05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਈ ਸਾਲਾਂ ਤੋਂ ਸਿਹਤ ਵਿਭਾਗ ਵਿਚ ਆਊਟ ਸੋਰਸ ਦੇ ਕੰਮ ਕਰਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਿਆ

ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)– ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲੰਮੇ ਸਮੇਂ ਤੋਂ ਗ੍ਰੇਟਸ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਅਧੀਨ ਤਾਇਨਾਤ 21 ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਕਰਕੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਰੋਸ ਧਰਨਾ ਲਗਾਇਆ ਗਿਆ। ਆਊਟਸੋਰਸ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਕਰਮਚਾਰੀਆਂ ਵਿਚ ਸਿਕਿਉਰਟੀ ਗਾਰਡ, ਫਾਰਮਾਸਿਸਟ, ਈ.

Ad Position 21
No active advertisement
ਅਜੀਤ ਡੈਸਕ 06-11-2026
ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)– ਸਿਵਲ ਹਸਪਤਾਲ ਤਰਨ ਤਾਰਨ ਵਿਖੇ ਲੰਮੇ ਸਮੇਂ ਤੋਂ ਗ੍ਰੇਟਸ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਅਧੀਨ ਤਾਇਨਾਤ 21 ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਕਰਕੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਰੋਸ ਧਰਨਾ ਲਗਾਇਆ ਗਿਆ। ਆਊਟਸੋਰਸ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਕਰਮਚਾਰੀਆਂ ਵਿਚ ਸਿਕਿਉਰਟੀ ਗਾਰਡ, ਫਾਰਮਾਸਿਸਟ, ਈ.ਸੀ.ਜੀ ਟੈਕਨੀਸ਼ੀਅਨ, ਸਟਾਫ ਨਰਸ, ਡਰਾਈਵਰ, ਓ.ਟੀ ਟੈਕਨੀਸ਼ਨ ਅਤੇ ਵਾਰਡ ਅਟੈਂਡੈਂਟ ਦੇ ਤੌਰ ’ਤੇ ਕੰਮ ਕਰ ਰਹੇ ਕਰਮਚਾਰੀ ਹਨ। ਕਰਮਚਾਰੀਆ ਨੇ ਕਿਹਾ ਕਿ ਅਸੀਂ ਆਪਣਾ ਕੰਮ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਕਰਦੇ ਆ ਪਰ ਅਚਾਨਕ ਸਾਨੂੰ ਕਿਹਾ ਗਿਆ ਕਿ ਤੁਸੀਂ ਬਿਨਾਂ ਮਨਜ਼ੂਰੀ ਪੋਸਟਾਂ ’ਤੇ ਕੰਮ ਕਰ ਰਹੇ ਹੋ, ਜਿਸ ਕਰਕੇ ਤੁਹਾਡੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ, ਇਹ ਧੱਕਾ ਤੇ ਬੇਇਨਸਾਫੀ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ਨਹੀਂ ਤੇ ਮੁਲਾਜ਼ਮ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਧਰਮਿੰਦਰ ਸਿੰਘ, ਗੁਰਮੁਖ ਸਿੰਘ, ਹਰਮੀਤ ਸਿੰਘ, ਸੁਖਬੀਰ ਸਿੰਘ, ਰਜਵੰਤ ਕੌਰ, ਮਨਜਿੰਦਰ ਕੌਰ, ਪ੍ਰਭਜੋਤ ਕੌਰ, ਰਮਨਦੀਪ ਕੌਰ, ਗੁਰਪ੍ਰੀਤ ਕੌਰ,ਸੁਖਵਿੰਦਰ ਸਿੰਘ ਰਣਜੀਤ ਸਿੰਘ ਹਰਜੰਗ ਸਿੰਘ, ਸਾਹਿਲ ,ਸੁਖਦੀਪ ਸਿੰਘ, ਰੁਪਿੰਦਰ ਸਿੰਘ ਜਗਪ੍ਰੀਤ ਸਿੰਘ, ਰਛਪਾਲ ਸਿੰਘ, ਸੰਦੀਪ ਸਿੰਘ, ਜੈ ਪ੍ਰਤਾਪ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਪੰਜਾਬ ਦੇ ਵੋਟਰ ‘ਆਪ’ ਪਾਰਟੀ ਦੇ ਝਾੜੂ ਦਾ ਤੀਲਾ-ਤੀਲਾ ਖਿਲਾਰਨ ਲਈ ਤਿਆਰ – ਔਲਖ, ਲਾਹੌਰੀਆ
Ad Position 24