10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮੂੰਹ ’ਚ ਵਾਰ-ਵਾਰ ਛਾਲੇ ਹੋਣ ’ਤੇ ਲਾਪ੍ਰਵਾਹੀ ਨਾ ਵਰਤੋ - ਡਾ. ਰੰਧਾਵਾ

ਤਰਨ ਤਾਰਨ, 9 ਨਵੰਬਰ (ਪਰਮਜੀਤ ਜੋਸ਼ੀ)— ਵਾਰ-ਵਾਰ ਮੂੰਹ ਵਿਚ ਹੋਣ ਵਾਲੇ ਅਲਸਰ (ਛਾਲਿਆਂ) ਨੂੰ ਓਰਲ ਅਲਸਰ ਜਾਂ ਮਾਊਥ ਅਲਸਰ ਕਹਿੰਦੇ ਹਨ। ਇਹ ਮੂੰਹ ਵਿਚ ਕਿਤੇ ਵੀ ਹੋ ਸਕਦੇ ਹਨ, ਜਿਵੇਂ ਕਿ ਜੀਭ, ਤਾਲੂ, ਬੁੱਲਾਂ ਦੇ ਅੰਦਰ, ਗੱਲਾ ਦੇ ਅੰਦਰਲੇ ਪਾਸੇ, ਮਸੂੜਿਆਂ ਉਪਰ ਆਦਿ।

Ad Position 21
No active advertisement
ਡਾ. ਰਾਜਬਰਿੰਦਰ ਸਿੰਘ ਰੰਧਾਵਾ 10-11-2026
ਤਰਨ ਤਾਰਨ, 9 ਨਵੰਬਰ (ਪਰਮਜੀਤ ਜੋਸ਼ੀ)— ਵਾਰ-ਵਾਰ ਮੂੰਹ ਵਿਚ ਹੋਣ ਵਾਲੇ ਅਲਸਰ (ਛਾਲਿਆਂ) ਨੂੰ ਓਰਲ ਅਲਸਰ ਜਾਂ ਮਾਊਥ ਅਲਸਰ ਕਹਿੰਦੇ ਹਨ। ਇਹ ਮੂੰਹ ਵਿਚ ਕਿਤੇ ਵੀ ਹੋ ਸਕਦੇ ਹਨ, ਜਿਵੇਂ ਕਿ ਜੀਭ, ਤਾਲੂ, ਬੁੱਲਾਂ ਦੇ ਅੰਦਰ, ਗੱਲਾ ਦੇ ਅੰਦਰਲੇ ਪਾਸੇ, ਮਸੂੜਿਆਂ ਉਪਰ ਆਦਿ। ਇਹ ਬਹੁਤ ਦਰਦ ਕਰਦੇ ਹਨ ਅਤੇ ਮਰੀਜ਼ ਨੂੰ ਖਾਣ-ਪੀਣ ਵਿਚ ਵੀ ਦਿੱਕਤ ਕਰਦੇ ਹਨ। ਵਾਰ-ਵਾਰ ਮੂੰਹ ਵਿਚ ਅਲਸਰ ਹੋਣ ਦੇ ਇਸਦਾ ਚੈੱਕਅੱਪ ਜਰੂਰੀ ਹੈ ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਈ.ਐਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੂੰਹ ਵਿਚ ਹੋਣ ਵਾਲੇ ਅਲਸਰ ਕਈ ਕਿਸਮ ਦੇ ਹੁੰਦੇ ਹਨ ਜਿਵੇਂ ਕਿ ਐਪਥਸ ਅਲਸਰ, ਲਿਉਕੋਪਲੇਕੀਆ, ਐਰੀਥਰੋਪਲੇਕੀਆ, ਲਾਈਕਨ ਪਲੇਨਸ, ਉਰਲ ਥਰਸ਼, ਮਾਊਥ ਕੈਂਸਰ ਆਦਿ। ਉਨ੍ਹਾਂ ਦੱਸਿਆ ਕਿ ਅਲਸਰ ਤੋਂ ਬਚਣ ਲਈ ਸਾਨੂੰ ਜਿਆਦਾ ਪਾਣੀ ਪੀਣਾ ਚਾਹੀਦੀ ਹੈ, ਮੂੰਹ ਅਤੇ ਦੰਦਾਂ ਨੂੰ ਬੁਰਸ਼ ਅਤੇ ਚੂਲੀ ਨਾਲ ਸਾਫ਼ ਰੱਖੋਂ, ਮਸਾਲੇਦਾਰ ਭੋਜਨ ਅਤੇ ਜੰਕ ਫੂਡ ਬੰਦ ਕਰੋ, ਸਿਗਰੇਟ ਅਤੇ ਸ਼ਰਾਬ ਦਾ ਸੇਵਨ ਬੰਦ ਕੀਤਾ ਜਾਵੇ। ਅਗਰ ਫਿਰ ਵੀ ਵਾਰ-ਵਾਰ ਅਲਸਰ ਹੁੰਦੇ ਹਨ ਤਾਂ ਇਸ ਪ੍ਰਤੀ ਨੂੰ ਲਾਪ੍ਰਵਾਹੀ ਨਾਲ ਨਾ ਲਿਆ ਜਾਵੇ ਕਿਉਂਕਿ ਬਹੁਤ ਸਾਰੇ ਅਲਸਰ ਮਾਊਸ ਕੈਂਸਰ ਵੀ ਹੋ ਸਕਦੇ ਹਨ ਅਤੇ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਇਨ੍ਹਾਂ ਅਲਸਰਾਂ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਬੀਮਾਰੀ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਢਿੱਲੋਂ ਫੈਬਰੀਕੇਸ਼ਨ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ ਅਗਲੀ ਖ਼ਬਰ ਐੱਸ.ਬੀ.ਐੱਸ. ਪੌਲੀਟੈਕਨਿਕ ਕਾਲਜ ਪੱਟੀ ਵਿਖੇ ਵਿਸ਼ਵਕਰਮਾ ਪੂਜਾ ਸ਼ਰਧਾ ਨਾਲ ਮਨਾਈ
Ad Position 24