05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ਼ੇਰੋਂ ਦੇ ਨੌਜਵਾਨ ਕਿਰਤੀ ਕਿਸਾਨ ਯੂਨੀਅਨ ’ਚ ਸ਼ਾਮਿਲ ਹੋਏ

ਲੌਂਗੋਵਾਲ, 5 ਨਵੰਬਰ (ਵਿਨੋਦ, ਸ਼ੇਰ ਸਿੰਘ) - ਪਿੰਡ ਸ਼ੇਰੋਂ ਦੇ ਵੱਡੀ ਗਿਣਤੀ ਨੌਜਵਾਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਕਿਰਤੀ ਕਿਸਾਨ ਯੂਨੀਅਨ ’ਚ ਸ਼ਾਮਿਲ ਹੋਏ ਹਨ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਲੌਂਗੋਵਾਲ ਨੇ ਜਿੱਥੇ ਜਥੇਬੰਦੀ ਦੇ ਪ੍ਰੋਗਰਾਮ ਅਤੇ ਨੀਤੀਆਂ ਬਾਰੇ ਦੱਸਿਆ, ਉੱਥੇ ਮੌਜੂਦਾ ਸਮੇਂ ਖੇਤੀ ਉੱਪਰ ਕਾਰਪੋਰੇਟ ਦੇ ਹੱਲੇ ਅਤੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਚੱਲ ਰਹੇ ਸੰਘਰਸ਼ ਬਾਰੇ ਚਾਨਣਾ ਪਾਇਆ।

Ad Position 21
No active advertisement
ਅਜੀਤ ਡੈਸਕ 06-11-2026
ਲੌਂਗੋਵਾਲ, 5 ਨਵੰਬਰ (ਵਿਨੋਦ, ਸ਼ੇਰ ਸਿੰਘ) - ਪਿੰਡ ਸ਼ੇਰੋਂ ਦੇ ਵੱਡੀ ਗਿਣਤੀ ਨੌਜਵਾਨ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਕਿਰਤੀ ਕਿਸਾਨ ਯੂਨੀਅਨ ’ਚ ਸ਼ਾਮਿਲ ਹੋਏ ਹਨ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਲੌਂਗੋਵਾਲ ਨੇ ਜਿੱਥੇ ਜਥੇਬੰਦੀ ਦੇ ਪ੍ਰੋਗਰਾਮ ਅਤੇ ਨੀਤੀਆਂ ਬਾਰੇ ਦੱਸਿਆ, ਉੱਥੇ ਮੌਜੂਦਾ ਸਮੇਂ ਖੇਤੀ ਉੱਪਰ ਕਾਰਪੋਰੇਟ ਦੇ ਹੱਲੇ ਅਤੇ ਪੰਜਾਬ ਵਿੱਚ ਨਸ਼ਿਆਂ ਖਿਲਾਫ ਚੱਲ ਰਹੇ ਸੰਘਰਸ਼ ਬਾਰੇ ਚਾਨਣਾ ਪਾਇਆ। ਨੌਜਵਾਨਾਂ ਨੇ ਕਿਰਤੀ ਕਿਸਾਨ ਯੂਨੀਅਨ ਦੀਆਂ ਨੀਤੀਆਂ ਨਾਲ ਸਹਿਮਤ ਹੁੰਦਿਆਂ ਸਰਬ ਸੰਮਤੀ ਨਾਲ 15 ਮੈਂਬਰੀ ਪਿੰਡ ਇਕਾਈ ਦੀ ਚੋਣ ਕੀਤੀ, ਜਿਸ ਵਿਚ ਗੁਰਦੀਪ ਸਿੰਘ ਮੌੜ ਪ੍ਰਧਾਨ, ਬਾਰੂ ਸਿੰਘ ਮੀਤ ਪ੍ਰਧਾਨ, ਜਰਨੈਲ ਸਿੰਘ ਸਕੱਤਰ, ਸੁਖਚੈਨ ਸਿੰਘ ਪ੍ਰੈਸ ਸਕੱਤਰ, ਸੁਪਿੰਦਰਜੀਤ ਸਿੰਘ ਖਜਾਨਚੀ ਅਤੇ ਜੁਗਰਾਜ ਸਿੰਘ, ਗੁਰਦੀਪ ਸਿੰਘ, ਸਤਿਗੁਰ ਸਿੰਘ, ਧਰਮਵੀਰ ਸਿੰਘ, ਗੁਰਦਿਆਲ ਸਿੰਘ, ਰੋਹੀ ਸਿੰਘ, ਦਰਸ਼ਨ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਾਰਜ਼ਕਾਰੀ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਬਲਾਕ ਲੌਂਗੋਵਾਲ ਦੇ ਸਕੱਤਰ ਸਤਵੰਤ ਸਿੰਘ ਦੁੱਲਟ, ਯੂਥ ਵਿੰਗ ਦੇ ਆਗੂ ਬੇਅੰਤ ਸਿੰਘ ਅਤੇ ਲਖਵਿੰਦਰ ਸਿੰਘ ਚੱਠੇ ਸੇਖਵਾਂ ਅਤੇ ਜ਼ਿਲ੍ਹਾ ਆਗੂ ਗਗਨ ਸਤੀਪੁਰਾ ਅਤੇ ਹਰਦੇਵ ਦੁਲੱਟ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂ । ਕ੍ਰਾਂਤੀਕਾਰੀ ਯੂਨੀਅਨ ਨੇ ਸੰਘਰਸ਼ ਵਿੱਢਣ ਦਾ ਐਲਾਨ ਅਗਲੀ ਖ਼ਬਰ ਸਮੂਹਿਕ ਸ਼ਾਦੀਆਂ ਦੀਆਂ ਤਿਆਰੀਆਂ ਸੰਬੰਧੀ ਸਮੀਖਿਆ ਮੀਟਿੰਗ
Ad Position 24