ਸਾਬਕਾ ਵਿਧਾਇਕ ਜਲਾਲ ਉਸਮਾ ਹਲਕੇ ’ਚ ਕਰਨਗੇ ਡੋਰ ਦੂ ਡੋਰ ਪ੍ਰਚਾਰ - ਜਥੇ ਨਾਗੋਕੇ
ਖਡੂਰ ਸਾਹਿਬ, 13 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਬਾਬਾ ਬਕਾਲਾ ਸਾਹਿਬ ਹਲਕੇ ਦੇ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਬਹੁਤ ਜਲਦੀ ਹਲਕੇ ਵਿਚ ਡੋਰ ਟੂ ਡੋਰ ਪ੍ਰਚਾਰ ਕਰਨਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਂਸਲ ਮੈਂਬਰ ਜਥੇਦਾਰ ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ ਨੇ ਸਾਂਝੀ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡ ਨਾਗੋਕੇ, ਵੈਰੋਵਾਲ, ਕੀੜੀ ਸਾਹੀ, ਬੋਦਲਕੀੜੀ, ਰਾਮਪੁਰ, ਦਾਰਾਪੁਰ, ਬਿਹਾਰੀਪੁਰ, ਆਲਮਪੁਰ ਆਦਿ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2027 ਵਿਚ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਘਰ ਘਰ ਪ੍ਰਚਾਰ ਕਰਨਗੇ।
ਖਡੂਰ ਸਾਹਿਬ, 13 ਨਵੰਬਰ (ਰਸ਼ਪਾਲ ਸਿੰਘ ਕੁਲਾਰ)- ਬਾਬਾ ਬਕਾਲਾ ਸਾਹਿਬ ਹਲਕੇ ਦੇ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਬਹੁਤ ਜਲਦੀ ਹਲਕੇ ਵਿਚ ਡੋਰ ਟੂ ਡੋਰ ਪ੍ਰਚਾਰ ਕਰਨਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਂਸਲ ਮੈਂਬਰ ਜਥੇਦਾਰ ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ ਨੇ ਸਾਂਝੀ ਕਰਦਿਆਂ ਕਿਹਾ ਕਿ ਹਲਕੇ ਦੇ ਪਿੰਡ ਨਾਗੋਕੇ, ਵੈਰੋਵਾਲ, ਕੀੜੀ ਸਾਹੀ, ਬੋਦਲਕੀੜੀ, ਰਾਮਪੁਰ, ਦਾਰਾਪੁਰ, ਬਿਹਾਰੀਪੁਰ, ਆਲਮਪੁਰ ਆਦਿ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2027 ਵਿਚ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਘਰ ਘਰ ਪ੍ਰਚਾਰ ਕਰਨਗੇ। ਜਥੇਦਾਰ ਨਾਗੋਕੇ ਨੇ ਕਿਹਾ ਕਿ ਇਸ ਮੌਕੇ ਜਲਾਲਉਸਮਾ ਨਾਲ ਹਲਕੇ ਦੇ ਮੁਹਤਬਰ ਆਗੂ ਵੀ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਅਕਲੀ ਦਲ ਦੀ ਸਰਕਾਰ ਬਣਨਾ ਲੱਗਪਗ ਤੈਅ ਹੈ, ਇਸ ਲਈ ਸਹੂਲਤਾਂ ਪ੍ਰਾਪਤ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਲੋਕ ਮੂੰਹ ਨਾ ਲਾਉਣ।