03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਸਰਕਾਰੀ ਆਈ.ਟੀ.ਆਈ. ਮੰਨਣ ਅਤੇ ਸਰਹਾਲੀ ਵਿਖੇ ਸੈਮੀਨਾਰ

ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਅਤੇ ਉੱਨਤ ਹੁਨਰ ਸਿਖਲਾਈ ਬਾਰੇ ਜਾਗਰੂਕ ਕਰਨ ਲਈ ਭਾਰਤ ਸਰਕਾਰ ਵਲੋਂ ਆਰੰਭੀ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਸਰਕਾਰੀ ਈ. ਟੀ.

Ad Position 21
No active advertisement
ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਲਗਾਏ ਸੈਮੀਨਾਰ ਦੇ ਦ੍ਰਿਸ਼। 04-11-2026
ਤਰਨ ਤਾਰਨ, 3 ਨਵੰਬਰ (ਹਰਿੰਦਰ ਸਿੰਘ)-ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨ ਅਤੇ ਉੱਨਤ ਹੁਨਰ ਸਿਖਲਾਈ ਬਾਰੇ ਜਾਗਰੂਕ ਕਰਨ ਲਈ ਭਾਰਤ ਸਰਕਾਰ ਵਲੋਂ ਆਰੰਭੀ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਅਧੀਨ ਸਰਕਾਰੀ ਈ.ਟੀ.ਆਈ. ਮੰਨਣ ਅਤੇ ਸਰਕਾਰੀ ਆਈ.ਟੀ.ਆਈ ਸਰਹਾਲੀ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੇਸ਼ ਦੀਆਂ ਨਾਮਵਰ ਕੰਪਨੀਆਂ ਵਿਚ ਇੰਟਰਨਸ਼ਿਪ ਪ੍ਰਾਪਤ ਕਰਨ ਅਤੇ ਆਪਣੇ ਕਿੱਤਾ ਮੁਖੀ ਹੁਨਰ ਨੂੰ ਨਿਖਾਰਨ ਬਾਰੇ ਜਾਣਕਾਰੀ ਦੇਣਾ ਸੀ। ਇਸ ਮੌਕੇ ਨੌਜਵਾਨਾਂ ਨੂੰ ਇਸ ਇੰਟਰਨਸ਼ਿਪ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਵੈਬਸਾਈਟ ਬਾਰੇ ਦੱਸਿਆ ਗਿਆ, ਜਿਸ ਉੱਪਰ ਵਿਦਿਆਰਥੀ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਸਕੀਮ ਅਧੀਨ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ 6 ਤੋਂ 9 ਮਹੀਨੇ ਦੇ ਇੰਟਰਨਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਇਹ ਸਕੀਮ ਉਨ੍ਹਾਂ ਭਾਰਤੀ ਨਾਗਰਿਕਾਂ ਲਈ ਹੈ ਜੋ ਫੁਲ-ਟਾਈਮ ਨੌਕਰੀ ਨਹੀਂ ਕਰਦੇ ਜਾਂ ਰੈਗੂਲਰ ਪੜ੍ਹਾਈ ਨਹੀਂ ਕਰ ਰਹੇ ਹਨ। ਇਹ ਵੀ ਦੱਸਿਆ ਗਿਆ ਹੈ ਕਿ ਜੋ ਵਿਦਿਆਰਥੀ ਆਨਲਾਈਨ ਜਾਂ ਡਿਸਟੈਂਸ ਸਟੱਡੀ ਕਰ ਰਹੇ ਹਨ, ਉਹ ਵੀ ਇਸ ਸਕੀਮ ਲਈ ਅਪਲਾਈ ਕਰ ਸਕਦੇ ਹਨ। ਇਸ ਵਾਸਤੇ ਅਪਲਾਈ ਕਰਨ ਲਈ ਵਿੱਦਿਅਕ ਯੋਗਤਾ ਦਸਵੀਂ, ਬਾਰ੍ਹਵੀਂ, ਆਈ.ਟੀ.ਆਈ ਡਿਪਲੋਮਾ, ਗ੍ਰੈਜੂਏਸ਼ਨ ਕੀਤੀ ਹੋਣੀ ਲਾਜ਼ਮੀ ਹੈ। ਇਸ ਇੰਟਰਨਸ਼ਿਪ ਦੌਰਾਨ 9000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਪਲਾਈ ਕਰਨ ਤੋਂ ਬਾਅਦ ਇਕ ਸਮੇਂ ਗ੍ਰਾਂਟ 6000 ਰੁਪਏ ਵੀ ਦਿੱਤੀ ਜਾਵੇਗੀ। ਸੈਮੀਨਾਰ ਵਿਚ ਪ੍ਰਿੰਸੀਪਲ ਸੁਖਜਿੰਦਰ ਸਿੰਘ ਆਈ.ਟੀ.ਆਈ ਮੰਨਣ, ਗੌਰਵ ਕੁਮਾਰ ਕੈਰੀਅਰ ਕਾਊਂਸਲਰ ਅਤੇ ਮਨਜਿੰਦਰ ਸਿੰਘ ਬੀ.ਐਮ.ਐਮ, ਪੀ.ਐਸ.ਡੀ.ਐਮ. ਵਲੋਂ ਭਾਗ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸਕੂਟਰੀ ਤੇ ਕਾਰ ਦੀ ਟੱਕਰ ’ਚ 1 ਨੌਜਵਾਨ ਦੀ ਮੌਤ ਅਗਲੀ ਖ਼ਬਰ ਕੁਲਦੀਪ ਸਿੰਘ ਸ਼ਾਹ ਢੋਟੀਆਂ ਦਾ ਸੇਜਲ ਅੱਖਾਂ ਤੇ ਪੂਰਨ ਗੁਰ ਮਰਿਆਦਾ ਨਾਲ ਕੀਤਾ ਅੰਤਿਮ ਸੰਸਕਾਰ
Ad Position 24