ਆੜ੍ਹਤੀ ਐਸੋਸੀਏਸ਼ਨ ਦੀ ਡੀ.ਐੱਫ.ਐੱਸ.ਸੀ. ਨੂੰ ਅਪੀਲ, ਖਰੀਦੀ ਫ਼ਸਲ ਦੀ ਲਿਫਟਿੰਗ ਕਰਵਾਈ ਜਾਵੇ, ਬਾਰਦਾਨੇ ਦੀ ਘਾਟ ਦੂਰ ਹੋਵੇ
ਚੋਹਲਾ ਸਾਹਿਬ ਦਾਣਾ ਮੰਡੀ ਦੇ ਸਮੂਹ ਆੜ੍ਹਤੀਆਂ ਵੱਲੋਂ ਡੀ. ਐੱਫ.
ਚੋਹਲਾ ਸਾਹਿਬ ਦਾਣਾ ਮੰਡੀ ਦੇ ਸਮੂਹ ਆੜ੍ਹਤੀਆਂ ਵੱਲੋਂ ਡੀ.ਐੱਫ.ਐੱਸ.ਸੀ. ਤਰਨ ਤਾਰਨ ਨੂੰ ਲਿਖਤੀ ਤੌਰ ਤੇ ਮੰਗ ਕੀਤੀ ਗਈ ਹੈ ਕਿ ਮੰਡੀ ਵਿਚ ਖਰੀਦੀ ਗਈ ਝੋਨੇ ਦੀ ਫ਼ਸਲ ਦੀ ਤੁਰੰਤ ਲਿਫਟਿੰਗ ਕਰਵਾਈ ਜਾਵੇ। ਪੱਤਰ ਅਨੁਸਾਰ ਪਨਗ੍ਰੇਨ ਵਲੋਂ ਖਰੀਦੀਆਂ ਗਈਆਂ 4,26,736 ਬੋਰੀਆਂ ਵਿਚੋਂ 2,77,700 ਬੋਰੀਆਂ ਦੀ ਲਿਫਟਿੰਗ ਹੋ ਚੁੱਕੀ ਹੈ, ਜਦਕਿ ਕਰੀਬ 1,49,000 ਬੋਰੀਆਂ ਅਜੇ ਮੰਡੀ ਵਿਚ ਪਈਆਂ ਹਨ। ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿਚ ਆਰ.ਓ. ਦੀ ਤਾਇਨਾਤੀ ਨਾ ਹੋਣ ਕਾਰਨ ਬੀ-ਕਲਾਸ ਬਾਰਦਾਨੇ ਦੀ ਘਾਟ ਹੈ ਅਤੇ ਪਿਛਲੇ ਪੰਜ ਦਿਨਾਂ ਤੋਂ ਲਿਫਟਿੰਗ ਵੀ ਬਹੁਤ ਘੱਟ ਹੋ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਖਰੀਦੀ ਗਈ ਫ਼ਸਲ ਦੀ ਸਮੇਂ ਸਿਰ ਚੁਕਾਈ ਨਾ ਕਰਵਾਈ ਗਈ ਅਤੇ ਮੌਸਮ ਦੀ ਖ਼ਰਾਬੀ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਸੰਬੰਧਿਤ ਖਰੀਦ ਏਜੰਸੀਆਂ ਦੀ ਹੋਵੇਗੀ। ਐਸੋਸੀਏਸ਼ਨ ਨੇ ਮੰਡੀ ਵਿਚ ਆਰ.ਓ. ਦੀ ਤਾਇਨਾਤੀ, ਬਾਰਦਾਨੇ ਦੀ ਸਪਲਾਈ ਅਤੇ ਲਿਫਟਿੰਗ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ।