ਲੁਧਿਆਣਾ, 31 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਬਿਨਾਂ ਜੁਰਮਾਨੇ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਮਿਆਦ ਅੱਜ 31 ਦਸੰਬਰ ਨੰੂ ਖ਼ਤਮ ਹੋ ਗਈ | ਜੁਰਮਾਨੇ ਤੋਂ ਬਚਣ ਲਈ ਆਖ਼ਰੀ ਦਿਨ ਸ਼ਹਿਰ ਦੇ ਨਗਰ ਨਿਗਮ ਦਫ਼ਤਰਾਂ ਤੇ ਟੈਕਸ ਕਾੳਾੂਟਰਾਂ 'ਤੇ ਲੋਕਾਂ ਵਲੋਂ ਆਪਣਾ ਪ੍ਰਾਪਰਟੀ ਟੈਕਸ ਜਮਾਂ ਕਰਵਾਇਆ ਗਿਆ | ਨਗਰ ਨਿਗਮ ਨੰੂ ਆਖ਼ਰੀ ਦਿਨ 1 ਕਰੋੜ 25 ਲੱਖ ਰੁਪਏ ਦੀ ਟੈਕਸ ਵਸੂਲੀ ਹੋਈ | ਨਗਰ ਨਿਗਮ ਅਧਿਕਾਰੀਆਂ ਮੁਤਾਬਿਕ ਹੁਣ ਤਕ ਕੁੱਲ 136 ਕਰੋੜ ਰੁਪਏ ਦੇ ਕਰੀਬ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਜਾ ਚੁੱਕਾ ਹੈ | ਜਦਕਿ ਮੌਜੂਦਾ ਵਿੱਤੀ ਸਾਲ ਲਈ ਨਿਗਮ ਦਾ ਟੀਚਾ 160 ਕਰੋੜ ਰੁਪਏ ਨਿਰਧਾਰਿਤ ਕੀਤਾ ਗਿਆ ਹੈ | ਇਸ ਤਰ੍ਹਾਂ ਨਗਰ ਨਿਗਮ ਹੁਣ ਆਪਣੇ ਟੀਚੇ ਤੋਂ ਸਿਰਫ਼ 24 ਕਰੋੜ ਰੁਪਏ ਹੀ ਪਿੱਛੇ ਹੈ | ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਉਚ ਅਧਿਕਾਰੀ ਵਿਵੇਕ ਵਰਮਾ ਨੇ ਦੱਸਿਆ ਕਿ ਬਿਨਾਂ ਜੁਰਮਾਨੇ ਦੇ ਆਖ਼ਰੀ ਦਿਨ ਨਿਗਮ ਦੀਆਂ ਚਾਰੇ ਜ਼ੋਨਾਂ ਦੇ ਟੈਕਸ ਕਾੳਾੂਟਰਾਂ ਤੇ ਕੁੱਲ 1970 ਰਿਟਰਨਾਂ ਲੋਕਾਂ ਵਲੋਂ ਜਮਾਂ ਕਰਵਾਇਆ ਗਈਆਂ | ਕੁੱਝ ਲੋਕਾਂ ਵਲੋਂ ਆਨਲਾਈਨ ਵੀ ਰਿਟਰਨਾਂ ਜਮਾਂ ਕਰਵਾਇਆ ਗਿਆ, ਜਿਸਦੇ ਤਹਿਤ 31 ਦਸੰਬਰ ਨੰੂ 1 ਕਰੋੜ 25 ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਪ੍ਰਾਪਤ ਹੋਇਆ | ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਹੁਣ 1 ਜਨਵਰੀ ਤੋ 31 ਜਨਵਰੀ ਤੱਕ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਤੇ 10 ਫ਼ੀਸਦੀ ਜੁਰਮਾਨਾ ਲਾਗ ਹੋਵੇਗਾ | ਇਸਤੋਂ ਇਲਾਵਾ 31 ਮਾਰਚ ਤੋ ਬਾਅਦ ਟੈਕਸ ਜਮਾਂ ਕਰਵਾਉਣ ਤੇ 20 ਫ਼ੀਸਦੀ ਜੁਰਮਾਨਾ ਤੇ 18 ਫ਼ੀਸਦੀ ਸਾਲਾਨਾ ਵਿਆਜ ਵੀ ਦੇਣ ਪਵੇਗਾ | ਨਗਰ ਨਿਗਮ ਵਲੋਂ ਸ਼ਹਿਰਵਾਸੀਆਂ ਨੰੂ ਅਪੀਲ ਕੀਤੀ ਗਈ ਹੈ ਕਿ ਵਾਧੂ ਜੁਰਮਾਨਿਆਂ ਅਤੇ ਵਿਆਜ ਤੋਂ ਬਚਣ ਲਈ ਆਪਣਾ ਪ੍ਰਾਪਰਟੀ ਟੈਕਸ ਜਲਦੀ ਤੋਂ ਜਲਦੀ ਜਮਾਂ ਕਰਵਾਇਆ ਜਾਵੇ |