ਸੰਗਰੂਰ ਰੈਲੀ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ - ਭਲਾਈਪੁਰ
ਮੀਆਂਵਿੰਡ, 4 ਨਵੰਬਰ (ਗੁਰਪ੍ਰਤਾਪ ਸਿੰਘ ਸੰਧੂ)- ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪਾਰਟੀ ਵਲੋਂ ਸੰਗਰੂਰ ਵਿਖੇ ਕਰਵਾਈ ਜਾ ਰਹੀ ਇਨਸਾਫ਼ ਰੈਲੀ ਵਿਚ ਸ਼ਾਮਿਲ ਹੋਣ ਲਈ ਆਪਣੇ ਸਾਥੀਆਂ ਸਮੇਤ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਇਹ ਰੈਲੀ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਮੁੱਢ ਬੰਨ੍ਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਇਸ ਵਾਰ ਸਾਨੂੰ ਸਾਫ਼ ਸੁਖ ਸਹੂਲਤਾਂ ਵਾਲਾ ਅਤੇ ਗੈੰਗਸਟਵਾਦ ਤੋਂ ਰਹਿਤ ਰਾਜ ਮਿਲੇ ਜੋ ਕਾਂਗਰਸ ਪਾਰਟੀ ਹੀ ਦੇ ਸਕਦੀ ਹੈ।
ਸੰਗਰੂਰ ਰੈਲੀ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੁੰਦੇ ਹੋਏ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਰਪਾਲ ਸਿੰਘ ਜਲਾਲਾਬਾਦ, ਪ੍ਰਦੀਪ ਸਿੰਘ ਭਲਾਈਪੁਰ, ਅੰਗਰੇਜ਼ ਸਿੰਘ ਕੀੜੀ ਸ਼ਾਹੀ, ਦਲੇਰ ਸਿੰਘ ਸਰਲੀ ਆਦਿ। ਅਜੀਤ ਤਸਵੀਰ
05-11-2026