17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਬੀ.ਐਸ.ਐਫ. ਵਲੋਂ ਹਿੰਦ-ਪਾਕਿ ਸਰਹੱਦ ਨੇੜਿਓਂ ਡਰੋਨ ਤੇ ਸ਼ੱਕੀ ਪੈਕੇਟ ਬਰਾਮਦ

ਝਬਾਲ, 17 ਨਵੰਬਰ (ਸੁਖਦੇਵ ਸਿੰਘ)-ਸਰਹੱਦੀ ਪਿੰਡ ਛੀਨਾ ਬਿਧੀ ਨੇੜ੍ਹੇ ਸਥਿਤ ਬੀ. ਓ.

Ad Position 21
No active advertisement
ਅਜੀਤ ਡੈਸਕ 18-11-2026
ਝਬਾਲ, 17 ਨਵੰਬਰ (ਸੁਖਦੇਵ ਸਿੰਘ)-ਸਰਹੱਦੀ ਪਿੰਡ ਛੀਨਾ ਬਿਧੀ ਨੇੜ੍ਹੇ ਸਥਿਤ ਬੀ.ਓ.ਪੀ. ਕਰਨੈਲ ਚੌਂਕੀ ਵਿਖੇ ਤਾਇਨਾਤ ਬੀ.ਐਸ.ਐਫ. ਜਵਾਨਾਂ ਨੂੰ ਖੇਤਾਂ ਵਿਚੋਂ ਪਾਕਿਸਤਾਨੀ ਡਰੋਨ ਅਤੇ ਇਕ ਸ਼ੱਕੀ ਪੈਕਟ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਬੀ.ਓ.ਪੀ. ਕਰਨੈਲ ਚੌਕੀ ਦੇ ਇਲਾਕੇ ਵਿਚ ਤਾਇਨਾਤ ਬੀ.ਐਸ.ਐਫ. ਜਵਾਨਾਂ ਨੂੰ ਆਪਣੇ ਉੱਪਰੋਂ ਕੁਝ ਉੱਡਣ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੇ ਤੁਰੰਤ ਸੁਚੇਤਤਾ ਦਿਖਾਉਂਦਿਆਂ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਬੀ.ਪੀ. ਨੰਬਰ 127/31 ਨੇੜ੍ਹੇ ਇਕ ਛੋਟਾ ਪੈਕੇਟ ਅਤੇ ਇਕ ਛੋਟਾ ਡਰੋਨ ਬਰਾਮਦ ਹੋਇਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੈਕੇਟ ਵਿਚ ਛੋਟੇ ਹਥਿਆਰ ਹੋ ਸਕਦੇ ਹਨ। ਬੀ.ਐਸ.ਐਫ. ਅਧਿਕਾਰੀਆਂ ਨੇ ਇਸ ਬਰਾਮਦਗੀ ਬਾਰੇ ਸਥਾਨਕ ਪੁਲਿਸ ਥਾਣਾ ਸਰਾਏ ਅਮਾਨਤ ਖਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵਲੋਂ ਬਰਾਮਦ ਕੀਤੀਆਂ ਵਸਤੂਆਂ ਦੀ ਜਾਂਚ ਅਤੇ ਅਗਲੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਲੜਕੀ ਨੂੰ ਭਜਾਉਣ ’ਤੇ ਮਾਮਲਾ ਦਰਜ ਅਗਲੀ ਖ਼ਬਰ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਕਰਨਗੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ - ਰ...
Ad Position 24