ਬੀਬਾ ਰਮਨਦੀਪ ਕੌਰ ਸ਼ੇਰੋਂ ਦੀ ਸੂਬਾ ਮੀਤ ਪ੍ਰਧਾਨ ਵਜੋਂ ਨਿਯੁਕਤੀ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ - ਖੱਖ
ਗੋਇੰਦਵਾਲ ਸਾਹਿਬ, 17 ਨਵੰਬਰ (ਸਕੱਤਰ ਸਿੰਘ ਅਟਵਾਲ)–ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬਾ ਰਮਨਦੀਪ ਕੌਰ ਸੇਰੋਂ ਨੂੰ ਇਸਤਰੀ ਵਿੰਗ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ‘ਤੇ ਇਲਾਕੇ ਦੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਨਿਯੁਕਤੀ ’ਤੇ ਬਾਬਾ ਇੰਦਰਜੀਤ ਸਿੰਘ ਸਰਪ੍ਰਸਤ ਗ੍ਰਾਮ ਪੰਚਾਇਤ ਖੱਖ ਅਤੇ ਹਰਦੀਪ ਸਿੰਘ ਖੱਖ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਬਾਬਾ ਇੰਦਰਜੀਤ ਸਿੰਘ ਸਰਪ੍ਰਸਤ ਗ੍ਰਾਮ ਪੰਚਾਇਤ ਖੱਖ, ਮੈਂਬਰ ਹਰਦੀਪ ਸਿੰਘ ਖੱਖ।
18-11-2026