08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਤਿਉਹਾਰੀ ਸੀਜ਼ਨ ਨੂੰ ਲੈ ਕੇ ਰੇਲਵੇ ਸਟੇਸ਼ਨ ’ ਤੇ ਯਾਤਰੀਆਂ ਦੀ ਭਾਰੀ ਭੀੜ ਲੱਗੀ

ਅੰਮ੍ਰਿਤਸਰ, 9 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ’ਤੇ ਤਿਉਹਾਰੀ ਸੀਜ਼ਨ ਨੂੰ ਲੈ ਕੇ ਯਾਤਰੀਆਂ ਦੀ ਭਾਰੀ ਭੀੜ੍ਹ ਲੱਗ ਗਈ ਹੈ। ਇਸਦੇ ਨਾਲ ਹੀ ਲੰਬੀ ਦੂਰੀ ਦੀਆਂ ਰੇਲਗੱਡੀਆਂ ’ਚ ਵੇਟਿੰਗ ਲਿਸਟ ਵੱਧਣ ਨਾਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 10-11-2026
ਅੰਮ੍ਰਿਤਸਰ, 9 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਸਟੇਸ਼ਨ ’ਤੇ ਤਿਉਹਾਰੀ ਸੀਜ਼ਨ ਨੂੰ ਲੈ ਕੇ ਯਾਤਰੀਆਂ ਦੀ ਭਾਰੀ ਭੀੜ੍ਹ ਲੱਗ ਗਈ ਹੈ। ਇਸਦੇ ਨਾਲ ਹੀ ਲੰਬੀ ਦੂਰੀ ਦੀਆਂ ਰੇਲਗੱਡੀਆਂ ’ਚ ਵੇਟਿੰਗ ਲਿਸਟ ਵੱਧਣ ਨਾਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਰੇਲਵੇ ਵਲੋਂ ਅੰਮ੍ਰਿਤਸਰ ਤੋਂ ਸਪੈਸ਼ਲ ਰੇਲਗੱਡੀਆਂ ਚਲਾਈਆਂ ਗਈਆਂ ਹਨ, ਲੇਕਿਨ ਇਸਦੇ ਬਾਵਜੂਦ ਯਾਤਰੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਛੱਠ ਪੂਜਾ ਨੂੰ ਲੈ ਕੇ ਯੂ. ਪੀ., ਬਿਹਾਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ’ਚ ਭਾਰੀ ਇਜਾਫਾ ਦੇਖਣ ਨੂੰ ਮਿਲਿਆ ਹੈ। ਯਾਤਰੀਆਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ ’ਤੇ ਇਕ ਆਰਜ਼ੀ ਉਡੀਕ ਘਰ ਵੀ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਰੇਲਵੇ ਨੇ ਅੰਮ੍ਰਿਤਸਰ 5 ਅਤੇ ਛੇਹਰਟਾ ਤੋਂ 1 ਜੋੜੀ ਸਪੈਸ਼ਲ ਰੇਲਗੱਡੀਆਂ ਚਲਾਈਆਂ ਹਨ, ਜਿਨ੍ਹਾਂ ‘ਚ ਅੰਮ੍ਰਿਤਸਰ-ਕਟਿਹਾਰ (05735), ਅੰਮ੍ਰਿਤਸਰ-ਕੋਲਕਾਤਾ (04624), ਅੰਮ੍ਰਿਤਸਰ ਬਰੌਨੀ (04668), ਅੰਮ੍ਰਿਤਸਰ-ਜੈ ਨਗਰ (04652), ਅੰਮ੍ਰਿਤਸਰ-ਛਪਰਾ (04638) ਅਤੇ ਛੇਹਰਟਾ-ਮੁਜ਼ਫਰਪੁਰ (04640) ਸ਼ਾਮਲ ਹਨ। ਹਾਲਾਂਕਿ ਰੇਲਵੇ ਵਲੋਂ 6 ਵਿਸ਼ੇਸ਼ ਰੇਲਗੱਡੀਆਂ ਚਲਾਉਣ ਦੇ ਬਾਵਜੂਦ ਰੇਲਗੱਡੀਆਂ ‘ਚ ਭੀੜ ਘੱਟ ਨਹੀਂ ਹੋ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਮਹਿਲਾ ਅਕਾਲੀ ਆਗੂ ਡਾ . ਜਸਵਿੰਦਰ ਕੌਰ ਸੋਹਲ ਨੂੰ ਸਦਮਾ - ਪਿਤਾ ਦਾ ਦਿਹਾਂਤ ਅਗਲੀ ਖ਼ਬਰ ਦੀਵਾਲੀ ਦੀ ਰਾਤ ਨਸ਼ੇ ’ਚ ਹੁਲੜਬਾਜ਼ੀ ਕਰਨ ਵਾਲਿਆਂ ਨੂੰ ਰੋਕਣ ਗਈ ਪੁਲਿਸ ਪਾਰਟੀ ’ਤੇ ਹਮਲਾ
Ad Position 24