18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਭੋਗ ’ ਤੇ ਵਿਸ਼ੇਸ਼ – ਸਵ . ਦਇਆ ਸਿੰਘ ਠੱਠਗੜ੍ਹ

ਝਬਾਲ –ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਛੱਡਕੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਸ. ਦਇਆ ਸਿੰਘ ਠੱਠਗੜ ਬਹੁਤ ਹੀ ਮਿਲਾਪੜੇ ਤੇ ਹਸਮੁੱਖ ਸੁਭਾਅ ਦੇ ਮਾਲਕ ਸਨ ।

Ad Position 21
No active advertisement
ਅਜੀਤ ਡੈਸਕ 19-11-2026
ਝਬਾਲ –ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਛੱਡਕੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਸ. ਦਇਆ ਸਿੰਘ ਠੱਠਗੜ ਬਹੁਤ ਹੀ ਮਿਲਾਪੜੇ ਤੇ ਹਸਮੁੱਖ ਸੁਭਾਅ ਦੇ ਮਾਲਕ ਸਨ । ਦਇਆ ਸਿੰਘ ਠੱਠਗੜ ਦਾ ਪਰਿਵਾਰ ਇਲਾਕੇ ਵਿਚ ਮੰਨੇ ਪ੍ਰਮੰਨੇ ਪਰਿਵਾਰਾ ਵਿਚ ਗਿਣਿਆ ਜਾਂਦਾ ਹੈ। ਇਨ੍ਹਾਂ ਦੇ ਪਿਤਾ ਸ. ਘਨੀਆ ਸਿੰਘ ਠੱਠਗੜ ਆਪਣੇ ਜ਼ਮਾਨੇ ਦੇ ਇਲਾਕੇ ਦੇ ਮੰਨੇ ਪਰ ਮੰਨੇ ਪ੍ਰਮੁੱਖ ਸ਼ਖਸਅਤਾਂ ਵਿਚ ਗਿਣੇ ਜਾਂਦੇ ਸਨ। ਦਇਆ ਸਿੰਘ ਠੱਠਗੜ ਨੇ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਨੂੰ ਹੋਰ ਬੁਲੰਦੀਆਂ ’ਤੇ ਪਹੁੰਚਾਇਆ। ਉਨ੍ਹਾਂ ਦੀ ਚੰਗੀ ਸਿੱਖਿਆ ਦਾ ਅਸਰ ਹੈ ਕਿ ਉਨ੍ਹਾਂ ਦੇ ਦੋਵੇਂ ਸਪੁੱਤਰ ਸੁਰਿੰਦਰ ਸਿੰਘ ਬਾਦਸ਼ਾਹ ਅਤੇ ਚਰਨਜੀਤ ਸਿੰਘ ਮਿੱਠਾ ਠੱਠਗੜ ਅੱਜ ਆਪਣੇ ਦਾਦੇ ਤੇ ਪਿਤਾ ਦੇ ਪੂਰਨਿਆਂ ’ਤੇ ਚਲਕੇ ਇਲਾਕੇ ਵਿਚ ਪ੍ਰਮੁੱਖ ਵਿਅਕਤੀਆਂ ਵਿਚ ਆਪਣਾ ਨਾਮ ਬਣਾਈ ਬੈਠੇ ਹਨ। ਵਾਹਿਗੁਰੂ ਦੇ ਹੁਕਮਾਂ ਅਨੁਸਾਰ ਦਇਆ ਸਿੰਘ ਠੱਠਗੜ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, 5 ਨੰਬਰ ਹਾਲ ਵਿਚ ਘਨੂਪੁਰ ਕਾਲੇ ਮੋੜ ਸਾਹਮਣੇ (ਸਾਡਾ ਪਿੰਡ) ਵਿਖੇ ਬਾਅਦ ਦੁਪਿਹਰ 12 ਤੋ 1 ਵਜੇ ਹੋਵੇਗੀ। - ਸਰਬਜੀਤ ਸਿੰਘ ਗੱਗੋਬੂਹਾ
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਦੀਆਂ ਸੰਵਿਧਾਨ ਬਦਲਣ ਦੀਆਂ ਕੋਝੀਆਂ ਚਾਲਾਂ ਨੂੰ ਕਮਿਊਨਿਸਟ ਬਰਦਾਸ਼ਤ ਨਹੀਂ ਕਰਨਗੇ - ਮਾੜੀਮੇਘਾ ਅਗਲੀ ਖ਼ਬਰ ਫ੍ਰੀ ਆਯੁਰਵੈਦਿਕ ਨਸ਼ਾ ਛੁਡਾਊ ਕੈਂਪ 22 ਨੂੰ
Ad Position 24