02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਵਾਰਡ ਨੰਬਰ 15 ’ਚ ਮਾਤਾ ਰਾਣੀ ਦਾ ਜਾਗਰਣ ਕਰਵਾਇਆ

ਤਰਨ ਤਾਰਨ, 2 ਨਵੰਬਰ (ਇਕਬਾਲ ਸਿੰਘ ਸੋਢੀ) -ਵਾਰਡ ਨੰਬਰ 15 ਮੁਰਾਦਪੁਰਾ ਵਿਖੇ ਮਾਤਾ ਰਾਣੀ ਜੀ ਦਾ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾਪੂਰਵਕ ਕੌਂਸਲਰ ਗਗਨਦੀਪ ਕੌਰ ਵਲੋਂ ਕਰਵਾਇਆ ਗਿਆ। ਜਾਗਰਣ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵਲੋਂ ਮਾਤਾ ਰਾਣੀ ਜੀ ਦੀਆਂ ਸ਼ੁੰਦਰ ਸ਼ੁੰਦਰ ਭੇਂਟਾਂ ਗੁਣਗਾਨ ਕਰਕੇ ਹੋਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਤਰਨ ਤਾਰਨ, 2 ਨਵੰਬਰ (ਇਕਬਾਲ ਸਿੰਘ ਸੋਢੀ) -ਵਾਰਡ ਨੰਬਰ 15 ਮੁਰਾਦਪੁਰਾ ਵਿਖੇ ਮਾਤਾ ਰਾਣੀ ਜੀ ਦਾ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾਪੂਰਵਕ ਕੌਂਸਲਰ ਗਗਨਦੀਪ ਕੌਰ ਵਲੋਂ ਕਰਵਾਇਆ ਗਿਆ। ਜਾਗਰਣ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਵਲੋਂ ਮਾਤਾ ਰਾਣੀ ਜੀ ਦੀਆਂ ਸ਼ੁੰਦਰ ਸ਼ੁੰਦਰ ਭੇਂਟਾਂ ਗੁਣਗਾਨ ਕਰਕੇ ਹੋਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਜਾਗਰਣ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਰੁਪਿੰਦਰ ਕੌਰ ਸੰਧੂ, ਕੌਂਸਲਰ ਸਰਬਜੀਤ ਸਿੰਘ ਲਾਲੀ ਵਸੀਕਾ, ਕਮਲੇਸ਼ ਚੌਧਰੀ, ਸਰਬਜੀਤ ਸਿੰਘ ਸਾਬਾ ਤੋਂ ਇਲਾਵ ਹੋਰ ਸਖਸ਼ੀਅਤਾਂ ਪੁੱਜੀਆਂ, ਜਿਨ੍ਹਾਂ ਨੂੰ ਕੌਂਸਲਰ ਗਗਨਦੀਪ ਕੌਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੁਪਿੰਦਰ ਕੌਰ ਸੰਧੂ ਨੇ ਕਿਹਾ ਕਿ ਸਾਨੂੰ ਸਾਰੇ ਤਿਓਹਾਰ ਮਿਲ ਜੁਲ ਕੇ ਮਨਾਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਸਾਡੀ ਭਾਈਚਾਰਕ ਸਾਂਝ ਵੱਧਦੀ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਆਈ ਹੋਈ ਸੰਗਤ ਲਈ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਅਤਿਅੰਤ ਖ਼ਰਾਬ ਪਰ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ - ਮੇਘ ਸਿੰਘ ਅਗਲੀ ਖ਼ਬਰ ਕਿਸਾਨੀ ਸਮੱਸਿਆਵਾਂ ਸਮੇਤ ਭਖਦੇ ਮਸਲਿਆਂ ਬਾਰੇ ਕੀਤੀ ਬੈਠਕ
Ad Position 24