ਨੌਜਵਾਨ ਦੀ ਲਾਸ਼ ਬੋਹੜ ਦੇ ਰੁੱਖ ’ਤੇ ਲਟਕਦੀ ਹੋਈ ਮਿਲੀ
ਨੌਸ਼ਹਿਰਾ ਪਨੂੰਆ, 30 ਅਕਤੂਬਰ (ਦੀਪਕ ਮੈਣੀ)-ਸਥਾਨਕ ਪਿੰਡ ਦੀ ਨਜ਼ਦੀਕ ਪੈਦੇਂ ਪਿੰਡ ਚੌਧਰੀਵਾਲਾ ਥਾਣਾ ਸਰਹਾਲੀ ਕਲਾਂ ਤਰਨ ਤਾਰਨ ਦੇ ਸ਼ਮਸ਼ਾਨਘਾਟ ਵਿਚ ਸਥਿਤੀ ਬੋਹੜ ਦੇ ਰੁੱਖ ’ਤੇ ਇਕ ਨੌਜਵਾਨ ਦੀ ਲਾਸ਼ ਲਟਕਦੀ ਹੋਈ ਮਿਲਣ ਦਾ ਸਮਾਚਾਰ ਮਿਲਿਆ। ਮੌਕੇ ’ਤੇ ਮਿਲੀ ਜਾਣਕਾਰੀ ਅੁਨਸਾਰ ਮ੍ਰਿਤਕ ਦੀ ਪਛਾਣ ਸਖਰਾਜ ਸਿੰਘ (23 ਸਾਲ) ਪੁੱਤਰ ਗੁਰਪ੍ਰਕਾਸ਼ ਸਿੰਘ ਵਜੋਂ ਹੋਈ।
ਮ
ਮਿ੍ਤਕ ਸੁਖਰਾਜ ਸਿੰਘ
31-10-2026
ਨੌਸ਼ਹਿਰਾ ਪਨੂੰਆ, 30 ਅਕਤੂਬਰ (ਦੀਪਕ ਮੈਣੀ)-ਸਥਾਨਕ ਪਿੰਡ ਦੀ ਨਜ਼ਦੀਕ ਪੈਦੇਂ ਪਿੰਡ ਚੌਧਰੀਵਾਲਾ ਥਾਣਾ ਸਰਹਾਲੀ ਕਲਾਂ ਤਰਨ ਤਾਰਨ ਦੇ ਸ਼ਮਸ਼ਾਨਘਾਟ ਵਿਚ ਸਥਿਤੀ ਬੋਹੜ ਦੇ ਰੁੱਖ ’ਤੇ ਇਕ ਨੌਜਵਾਨ ਦੀ ਲਾਸ਼ ਲਟਕਦੀ ਹੋਈ ਮਿਲਣ ਦਾ ਸਮਾਚਾਰ ਮਿਲਿਆ। ਮੌਕੇ ’ਤੇ ਮਿਲੀ ਜਾਣਕਾਰੀ ਅੁਨਸਾਰ ਮ੍ਰਿਤਕ ਦੀ ਪਛਾਣ ਸਖਰਾਜ ਸਿੰਘ (23 ਸਾਲ) ਪੁੱਤਰ ਗੁਰਪ੍ਰਕਾਸ਼ ਸਿੰਘ ਵਜੋਂ ਹੋਈ। ਮ੍ਰਿਤਕ ਸੁਖਰਾਜ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੱਲ੍ਹ ਰਾਤ 9.30 ਵਜੇ ਸੁਖਰਾਜ ਸਿੰਘ ਘਰੋਂ ਬਾਹਰ ਨੂੰ ਆਇਆ ਲੇਕਿਨ ਵਾਪਸ ਘਰ ਨਹੀਂ ਆਇਆ। ਅੱਜ ਸਵੇਰੇ ਉਸ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਸਨ ਅਤੇ ਅਪਣੀ ਲਿਖਤੀ ਕਾਰਵਾਈ ਕਰ ਰਹੇ ਸਨ। ਮ੍ਰਿਤਕ ਸੁਖਰਾਜ ਸਿੰਘ ਦੇ ਪਿਤਾ ਨੇ ਕਿਹਾ ਕਿ ਉਸਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ, ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਦੂਸਰੇ ਪਾਸੇ ਪੁਲਿਸ ਵਲੋ ਬਾਰੀਕੀ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।