾ

ਤਰਨ ਤਾਰਨ, 30 ਅਕਤੂਬਰ (ਹਰਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਖੰਡ ਮਿੱਲ ਮੋਰਚੇ ਦੇ ਦਿਨ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੀ ਖੰਡ ਮਿੱਲ ਸੇਰੋਂ ਦੀ ਜ਼ਮੀਨ ਹੜੱਪਣ ਦੀ ਲੋਕ ਵਿਰੋਧੀ ਨੀਤੀ ਖਿਲਾਫ਼ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋ ਕੇ ਰੋਸ ਧਰਨਾ ਦਿੱਤਾ, ਜਿਸ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਮਨਜੀਤ ਸਿੰਘ ਬੱਗੂ, ਹਰਜੀਤ ਸਿੰਘ ਝੀਤੇ, ਗੁਰਚਰਨ ਸਿੰਘ ਸਭਰਾ, ਕੁਲਬੀਰ ਸਿੰਘ ਕਸੇਲ, ਇੰਦਰਜੀਤ ਸਿੰਘ ਮਰਹਾਣਾ, ਪ੍ਰਗਟ ਸਿੰਘ ਮਹਿੰਦੀਪੁਰ ਦੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ.

Ad Position 21
No active advertisement
ਅਜੀਤ ਡੈਸਕ 31-10-2026
ਤਰਨ ਤਾਰਨ, 30 ਅਕਤੂਬਰ (ਹਰਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਖੰਡ ਮਿੱਲ ਮੋਰਚੇ ਦੇ ਦਿਨ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਦੀ ਖੰਡ ਮਿੱਲ ਸੇਰੋਂ ਦੀ ਜ਼ਮੀਨ ਹੜੱਪਣ ਦੀ ਲੋਕ ਵਿਰੋਧੀ ਨੀਤੀ ਖਿਲਾਫ਼ ਸੈਂਕੜਿਆਂ ਦੀ ਗਿਣਤੀ ਵਿਚ ਇਕੱਤਰ ਹੋ ਕੇ ਰੋਸ ਧਰਨਾ ਦਿੱਤਾ, ਜਿਸ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਮਨਜੀਤ ਸਿੰਘ ਬੱਗੂ, ਹਰਜੀਤ ਸਿੰਘ ਝੀਤੇ, ਗੁਰਚਰਨ ਸਿੰਘ ਸਭਰਾ, ਕੁਲਬੀਰ ਸਿੰਘ ਕਸੇਲ, ਇੰਦਰਜੀਤ ਸਿੰਘ ਮਰਹਾਣਾ, ਪ੍ਰਗਟ ਸਿੰਘ ਮਹਿੰਦੀਪੁਰ ਦੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਸਤਨਾਮ ਸਿੰਘ ਅਜਨਾਲਾ, ਹਰਜਿੰਦਰ ਸਿੰਘ ਟਾਂਡਾ, ਲਖਬੀਰ ਸਿੰਘ ਨਿਜ਼ਾਮਪੁਰਾ, ਰਤਨ ਸਿੰਘ ਰੰਧਾਵਾ, ਤਰਸੇਮ ਸਿੰਘ ਲੁਹਾਰ ਤੋਂ ਇਲਾਵਾ ਨਛੱਤਰ ਸਿੰਘ ਪੰਨੂੰ, ਦਲਜੀਤ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਤਨ ਸਿੰਘ ਢੰਡ, ਪ੍ਰਗਟ ਸਿੰਘ ਮਹਿੰਦੀਪੁਰ, ਇੰਦਰਜੀਤ ਸਿੰਘ ਮਰਹਾਣਾ ਆਦਿ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖੰਡ ਮਿੱਲ ਮਸਲੇ ਪ੍ਰਤੀ ਧਾਰਨ ਕੀਤੇ ਹੈਂਕੜ ਭਰੇ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਜ਼ਮੀਨ ਦੀ ਤਬਦੀਲ ਕੀਤੀ ਮਾਲਕੀ ਨੂੰ ਰੱਦ ਕਰਕੇ ਸਾਰੀ ਜ਼ਮੀਨ ਮੁੜ ਖੰਡ ਮਿੱਲ ਦੇ ਨਾਂਅ ’ਤੇ ਵਾਪਸ ਕਰੇ, ਕਿਉਂਕਿ ਕਿਸਾਨਾਂ ਦੇ 60 ਫੀਸਦੀ ਸ਼ੇਅਰਾਂ ਨਾਲ ਬਣੀ ਖੰਡ ਮਿੱਲ ਮਾਨ ਸਰਕਾਰ ਨੂੰ ਕੀਤੇ ਵਾਅਦੇ ਮੁਤਾਬਿਕ ਮੁੜ ਚਾਲੂ ਕਰਨੀ ਚਾਹੀਦੀ ਹੈ । ਆਗੂਆਂ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਥਾਨਕ ਜਿਲ੍ਹਾ ਪ੍ਰਸ਼ਾਸਨ ਪਿਛਲੇ ਲੰਬੇ ਸਮੇਂ ਤੋਂ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ, ਜਿਸ ਨੂੰ ਜਗਾਉਣ ਲਈ ਮਜ਼ਬੂਰਨ ਸੰਯੁਕਤ ਕਿਸਾਨ ਮੋਰਚੇ ਨੂੰ ਰੋਸ ਧਰਨਾ ਲਗਾਉਣਾ ਪਿਆ। ਆਗੂਆਂ ਨੇ ਕਿਹਾ ਕਿ ਖੰਡ ਮਿੱਲ ਦੀ ਹੋਂਦ ਬਚਾਉਣ ਲਈ ਲੱਗਾ ਪੱਕਾ ਮੋਰਚਾ ਛੇਵੇਂ ਮਹੀਨੇ ਵਿਚ ਦਾਖਲ ਹੋ ਗਿਆ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਦਾ ਵਤੀਰਾ ਬੇਹੱਦ ਰੁੱਖਾ ਅਤੇ ਗੈਰ ਸੰਜੀਦਾ ਚੱਲ ਰਿਹਾ ਹੈ, ਜਿਸ ਨੇ ਕਦੇ ਵੀ ਸੰਘਰਸ਼ ਕਰ ਰਹੇ ਕਿਸਾਨਾਂ ਦੀ ਸਾਰ ਲੈਣ ਨੂੰ ਜ਼ਰੂਰੀ ਨਹੀਂ ਸਮਝਿਆ। ਵੱਡੀ ਗਿਣਤੀ ਵਿਚ ਇਕੱਤਰ ਹੋਏ ਧਰਨਾਕਾਰੀ ਕਿਸਾਨਾਂ ਨੇ ਬਾਅਦ ਦੁਪਿਹਰ ਮਜ਼ਬੂਰ ਹੋ ਕੇ ਨੈਸ਼ਨਲ ਹਾਈਵੇ 54 ’ਤੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਸਾਹਮਣੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਮਿ੍ਤਸਰ ਤੋਂ ਬਠਿੰਡਾ ਜਾਣ ਵਾਲੀ ਸੜਕ ਦੀ ਇਕ ਪਾਸੇ ’ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਨੀ ਚਾਲੂ ਕਰ ਦਿੱਤੀ। ਤਦ ਜਾ ਕੇ ਹਰਕਤ ਵਿਚ ਆਏ ਪ੍ਰਸ਼ਾਸਨ ਦੀ ਤਰਫ਼ੋਂ ਵਧੀਕ ਡਿਪਟੀ ਕਮਿਸ਼ਨਰ ਦੇ ਦਸਤਖਤਾਂ ਹੇਠ ਲਿਖਿਆ ਪੱਤਰ ਜਾਮ ਵਾਲੀ ਜਗ੍ਹਾ ’ਤੇ ਹਾਜ਼ਰ ਹੋ ਕੇ ਨਾਇਬ ਤਹਿਸੀਲਦਾਰ ਨੇ ਖੰਡ ਮਿੱਲ ਮਸਲੇ ਤੇ ਪੰਜਾਬ ਸਰਕਾਰ ਨਾਲ ਇਕ ਹਫਤੇ ਤੱਕ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਰੋਹ ਵਿਚ ਆਏ ਕਿਸਾਨਾਂ ਨੂੰ ਸ਼ਾਂਤ ਕੀਤਾ। ਇਸ ਮੌਕੇ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਅਤੇ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਮਾਨ ਸਰਕਾਰ ਨੂੰ ਸਿਰੇ ਦੀ ਝੂਠੀ ਅਤੇ ਵਾਅਦੇ ਕਰਕੇ ਮੁੱਕਰਨ ਵਾਲੀ ਸਰਕਾਰ ਦੇ ਗੰਭੀਰ ਦੋਸ਼ ਲਗਾਏ। ਇਸ ਮੌਕੇ ਡਾ. ਗੁਰਮੇਜ ਸਿੰਘ ਤਿੰਮੋਵਾਲ, ਦਲਬੀਰ ਸਿੰਘ ਬੇਦਾਦਪੁਰ, ਮਹਾਂਵੀਰ ਸਿੰਘ ਗਿੱਲ, ਮੇਹਰ ਸਿੰਘ ਸਖੀਰਾ, ਚਮਨ ਲਾਲ ਦਰਾਜਕੇ, ਗੁਰਦਿਆਲ ਸਿੰਘ ਖਡੂਰ ਸਾਹਿਬ, ਹਰਜੀਤ ਸਿੰਘ ਕਲਾਨੌਰ, ਔਰਤ ਮੁਕਤੀ ਮੋਰਚਾ ਦੀ ਆਗੂ ਨਰਿੰਦਰ ਕੌਰ, ਮੁਖਤਾਰ ਸਿੰਘ ਮੱਲਾ, ਦਵਿੰਦਰ ਸੋਹਲ, ਸੁਖਚੈਨ ਸਿੰਘ ਸਰਹਾਲੀ, ਕਾਰਜ ਸਿੰਘ ਕੈਰੋਂ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਜੇਕਰ ਹਫਤੇ ਤਕ ਮੀਟਿੰਗ ਕਰਵਾਉਣ ਤੋਂ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਦਿਨਾਂ ਵਿਚ ਇਸ ਤੋਂ ਵੀ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਐੱਸ. ਐੱਸ .ਪੀ. ਸੁਰਿੰਦਰ ਲਾਂਬਾ ਵਲੋਂ ਰਾਤ ਸਮੇਂ ਤਰਨ ਤਾਰਨ ਸ਼ਹਿਰ ’ਚ ਪੁਲਿਸ ਨਾਕਿਆਂ ਦੀ ਚੈਕਿੰਗ ਅਗਲੀ ਖ਼ਬਰ ਨੌਜਵਾਨ ਦੀ ਲਾਸ਼ ਬੋਹੜ ਦੇ ਰੁੱਖ ’ਤੇ ਲਟਕਦੀ ਹੋਈ ਮਿਲੀ
Ad Position 24