06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਮੂਹਿਕ ਸ਼ਾਦੀਆਂ ਦੀਆਂ ਤਿਆਰੀਆਂ ਸੰਬੰਧੀ ਸਮੀਖਿਆ ਮੀਟਿੰਗ

ਤਰਨ ਤਾਰਨ, 5 ਨਵੰਬਰ (ਇਕਬਾਲ ਸਿੰਘ ਸੋਢੀ)–ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਵਲੋਂ ਮਿਤੀ 15 ਨਵੰਬਰ 2026 ਐਤਵਾਰ ਨੂੰ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਤਰਨ ਤਾਰਨ ਵਿਖੇ ਕੀਤੀਆਂ ਜਾ ਰਹੀਆਂ ਸਮੂਹਿਕ ਸ਼ਾਦੀਆਂ ਦੀਆਂ ਅੰਤਿਮ ਤਿਆਰੀਆਂ ਦੀ ਸਮੀਖਿਆ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿਚ ਕੌਂਸਲ ਦੇ ਪੈਟਰਨ ਬਲਰਾਜ ਸਿੰਘ ਚਾਵਲਾ ਦੀ ਪਤਨੀ ਮੈਡਮ ਕੰਵਲ ਪ੍ਰਭਾ ਚਾਵਲਾ ਦੀ ਅਚਾਨਕ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੈਂਬਰਾਂ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਮੈਡਮ ਚਾਵਲਾ ਵਲੋਂ ਲੰਬਾ ਸਮਾਂ ਸਿਟੀਜਨ ਕੌਂਸਲ ਵਾਸਤੇ ਕੀਤੇ ਸਮਾਜਿਕ ਕਾਰਜ ਅਤੇ ਅਣਥੱਕ ਮਿਹਨਤ ਨੂੰ ਸਾਰੇ ਮੈਂਬਰਾਂ ਨੇ ਯਾਦ ਕੀਤਾ।

Ad Position 21
No active advertisement
ਅਜੀਤ ਡੈਸਕ 06-11-2026
ਤਰਨ ਤਾਰਨ, 5 ਨਵੰਬਰ (ਇਕਬਾਲ ਸਿੰਘ ਸੋਢੀ)–ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨ ਤਾਰਨ ਵਲੋਂ ਮਿਤੀ 15 ਨਵੰਬਰ 2026 ਐਤਵਾਰ ਨੂੰ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਤਰਨ ਤਾਰਨ ਵਿਖੇ ਕੀਤੀਆਂ ਜਾ ਰਹੀਆਂ ਸਮੂਹਿਕ ਸ਼ਾਦੀਆਂ ਦੀਆਂ ਅੰਤਿਮ ਤਿਆਰੀਆਂ ਦੀ ਸਮੀਖਿਆ ਸਬੰਧੀ ਇਕ ਵਿਸ਼ੇਸ਼ ਮੀਟਿੰਗ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿਚ ਕੌਂਸਲ ਦੇ ਪੈਟਰਨ ਬਲਰਾਜ ਸਿੰਘ ਚਾਵਲਾ ਦੀ ਪਤਨੀ ਮੈਡਮ ਕੰਵਲ ਪ੍ਰਭਾ ਚਾਵਲਾ ਦੀ ਅਚਾਨਕ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੈਂਬਰਾਂ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਮੈਡਮ ਚਾਵਲਾ ਵਲੋਂ ਲੰਬਾ ਸਮਾਂ ਸਿਟੀਜਨ ਕੌਂਸਲ ਵਾਸਤੇ ਕੀਤੇ ਸਮਾਜਿਕ ਕਾਰਜ ਅਤੇ ਅਣਥੱਕ ਮਿਹਨਤ ਨੂੰ ਸਾਰੇ ਮੈਂਬਰਾਂ ਨੇ ਯਾਦ ਕੀਤਾ। ਸਮੂਹਿਕ ਸ਼ਾਦੀਆਂ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ, ਜਨਰਲ ਸਕੱਤਰ ਕੁਲਵਿੰਦਰ ਸਿੰਘ ਲਵਲੀ, ਸਮਾਗਮ ਕਨਵੀਨਰ ਮੁਖਤਿਆਰ ਸਿੰਘ ਸਾਬਕਾ ਸੂਬੇਦਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੁੱਛ ਗਿੱਛ ਕੇਂਦਰ, ਰਿਸੈਪਸ਼ਨ, ਬਰਾਤੀਆਂ ਤੇ ਮੇਲ ਵਾਸਤੇ ਖਾਣੇ ਦਾ ਪ੍ਰਬੰਧ, ਸਾਫ ਸਫਾਈ ਦਾ ਪ੍ਰਬੰਧ, ਆਨੰਦ ਕਾਰਜ ਦੇ ਸੁਚੱਜੇ ਪ੍ਰਬੰਧ, ਰਾਗੀ ਜਥੇ ਦਾ ਪ੍ਰਬੰਧ, ਘਰੇਲੂ ਸਾਮਾਨ ਦੀ ਵੰਡ ਅਤੇ ਹੋਰ ਅਨੇਕਾਂ ਸੇਵਾਵਾਂ ਦੀ ਵੰਡ ਕੀਤੀ ਗਈ। ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਨੇ ਦੱਸਿਆ ਕਿ ਨਾ ਵਿਵਾਹਿਤ ਜੋੜਿਆਂ ਨੂੰ ਡਬਲ ਬੈਡ, ਲੋਹੇ ਦੀ ਅਲਮਾਰੀ, ਮੇਜ ਕੁਰਸੀਆਂ, ਬਰਤਨ, ਬਿਸਤਰਾ, ਕੱਪੜੇ, ਪੱਖਾ ਆਦ ਸਾਮਾਨ ਕੌਂਸਲ ਵਲੋਂ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਸਮਾਗਮ ਵਿਚ ਸਰਬਜੀਤ ਸਿੰਘ ਭੁੱਲਰ ਕੌਂਸਲਰ ਮੁੱਖ ਮਹਿਮਾਨ ਵਜੋਂ ਅਤੇ ਰਾਜਬੀਰ ਸਿੰਘ ਭੁੱਲਰ, ਬੀਬਾ ਕੰਚਨਪ੍ਰੀਤ ਕੌਰ, ਸਤੀਸ਼ ਕੁਮਾਰ ਐਮ.ਡੀ, ਪ੍ਰਿੰਸੀਪਲ ਸੰਦੀਪ ਕੌਰ ਢਿੱਲੋ, ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਹਰਜਿੰਦਰ ਸਿੰਘ ਵਿੱਕੀ ਠਰੂ, ਅਭਿਨੰਦਨ ਗੁਪਤਾ ਚੇਅਰਮੈਨ, ਪ੍ਰਿੰਸੀਪਲ ਰਮਨ ਦੂਆ, ਅੰਜੂ ਵਰਮਾ, ਕਰਮਜੀਤ ਸਿੰਘ ਅਣਖੀ, ਨਵਰੂਪ ਸਿੰਘ ਡਾਲੇਕੇ, ਸੰਦੀਪ ਕੁਮਾਰ ਸੋਨੂ ਦੋਦੇ ਹੋਰ ਅਨੇਕਾਂ ਸ਼ਖਸੀਅਤਾਂ ਜੋੜਿਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਹਨ। ਮੀਟਿੰਗ ਵਿਚ ਡਾਕਟਰ ਸੁਖਦੇਵ ਸਿੰਘ ਲਹੌਕਾ ਪੈਟਰਨ, ਨਰਿੰਦਰ ਸਿੰਘ ਹਰਵਿੰਦਰ ਸਿੰਘ ਦੋਵੇਂ ਸਾਬਕਾ ਬੈਂਕ ਮੈਨੇਜਰ, ਮਾਸਟਰ ਅਮਰਜੀਤ ਸਿੰਘ ਨੈਸ਼ਨਲ ਅਵਾਰਡੀ, ਰੂੜ ਸਿੰਘ, ਜਸਦੀਪ ਸਿੰਘ ਗਾਂਧੀ, ਗੁਰਿੰਦਰਬੀਰ ਸਿੰਘ ਧਾਮੀ, ਸੁਖਦੇਵ ਸਿੰਘ ਸਾਰੇ ਕੋ ਕਨਵੀਨਰ , ਹਰਿੰਦਰ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ, ਹੈਡ ਮਾਸਟਰ ਗੁਰਦਿਆਲ ਸਿੰਘ, ਪ੍ਰਿੰਸੀਪਲ ਮਲਕੀਤ ਸਿੰਘ, ਸੁਰਜੀਤ ਸਿੰਘ ਪਲਾਸੌਰ, ਹਰਜਿੰਦਰ ਸਿੰਘ ਵਾਲੀਆ, ਜਗਜੀਤ ਸਿੰਘ ਬੈਂਕ ਅਫਸਰ, ਜਸਬੀਰ ਸਿੰਘ ਗਾਂਧੀ, ਜੀਤ ਸਿੰਘ ਸਰਾਫ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਲਵਲੀ, ਕਮਲਪ੍ਰੀਤ ਸਿੰਘ, ਚਰਨਜੀਤ ਸਿੰਘ ਗੁਲਾਟੀ, ਕਸ਼ਮੀਰ ਸਿੰਘ ਓ.ਕੇ ਟੇਲਰ, ਪੰਡਿਤ ਜੈਦੀਪ ਭਾਰਗਵ, ਮਨਜਿੰਦਰ ਸਿੰਘ ਘੁੰਮਣ, ਬਲਬੀਰ ਸਿੰਘ ਕਾਹਲੋਂ, ਸੁਖਵੰਤ ਸਿੰਘ ਧਾਮੀ, ਮੁਖਤਾਰ ਸਿੰਘ ਕਨਵੀਨਰ ਆਦਿ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੇਰੋਂ ਦੇ ਨੌਜਵਾਨ ਕਿਰਤੀ ਕਿਸਾਨ ਯੂਨੀਅਨ ’ਚ ਸ਼ਾਮਿਲ ਹੋਏ ਅਗਲੀ ਖ਼ਬਰ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਦੇ ਤਿੰਨ ਵਿਦਿਆਰਥੀਆਂ ਨੇ ਪੰਜਾਬ ਰਾਜ ਸਿਵਲ ਸੇਵਾਵਾਂ ਮੇਨਜ਼ ਪ੍ਰੀਖਿਆ ਪਾਸ ਕੀਤੀ
Ad Position 24