ਲਾਡੋਵਾਲ, 1 ਜਨਵਰੀ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਨੇੜਲੇ ਪਿੰਡ ਬਹਾਦਰਕੇ ਵਿਖੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਨਿੱਘੀ ਯਾਦ ਵਿਚ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੁਖਚੈਨ ਸਿੰਘ ਮਹਿਰਾ, ਸੁਖਵਿੰਦਰ ਸਿੰਘ, ਅਜੀਤ ਸਿੰਘ ਅਤੇ ਕਰਮਜੀਤ ਸਿੰਘ, ਹਰਜੀਤ ਸਿੰਘ, ਰਾਜਾ ਚੱਠਾ, ਸੁਖਜੀਤ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਅਮਨ ਗੈਰੀ ਢਿੱਲੋ, ਸਰਬਜੀਤ ਸਿੰਘ ਢਿੱਲੋ, ਸੁਖਵਿੰਦਰ ਸਿੰਘ, ਅਜੀਤ ਸਿੰਘ,ਬਾਬਾ ਹਰਦੀਪ ਸਿੰਘ ਖਾਲਸਾ, ਰਜਿੰਦਰ ਕੁਮਾਰ, ਪ੍ਰਭਜੋਤ ਮਹਿਰਾ, ਪਾਲ ਸਿੰਘ, ਗੁਰਮੇਲ ਚੰਦ, ਹਰਸ਼ ਮਹਿਰਾ, ਦੀਪਾ, ਗੋਪੀ ਅਤੇ ਟੋਨੀ ਮਹਿਰਾ ਆਦਿ ਵੀ ਹਾਜ਼ਰ ਸਨ |